ETV Bharat / city

ਸੁੰਦਰ ਲੜਕੀਆਂ ਦੇ ਮੁਕਾਬਲੇ ’ਤੇ ਭਖਿਆ ਮਾਮਲਾ, ਪੋਸਟਰ ਲਗਾਉਣ ਵਾਲੇ 2 ਵਿਅਕਤੀ ਗ੍ਰਿਫ਼ਤਾਰ

ਬਠਿੰਡਾ ਵਿੱਚ ਲਾਏ ਗਏ ਸੁੰਦਰ ਲੜਕੀਆਂ ਦੇ ਮੁਕਾਬਲੇ ਦੀ ਇਸ਼ਤਿਹਾਰਬਾਜ਼ੀ ਦਾ ਮਾਮਲਾ ਹੁਣ ਭਖਦਾ ਜਾ ਰਿਹਾ ਹੈ। ਦੱਸ ਦਈਏ ਕਿ ਪੰਜਾਬ ਪੁਲਿਸ ਨੇ ਇਸ ਸਬੰਦੀ ਐਫਆਈਆਰ ਦਰਜ ਕੀਤੀ ਗਈ ਹੈ।

author img

By

Published : Oct 14, 2022, 11:58 AM IST

Updated : Oct 14, 2022, 6:07 PM IST

FIR against beauty contest
ਸੁੰਦਰ ਲੜਕੀਆਂ ਦੇ ਮੁਕਾਬਲੇ ’ਤੇ ਭਖਿਆ ਮਾਮਲਾ

ਬਠਿੰਡਾ: ਸ਼ਹਿਰ ਵਿੱਚ 23 ਅਕਤੂਬਰ ਨੂੰ ਹੋਣ ਵਾਲੇ ਸੁੰਦਰ ਲੜਕੀਆਂ ਦੇ ਮੁਕਾਬਲੇ ਦੀ ਇਸ਼ਤਿਹਾਰਬਾਜ਼ੀ ਵਾਲੇ ਪੋਸਟਰ ਹੁਣ ਵਿਵਾਦ ਵਿੱਚ ਆ ਗਿਆ ਹੈ। ਦੱਸ ਦਈਏ ਕਿ ਪੰਜਾਬ ਪੁਲਿਸ ਨੇ ਇਸ ਸਬੰਧੀ ਐਫਆਈਆਰ ਦਰਜ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਿਕ ਪੋਸਟਰਾਂ ਵਿੱਚ ਇਸ਼ਤਿਹਾਰ ਦਿੱਤਾ ਗਿਆ ਸੀ ਕਿ ਜੇਤੂ ਲੜਕੀ ਨੂੰ ਇੱਕ ਕੈਨੇਡੀਅਨ ਐਨਆਰਆਈ ਨਾਲ ਵਿਆਹ ਕਰਨ ਦਾ ਮੌਕਾ ਦਿੱਤਾ ਜਾਵੇਗਾ।

ਦੱਸ ਦਈਏ ਕਿ ਇੱਕ ਨਿੱਜੀ ਹੋਟਲ ਵਿੱਚ ਸੁੰਦਰ ਲੜਕੀਆਂ ਦੇ ਮੁਕਾਬਲੇ ਕਰਵਾਏ ਜਾਣ ਸਬੰਧੀ ਸ਼ਹਿਰ ਵਿਚ ਲੱਗੇ ਪੋਸਟਾਂ ਨੂੰ ਲੈ ਕੇ ਕਾਫੀ ਵਿਵਾਦ ਹੋਣ ਲੱਗਾ ਸੀ। ਪੁਲਿਸ ਨੇ ਹੋਟਲ ਮਾਲਕ ਦੀ ਸ਼ਿਕਾਇਤ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਹੈ।

ਪੋਸਟਰ ਲਗਾਉਣ ਵਾਲੇ 2 ਵਿਅਕਤੀ ਗ੍ਰਿਫ਼ਤਾਰ

ਮਿਲੀ ਜਾਣਕਾਰੀ ਮੁਤਾਬਿਕ ਪੋਸਟਰ ਲਗਾਉਣ ਵਾਲੇ 2 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸ ਦਈਏ ਕਿ ਸ਼ਹਿਰ ਵਿੱਚ ਇਨ੍ਹਾਂ ਪੋਸਟਰਾਂ ਤੋਂ ਬਾਅਦ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ ਅਤੇ ਪੋਸਟਰ ਲਗਾਉਣ ਵਾਲਿਆਂ ਖਿਲਾਫ ਪੁਲਿਸ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਜਦੋ ਇਹ ਮਾਮਲਾ ਐਸਐਸਪੀ ਬਠਿੰਡਾ ਕੋਲ ਪਹੁੰਚਿਆਂ ਤਾਂ ਉਨ੍ਹਾਂ ਨੇ ਕਾਰਵਾਈ ਕਰਦੇ ਹੋਏ ਦੋ ਲੋਕਾਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜੋ: ਗੁਰਮੀਤ ਰਾਮ ਰਹੀਮ ਨੂੰ ਮਿਲੀ 40 ਦਿਨਾਂ ਦੀ ਪੈਰੋਲ

Last Updated : Oct 14, 2022, 6:07 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.