ਬਠਿੰਡਾ: ਇਥੋਂ ਦੇ ਪਿੰਡ ਦਿਓਣ ਵਿਖੇ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਬਠਿੰਡਾ-ਮੁਕਤਸਰ ਹਾਈਵੇ (Bathinda-Muktsar Highway) 'ਤੇ ਜਾਮ ਲਗਾਇਆ ਗਿਆ ਅਤੇ ਚੰਨੀ ਸਰਕਾਰ (Channi government) ਵਲੋਂ ਕੀਤੇ ਗਏ ਵਾਅਦੇ ਯਾਦ ਕਰਵਾਏ ਗਏ। ਇਸ ਬਾਰੇ ਬੋਲਦੇ ਹੋਏ ਕਿਸਾਨ ਯੂਨੀਅਨ (Farmers Union) ਦੇ ਆਗੂ ਦਾ ਕਹਿਣਾ ਹੈ ਕਿ ਚੰਨੀ ਸਰਕਾਰ ਵੱਲੋਂ ਕਿਸਾਨ ਹਮਾਇਤੀ ਹੋਣ ਦਾ ਢੌਂਗ ਕੀਤਾ ਜਾ ਰਿਹਾ ਹੈ ਪਰ ਪਿਛਲੇ ਦੱਸ ਦਿਨਾਂ ਤੋਂ ਦਿਓਣ ਦੀ ਮੰਡੀ ਵਿਚ ਝੋਨੇ ਦੀ ਫਸਲ ਸੜ ਰਹੀ ਹੈ ਹਾਲੇ ਤੱਕ ਇਸ ਦੀ ਸਰਕਾਰੀ ਖ਼ਰੀਦ (Government procurement) ਨਹੀਂ ਹੋਈ ਹੈ।
ਏਜੰਸੀਆਂ ਵਲੋਂ ਨਹੀਂ ਖਰੀਦੀ ਜਾ ਰਹੀ ਕਿਸਾਨਾਂ ਦੀ ਫਸਲ
ਉਨ੍ਹਾਂ ਵੱਲੋਂ ਤਿੰਨ ਏਜੰਸੀਆਂ ਨਾਲ ਗੱਲਬਾਤ ਕੀਤੀ ਗਈ ਹੈ ਪਰ ਏਜੰਸੀਆਂ (Agencies) ਵੱਲੋਂ ਉਨ੍ਹਾਂ ਕੋਲ ਹੋਰ ਖ਼ਰੀਦ ਕਰਨ ਦੀ ਪਾਵਰ ਨਹੀਂ ਹੈ। ਉਨ੍ਹਾਂ ਦਾ ਟਾਰਗੇਟ ਪੂਰਾ ਹੋ ਚੁੱਕਿਆ ਹੈ। ਜਿਸ ਕਰਕੇ ਕਿਸਾਨ ਮੰਡੀਆਂ (Farmers markets) ਵਿੱਚ ਰੁਲਣ ਲਈ ਮਜਬੂਰ ਹਨ। ਅੱਜ ਉਨ੍ਹਾਂ ਵੱਲੋਂ ਮਜਬੂਰੀ ਵੱਸ ਬਠਿੰਡਾ-ਮੁਕਤਸਰ ਹਾਈਵੇਅ (Bathinda-Muktsar Highway) 'ਤੇ ਜਾਮ ਲਗਾਇਆ ਗਿਆ। ਇਸ ਦੌਰਾਨ ਉਨ੍ਹਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਫਸਲ ਨੂੰ ਏਜੰਸੀਆਂ ਵਲੋਂ ਖਰੀਦਿਆ ਜਾਵੇ ਤਾਂ ਮੰਡੀਆਂ ਵਿਚ ਰੁਲ ਰਹੇ ਕਿਸਾਨਾਂ ਨੂੰ ਰਾਹਤ ਮਿਲੇ ਅਤੇ ਉਹ ਆਪਣੇ ਘਰਾਂ ਨੂੰ ਵਾਪਸ ਜਾ ਸਕਣ।
ਮੰਗਾਂ ਨਾ ਮੰਨੀਆਂ ਗਈਆਂ ਤਾਂ ਰੋਸ ਪ੍ਰਦਰਸ਼ਨ ਹੋਵੇਗਾ ਹੋਰ ਤਿੱਖਾ
ਉਨ੍ਹਾਂ ਕਿਹਾ ਕਿ ਝੋਨੇ ਦੀ ਵਾਢੀ ਹੋ ਕੇ ਫਸਲ ਨੂੰ ਮੰਡੀਆਂ ਵਿਚ ਲਿਆਂਦਿਆਂ ਨੂੰ 10-20 ਦਿਨ ਬੀਤ ਗਏ ਹਨ ਅਤੇ ਹੁਣ ਫਸਲ ਵਿਚ ਨਮੀ ਵੀ ਨਹੀਂ ਰਹੀ। ਇਸ ਦੇ ਬਾਵਜੂਦ ਸਾਡੀਆਂ ਫਸਲਾਂ ਨਹੀਂ ਖਰੀਦੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਦਾ ਧਰਨਾ ਪ੍ਰਦਰਸ਼ਨ ਸ਼ਾਮ 4 ਵਜੇ ਤੱਕ ਹੈ, ਜੇਕਰ ਸਾਡੀ ਫਸਲ ਨਾ ਖਰੀਦੀ ਗਈ ਤਾਂ ਇਹ ਧਰਨਾ ਪ੍ਰਦਰਸ਼ਨ ਰੋਜ਼ਾਨਾ ਕੀਤਾ ਜਾਵੇਗਾ ਅਤੇ ਸਰਕਾਰਾਂ ਨੂੰ ਜਗਾਉਣ ਲਈ ਅਸੀਂ ਸੜਕਾਂ 'ਤੇ ਰੋਸ ਪ੍ਰਦਰਸ਼ਨ ਕਰਾਂਗੇ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਸਾਡੇ ਕਿਸਾਨ ਭਰਾ ਦਿੱਲੀ ਦੀਆਂ ਬਰੂਹਾਂ 'ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਡਟੇ ਹੋਏ ਹਨ।
ਇਹ ਵੀ ਪੜ੍ਹੋ-ਪੰਜਾਬ 'ਚ ਵਧਿਆ ਕਾਟੋ-ਕਲੇਸ਼, ਸੇਖੜੀ ਨੇ ਕਿਹਾ 'ਬਾਜਵਾ ਤੋਂ ਜਾਨ ਦਾ ਖ਼ਤਰਾ'