ਮੁੰਬਈ: ਬਾਲੀਵੁੱਡ ਅਦਾਕਾਰ ਅਤੇ ਸ਼ਿਵ ਸੈਨਾ ਨੇਤਾ ਗੋਵਿੰਦਾ ਦੀ ਪਤਨੀ ਸੁਨੀਤਾ ਆਹੂਜਾ ਕ੍ਰਿਟੀਕੇਅਰ ਏਸ਼ੀਆ ਪਹੁੰਚੀ ਹੈ, ਜਿੱਥੇ ਅਦਾਕਾਰ ਨੂੰ ਦਾਖਲ ਕਰਵਾਇਆ ਗਿਆ ਹੈ। ਸੁਨੀਤਾ ਨੇ ਗੋਵਿੰਦਾ ਦੀ ਸਿਹਤ ਨੂੰ ਲੈ ਕੇ ਅਪਡੇਟ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਗੋਵਿੰਦਾ ਦੀ ਹਾਲਤ ਠੀਕ ਹੈ।
ਗੋਵਿੰਦਾ ਦੀ ਪਤਨੀ ਸੁਨੀਤਾ ਆਹੂਜਾ ਨੇ ਕਿਹਾ, 'ਉਹ ਬਿਹਤਰ ਹੈ। ਅਸੀਂ ਅੱਜ ਉਨ੍ਹਾਂ ਨੂੰ ਆਮ ਵਾਰਡ ਵਿੱਚ ਲੈ ਜਾਵਾਂਗੇ। ਉਹ ਕੱਲ੍ਹ ਨਾਲੋਂ ਬਹੁਤ ਵਧੀਆ ਹਨ। ਉਨ੍ਹਾਂ ਨੂੰ ਅਗਲੇ ਦਿਨ ਛੁੱਟੀ ਦੇ ਦਿੱਤੀ ਜਾਵੇਗੀ। ਸਾਰਿਆਂ ਦੀਆਂ ਦੁਆਵਾਂ ਨਾਲ ਉਹ ਠੀਕ ਹੋ ਗਏ ਹਨ। ਉਨ੍ਹਾਂ ਦੇ ਬਹੁਤ ਸਾਰੇ ਪ੍ਰਸ਼ੰਸਕ ਹਨ। ਇਸ ਲਈ ਲੋਕ ਉਨ੍ਹਾਂ ਲਈ ਪ੍ਰਾਰਥਨਾ ਕਰ ਰਹੇ ਹਨ। ਮੈਂ ਪ੍ਰਸ਼ੰਸਕਾਂ ਨੂੰ ਕਹਿਣਾ ਚਾਹਾਂਗੀ ਕਿ ਘਬਰਾਓ ਨਾ, ਉਹ ਠੀਕ ਹਨ।" ਦੱਸ ਦਈਏ ਕਿ ਗੋਵਿੰਦਾ ਨੂੰ ਕੱਲ੍ਹ ਗਲਤੀ ਨਾਲ ਆਪਣੀ ਹੀ ਰਿਵਾਲਵਰ ਕਾਰਨ ਲੱਤ ਵਿੱਚ ਗੋਲੀ ਲੱਗ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇੱਥੇ ਦਾਖਲ ਕਰਵਾਇਆ ਗਿਆ ਸੀ।'
#WATCH | Actor and Shiv Sena leader Govinda's wife Sunita Ahuja arrives at CritiCare Asia where he is admitted.
— ANI (@ANI) October 2, 2024
She says, " he is better. we will admit him to the normal ward today. he is much better than yesterday. he will be discharged the day after tomorrow. with everyone's… pic.twitter.com/WZYfjJH2GS
ਡਾਕਟਰ ਦਾ ਬਿਆਨ: ਡਾਕਟਰ ਅਗਰਵਾਲ ਨੇ ਮੀਡੀਆ ਨੂੰ ਦੱਸਿਆ ਕਿ, 'ਗੋਲੀ ਫਸ ਗਈ ਸੀ, ਪਰ ਅਸੀਂ ਬਿਨ੍ਹਾਂ ਕਿਸੇ ਵੱਡੀ ਉਲਝਣ ਦੇ ਇਸ ਨੂੰ ਕੱਢਣ ਵਿੱਚ ਕਾਮਯਾਬ ਰਹੇ ਹਾਂ। ਗੋਵਿੰਦਾ ਨੂੰ 8-10 ਟਾਂਕੇ ਲੱਗੇ ਹਨ। ਅਦਾਕਾਰ ਦੀ ਹਾਲਤ ਵਿੱਚ ਸੁਧਾਰ ਹੋਇਆ ਹੈ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਰਿਕਵਰੀ ਰੂਮ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।"-ਡਾਕਟਰ ਅਗਰਵਾਲ
ਬੁਲੇਟ ਦੀ ਫੋਟੋ ਵਾਇਰਲ: ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਗੋਲੀ ਦੀ ਤਸਵੀਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਉਹੀ ਗੋਲੀ ਹੈ, ਜੋ ਗੋਵਿੰਦਾ ਨੂੰ ਲੱਗੀ ਸੀ। ਗੋਲੀ ਕੱਢ ਦਿੱਤੀ ਗਈ ਹੈ ਅਤੇ ਉਹ ਖਤਰੇ ਤੋਂ ਬਾਹਰ ਹਨ। ਇਹ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਹਾਲਾਂਕਿ, ਈਟੀਵੀ ਭਾਰਤ ਇਸ ਵਾਇਰਲ ਤਸਵੀਰ ਦੀ ਪੁਸ਼ਟੀ ਨਹੀਂ ਕਰਦਾ ਹੈ।
The bullet is out of the body. He is completely out of danger. #Govinda pic.twitter.com/sNSYI2FJwJ
— Gaurav Srivastav (@gauravnewsman) October 1, 2024
ਕੀ ਹੈ ਪੂਰਾ ਮਾਮਲਾ?: ਇਹ ਹਾਦਸਾ ਮੰਗਲਵਾਰ ਸਵੇਰੇ ਉਸ ਸਮੇਂ ਵਾਪਰਿਆ ਜਦੋਂ 60 ਸਾਲਾ ਅਦਾਕਾਰ ਗੋਵਿੰਦਾ ਇੱਕ ਪ੍ਰੋਗਰਾਮ ਲਈ ਕੋਲਕਾਤਾ ਜਾਣ ਦੀ ਤਿਆਰੀ ਕਰ ਰਹੇ ਸਨ। ਸ਼ੁਰੂਆਤੀ ਰਿਪੋਰਟਾਂ ਅਨੁਸਾਰ, ਗੋਵਿੰਦਾ ਆਪਣਾ ਪ੍ਰਾਈਵੇਟ ਰਿਵਾਲਵਰ ਅਲਮਾਰੀ ਵਿੱਚ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਇਹ ਉਨ੍ਹਾਂ ਦੇ ਹੱਥ ਤੋਂ ਫਿਸਲ ਗਿਆ। ਬੰਦੂਕ ਨੇ ਗਲਤੀ ਨਾਲ ਗੋਲੀ ਚਲਾ ਦਿੱਤੀ ਅਤੇ ਇੱਕ ਗੋਲੀ ਉਨ੍ਹਾਂ ਦੀ ਲੱਤ ਵਿੱਚ ਲੱਗ ਗਈ। ਗੋਵਿੰਦਾ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਰਮੇਸ਼ ਅਗਰਵਾਲ ਅਤੇ ਉਨ੍ਹਾਂ ਦੀ ਟੀਮ ਨੇ ਗੋਲੀ ਕੱਢਣ ਲਈ ਸਰਜਰੀ ਕੀਤੀ। ਅਦਾਕਾਰ ਨੂੰ ਮਿਲਣ ਲਈ ਫਿਲਮ ਇੰਡਸਟਰੀ ਦੀਆਂ ਕਈ ਹਸਤੀਆਂ ਹਸਪਤਾਲ ਪਹੁੰਚੀਆਂ। ਫਿਲਹਾਲ, ਅਦਾਕਾਰ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਹੈ।
ਇਹ ਵੀ ਪੜ੍ਹੋ:-