ETV Bharat / city

ਨਸ਼ਾ ਤਸਕਰ ਫੜਨ ਗਈ ਪੁਲਿਸ 'ਤੇ ਪਿੰਡ ਵਾਲਿਆਂ ਨੇ ਕੀਤਾ ਹਮਲਾ, ਵੇਖੋ ਵੀਡੀਓ

author img

By

Published : Oct 9, 2019, 1:07 PM IST

Updated : Oct 9, 2019, 2:20 PM IST

ਪੰਜਾਬ ਪੁਲਿਸ ਦੀ ਇੱਕ ਟੀਮ ਦੀ ਹਰਿਆਣਾ ਦੀ ਸਰਹੱਦ 'ਤੇ ਪੈਂਦੇ ਪਿੰਡ ਦੇਸੂ ਜੋਧਾ ਵਿਖੇ ਛਾਪੇਮਾਰੀ ਦੌਰਾਨ ਪਿੰਡ ਵਾਸੀਆਂ ਨਾਲ ਝੜਪ। ਇਸ ਝੜਪ ਵਿੱਚ ਪਿੰਡ ਦਾ ਇੱਕ ਨੌਜਵਾਨ ਮਾਰਿਆ ਗਿਆ।

ਫ਼ੋਟੋ।

ਬਠਿੰਡਾ: ਸੀਆਈਏ ਸਟਾਫ ਦੀ ਇੱਕ ਟੀਮ ਨਸ਼ਾ ਤਸਕਰ ਨੂੰ ਫੜ੍ਹਣ ਲਈ ਹਰਿਆਣਾ ਸਰਹੱਦ 'ਤੇ ਪੈਂਦੇ ਪਿੰਡ ਦੇਸੂ ਜੋਧਾ ਪੁੱਜੀ। ਇਸ ਦੌਰਾਨ ਪਿੰਡ ਵਾਲਿਆਂ ਨੇ ਪੁਲਿਸ 'ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ, ਜਿਸ ਦੇ ਜਵਾਬ ਵਜੋਂ ਪੁਲਿਸ ਨੇ ਫਾਇਰਿੰਗ ਕਰ ਬਚਣ ਦੀ ਕੋਸ਼ਿਸ਼ ਕੀਤੀ। ਪੁਲਿਸ ਤੇ ਪਿੰਡ ਵਾਲੀਆਂ ਵਿਚਾਲੇ ਹੋਈ ਇਸ ਖ਼ੂਨੀ ਝੜਪ 'ਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦ ਕਿ ਕਈ ਪਿੰਡ ਵਾਲੇ ਤੇ 7 ਪੁਲਿਸ ਮੁਲਾਜ਼ਮ ਗੰਭੀਰ ਜਖ਼ਮੀ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਲਈ ਬਠਿੰਡਾ ਦੇ ਇੱਕ ਹਸਪਤਾਲ 'ਚ ਲੈ ਜਾਇਆ ਗਿਆ ਹੈ।

ਵੀਡੀਓ

ਜ਼ਿਕਰਯੋਗ ਹੈ ਕਿ ਪੁਲਿਸ ਨੇ ਮੁਲਜ਼ਮ ਗੁਰਵਿੰਦਰ ਤੋਂ ਬਠਿੰਡਾ ਵਿੱਚ 6 ਹਜ਼ਾਰ ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ ਸਨ, ਜਿਸ ਤੋਂ ਬਾਅਦ ਪੁਲਿਸ ਨੂੰ ਮੁਲਜ਼ਮ ਨੇ ਦੱਸਿਆ ਸੀ ਕਿ ਉਹ ਹਰਿਆਣਾ ਤੋਂ ਨਸ਼ੀਲੀ ਗੋਲੀਆਂ ਦੀ ਖ਼ਰੀਦ ਫਰੋਖਤ ਕਰਦਾ ਹੈ। ਮੁਲਜ਼ਮ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਬੁੱਧਵਾਰ ਨੂੰ ਸਵੇਰੇ 6:00 ਵਜੇ ਕੁਲਵਿੰਦਰ ਸਿੰਘ ਨਾਂਅ ਦੇ ਇੱਕ ਨਸ਼ਾ ਤਸਕਰ ਨੂੰ ਫੜ੍ਹਣ ਲਈ ਪਿੰਡ 'ਚ ਰੇਡ ਕੀਤੀ।

ਬਠਿੰਡਾ ਜ਼ੋਨ ਦੇ ਆਈ.ਜੀ. ਅਰੁਣ ਕੁਮਾਰ ਮਿੱਤਲ ਨੇ ਦੱਸਿਆ ਕਿ 7 ਪੁਲਿਸ ਕਰਮਚਾਰੀ ਇਸ ਦੌਰਾਨ ਫੱਟੜ ਹੋ ਗਏ ਹਨ ਜਿਨ੍ਹਾਂ ਦਾ ਇਲਾਜ ਬਠਿੰਡਾ ਦੇ ਮੈਕਸ ਹਸਪਤਾਲ ਵਿੱਚ ਚੱਲ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ 'ਚ ਹਰਿਆਣਾ ਪੁਲਿਸ ਅਗਲੀ ਬਣਦੀ ਕਾਰਵਾਈ ਕਰੇਗੀ। ਪੁਲਿਸ ਸੂਤਰਾਂ ਦੇ ਮੁਤਾਬਕ ਫੱਟੜ ਹੋਏ ਕਰਮਚਾਰੀਆਂ ਦੀ ਪਛਾਣ ਕਮਲਜੀਤ ਸਿੰਘ, ਜਸਕਰਨ ਸਿੰਘ, ਹਰਜੀਵਨ ਸਿੰਘ, ਗੁਰਤੇਜ ਸਿੰਘ ਅਤੇ ਸੁਖਦੇਵ ਸਿੰਘ ਵਜੋਂ ਹੋਈ ਹੈ। ਇਨ੍ਹਾਂ ਵਿੱਚੋਂ ਕਮਲਜੀਤ ਸਿੰਘ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਵਾਰਦਾਤ ਤੋਂ ਬਾਅਦ ਇਸ ਪਿੰਡ ਵਿੱਚ ਭਾਰੀ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਉੱਧਰ ਬਠਿੰਡਾ ਦੇ ਹਸਪਤਾਲ ’ਚ ਵੀ ਭਾਰੀ ਪੁਲਿਸ ਤਾਇਨਾਤ ਹੈ।

Intro:सिरसा।
बठिंडा पुलिस और ग्रामीणों में हुई फायरिंग।
फायरिंग से एक व्यक्ति की हुई मौत , 3 पुलिस कर्मी हुए घायल।
सिरसा के गांव देसूजोधा का है मामला।
नशा तस्कर को गिरफ्तार करने गांव पहुँची थी बठिंडा पुलिस।
सिरसा पुलिस ने मृतक के शव को पोस्टमार्टम के लिए सिरसा के नागरिक अस्पताल भेजा
घायल पुलिस कर्मियों को भी अस्पताल में करवाया भर्ती।
डीएसपी डबवाली कुलदीप सिंह ने फोन पर जानकारी देते हुए बोले कि रेड के
मामले में पंजाब पुलिस ने उनको कोई सुचना नहीं दी थी पुलिस ऐसे मामलो की
जानकारी बाद में भी दे सकती है
पंजाब पुलिस रेड के लिए आई थी,जिस दौरान परिवार के लोगो ने पुलिस पर हमला
किया इस हमले में पंजाब पुलिस के कुछ कर्मचारी घायल हो गए। वही परिवार के
लोग आरोप लगा रहे है कि पुलिस ने हमला किया। फिलहाल पुलिस दोनों पक्षों
के बयान लेगी,उसके बाद कारवाही की जाएगी। मामले की जांच की जा रही है।

Body:hr_sir_02_police_se_marpeet_7202275Conclusion:
Last Updated : Oct 9, 2019, 2:20 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.