ਬਠਿੰਡਾ: ਭਾਰਤ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦੇ ਬਚਾਅ ਲਈ ਵੈਕਸੀਨ ਲਵਾਉਣ ਲਈ ਸੂਬਾ ਸਰਕਾਰਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ। ਲੋਕਾਂ ਨੂੰ ਵੈਕਸੀਨ ਲਵਾਉਣ ਵਿੱਚ ਸਮਾਜ ਸੇਵੀ ਸੰਸਥਾਵਾਂ, ਕਲੱਬਾਂ ਵੱਲੋਂ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ। ਹੁਣ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਵੱਲੋਂ ਵੈਕਸੀਨ ਲਵਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਅਨੋਖੀ ਪਹਿਲ ਕੀਤੀ ਹੈ। ਜਿਸ ਨੂੰ ਕੋਰੋਨਾ ਮਹਾਂਮਾਰੀ ਦੀ ਵੈਕਸਿਨ ਤੇ ਬਿਜ਼ਨੈੱਸ ਦਾ ਲਾਭ ਵੀ ਕਿਹਾ ਜਾ ਸਕਦਾ ਹੈ।
ਭਾਰਤ ਸੰਚਾਰ ਨਿਗਮ ਲਿਮਟਿਡ ਵੱਲੋਂ ਸਕੀਮ ਜਾਰੀ ਕੀਤੀ ਹੈ, ਜਿਸ ਵਿੱਚ ਵਿਅਕਤੀ ਮੁਫ਼ਤ ਵੈਕਸਿਨ ਲਵਾਏਗਾ ਉਸ ਨੂੰ 60 ਦਿਨ ਲਈ ਮੁਫ਼ਤ ਇੰਟਰਨੈੱਟ ਕਾਲਿੰਗ ਵਾਲਾ ਸਿਮ ਮੁਫ਼ਤ ਦਿੱਤਾ ਜਾਵੇਗਾ। ਇਸ ਮੁਹਿੰਮ ਨਾਲ ਲੋਕਾਂ ਵੱਲੋਂ ਵੱਡੇ ਪੱਧਰ ’ਤੇ ਲਾਭ ਉਠਾਇਆ ਜਾ ਰਿਹਾ ਹੈ, ਜਿਸ ਦਾ ਨਜ਼ਾਰਾ ਭਾਰਤ ਸੰਚਾਰ ਨਿਗਮ ਲਿਮਟਿਡ ਦੇ ਬਠਿੰਡਾ ਭਾਰਤ ਨਗਰ ਵਿੱਚ ਸਥਿਤ ਦਫ਼ਤਰ ਵਿੱਚ ਦੇਖਣ ਨੂੰ ਮਿਲਦਾ ਹੈ। ਜਿੱਥੇ ਵੱਡੀ ਗਿਣਤੀ ਵਿੱਚ ਲੋਕ ਵੈਕਸੀਨ ਲਵਾ ਕੇ ਆਪਣੀ ਜਾਨ ਕੋਰੋਨਾ ਮਹਾਂਮਾਰੀ ਤੋਂ ਬਚਾ ਰਹੇ ਹਨ। ਉਥੇ ਹੀ 60 ਦਿਨ ਲਈ ਇੰਟਰਨੈੱਟ ਅਤੇ ਕਾਲਿੰਗ ਵਾਲਾ ਸਿਮ ਵੀ ਮੁਫ਼ਤ ਲੈ ਰਹੇ ਹਨ।
ਬਠਿੰਡਾ ਦੇ ਡੀ ਜੀ ਐਮ ਗਿਆਨ ਚੰਦ ਅਗਰਵਾਲ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਯਤਨ ਹਨ ਤਾਂ ਜੋ ਲੋਕ ਵੱਡੀ ਗਿਣਤੀ ਵਿਚ ਵੈਕਸੀਨ ਲਵਾਉਣ ਅਤੇ ਕਰੋਨਾ ਮਹਾਂਮਾਰੀ ਦੇ ਵੱਡੇ ਨੁਕਸਾਨ ਤੋਂ ਬਚਣ ਤੇ ਇਸ ਦੇ ਨਾਲ ਬੀਐੱਸਐੱਨਐੱਲ ਵੱਲੋਂ ਮੁਫ਼ਤ ਸਿਮ ਦੇ ਕੇ ਲੋਕਾਂ ਨੂੰ ਬੀਐੱਸਐੱਨਐੱਲ ਨਾਲ ਜੋੜਨ ਦੇ ਯਤਨ ਵੀ ਕੀਤੇ ਜਾ ਰਹੇ ਹਨ, ਜਿਸ ਲਈ ਵੱਡੀ ਗਿਣਤੀ ਵਿੱਚ ਲੋਕ ਵੈਕਸੀਨ ਲਵਾਉਣ ਲਈ ਆ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਲੋਕ ਵੱਧ ਤੋਂ ਵੱਧ ਵੈਕਸੀਨ ਲਵਾਉਣ ਸੋਸ਼ਲ ਡਿਸਟੈਂਸ ਬਣਾਉਣ ਅਤੇ ਮੂੰਹ ਤੇ ਮਾਸਕ ਲਾਉਣ।
ਇਹ ਵੀ ਪੜੋ: ਬਰਨਾਲਾ ਵਿੱਚ ਮੀਂਹ ਪੈਣ ਨਾਲ ਕਿਸਾਨਾਂ ਦੀਆਂ ਵਧੀਆਂ ਸਮੱਸਿਆਵਾਂ, ਸਰਕਾਰੀ ਪ੍ਰਬੰਧ ਨਿਗੁਣੇ