ETV Bharat / city

ਕਾਂਗਰਸ 'ਚ ਸ਼ਾਮਲ ਹੋਏ ਦਰਬਾਰਾ ਸਿੰਘ ਗੁਰੂ ਨੇ ਘੇਰਿਆ ਬਾਦਲ ਪਰਿਵਾਰ

ਸ਼੍ਰੋਮਣੀ ਅਕਾਲੀ ਦਲ (SAD) ਦੇ ਸੀਨੀਅਰ ਆਗੂ ਦਰਬਾਰਾ ਸਿੰਘ ਗੁਰੂ ਅੱਜ ਹਲਕਾ ਭਦੌੜ ਵਿੱਚ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ (Darbara singh guru joins congress)। ਦਰਬਾਰਾ ਗੁਰੂ ਬਾਦਲ ਪਰਿਵਾਰ ਦੇ ਖਾਸਮ ਖਾਸ ਆਗੂਆਂ ਵਿੱਚੋ ਇੱਕ ਮੰਨੇ ਜਾਂਦੇ ਰਹੇ ਹਨ। ਪਰ ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਸਮੇਂ ਦਰਬਾਰਾ ਗੁਰੂ ਨੇ ਬਾਦਲ ਪਰਿਵਾਰ ਨੂੰ ਖੇਤੀ ਕਾਨੂੰਨਾਂ ਅਤੇ ਨਸ਼ੇ ਦੇ ਮਾਮਲੇ 'ਤੇ ਘੇਰਦਿਆਂ(Takes on badals over farm laws), ਉਨ੍ਹਾਂ ਉਪਰ ਸਵਾਲ ਖੜੇ ਕਰ ਦਿੱਤੇ ਹਨ।

ਗੁਰੂ ਨੇ ਘੇਰਿਆ ਬਾਦਲ ਪਰਿਵਾਰ
ਗੁਰੂ ਨੇ ਘੇਰਿਆ ਬਾਦਲ ਪਰਿਵਾਰ
author img

By

Published : Feb 4, 2022, 7:53 PM IST

ਬਰਨਾਲਾ: ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਦਰਬਾਰਾ ਸਿੰਘ ਗੁਰੂ (Darbara singh guru joins congress)ਨੇ ਕਿਹਾ ਕਿ ਫਿਲਹਾਲ ਉਨ੍ਹਾਂ ਨੇ ਆਪਣੀ ਘਰ ਵਾਪਸੀ ਕੀਤੀ ਹੈ, ਕਿਉਂਕਿ ਉਨ੍ਹਾਂ ਦੇ ਬਜ਼ੁਰਗ ਇਸ ਪਰਿਵਾਰ ਨਾਲ ਜੁੜੇ ਰਹੇ ਹਨ। ਉਨ੍ਹਾਂਦੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡਣ ਦਾ ਕਾਰਨ ਨਿੱਜੀ ਅਤੇ ਰਾਜਸੀ ਦੋਵੇਂ ਹਨ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨਾਲ ਮੇਰੀ ਬਹੁਤ ਨੇੜਤਾ ਰਹੀ ਹੈ। ਪਰ ਸੁਖਬੀਰ ਬਾਦਲ ਨਾਲ ਮੇਰਾ ਨਾ ਸੁਭਾਅ ਮਿਲਿਆ ਅਤੇ ਨਾ ਹੀ ਮੱਤ ਮਿਲੀ ਹੈ।

ਗੁਰੂ ਨੇ ਘੇਰਿਆ ਬਾਦਲ ਪਰਿਵਾਰ

'ਸੁਖਬੀਰ ਘਮੰਡੀ ਵਿਅਕਤੀ'

ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਇੱਕ ਘਮੰਡੀ ਵਿਅਕਤੀ ਹੈ, ਜੋ ਮੈਨੂੰ ਪਸੰਦ ਨਹੀਂ ਆਇਆ। ਸਿਆਸਤ ਵਿੱਚ ਨਾ ਘਮੰਡ ਚੱਲਦਾ ਹੈ ਅਤੇ ਨਾ ਹੀ ਹੁਕਮ ਚੱਲਦਾ ਹੈ। ਸਿਆਸਤ ਵਿੱਚ ਨਿਮਰਤਾ ਚੱਲਦੀ ਹੈ। ਸੁਖਬੀਰ ਬਾਦਲ ਕਹਿੰਦੇ ਹਨ ਕਿ ਅਸੀਂ ਕਿਸਾਨਾਂ ਦੇ ਹਿਤੈਸ਼ੀ ਹਾਂ(Takes on badals over farm laws) ਪਰ ਜਦੋਂ ਕੇਂਦਰ ਸਰਕਾਰ ਵਲੋਂ ਬਣਾਏ ਖੇਤੀ ਕਾਨੂੰਨਾਂ ਦੀ ਪਹਿਲਾਂ ਸੁਖਬੀਰ ਬਾਦਲ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਪੈਰਵਾਈ ਕਰਦੇ ਰਹੇ। ਪਰ ਜਦੋਂ ਉਹਨਾਂ ਦਿ ਕਿਸਾਨਾਂ ਨੇ ਦੱਬ ਕੇ ਵਿਰੋਧ ਕੀਤਾ ਤਾਂ ਉਹਨਾਂ ਨੂੰ ਪਿੱਛੇ ਮੁੜਨਾ ਪਿਆ। ਉਹਨਾਂ ਕਿਹਾ ਕਿ ਕੋਈ ਵੀ ਕਾਨੂੰਨ ਕੈਬਨਿਟ ਵਿਚ ਪਾਸ ਕੀਤੇ ਬਿਨਾਂ ਨਹੀਂ ਬਣਦੇ। ਬੀਬੀ ਬਾਦਲ ਕੇਂਦਰ ਸਰਕਾਰ ਦੇ ਵਜ਼ੀਰ ਸਨ ਅਤੇ ਉਹਨਾਂ ਦੀ ਸਹਿਮਤੀ ਰਹੀ।

ਨਸ਼ਿਆਂ ਦੇ ਮਾਮਲੇ ਵਿਚ ਮਜੀਠੀਆ ਨੂੰ ਘੇਰਿਆ

ਦਰਬਾਰਾ ਸਿੰਘ ਗੁਰੂ ਨੇ ਨਸ਼ਿਆਂ ਦੇ ਮਾਮਲੇ ਵਿਚ ਵੀ ਬਿਕਰਮ ਸਿੰਘ ਮਜੀਠੀਆ ਨੂੰ ਕਰੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮਾਮਲੇ ਨੂੰ ਬਹੁਤ ਬਾਰੀਕੀ ਨਾਲ ਵਾਚਿਆ ਹੈ। ਇਸ ਮਾਮਲੇ ਵਿੱਚ ਸੈਸ਼ਨ ਕੋਰਟ, ਹਾਈਕੋਰਟ ਅਤੇ ਸੁਪਰੀਮ ਕੋਰਟ ਤੱਕ ਨੇ ਸਖ਼ਤ ਟਿੱਪਣੀਆਂ ਕੀਤੀਆਂ ਹਨ। ਇਸ ਮਾਮਲੇ ਵਿੱਚ ਨਸ਼ਾ ਤਸਕਰ ਬਿਕਰਮ ਮਜੀਠੀਆ ਦੀਆਂ ਗੱਡੀਆਂ ਵਰਤਦੇ ਰਹੇ। ਇਸ ਮਾਮਲੇ ਵਿੱਚ ਵੀ ਕੋਈ ਸਪੱਸ਼ਟਤਾ ਅਕਾਲੀ ਦਲ ਦਿਖਾ ਨਹੀਂ ਸਕਿਆ। ਜਿਸ ਕਾਰਨ ਉਸਨੂੰ ਆਪਣਾ ਫੈਸਲਾ ਲੈਣਾ ਪਿਆ ਅਤੇ ਅਕਾਲੀ ਦਲ (SAD) ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਹਨ।

ਇਹ ਵੀ ਪੜ੍ਹੋ:ਚੋਣ ਕਮਿਸ਼ਨ ਵੱਲੋਂ ਸੰਯੁਕਤ ਸਮਾਜ ਮੋਰਚੇ ਨੂੰ ਚੋਣ ਨਿਸ਼ਾਨ ਜਾਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.