ਬਠਿੰਡਾ: ਕਿਸਾਨ ਅੰਦੋਲਨ ਨਵਾਂ ਰੂਪ ਧਾਰਦਾ ਜਾ ਰਿਹਾ ਹੈ। ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪਿੰਡਾਂ 'ਚ ਸਿਆਸੀ ਪਾਰਟੀਆਂ ਦਾ ਵੀ ਵਿਰੋਧ ਹੋ ਰਿਹਾ ਹੈ ਤੇ ਉਨ੍ਹਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਸਥਾਨਕ ਪਿੰਡ ਕਿਸ਼ਨਪੁਰਾ 'ਚ ਪਿੰਡ ਵਾਸੀਆਂ ਨੇ ਸਿਆਸੀ ਪਾਰਟੀਆਂ ਦਾ ਮੁਕੰਮਲ ਤੌਰ 'ਤੇ ਬਾਈਕਾਟ ਕਰ ਦਿੱਤਾ ਹੈ।
ਨਗਰ ਨਿਗਮ ਚੋਣਾਂ ਤੋਂ ਪਹਿਲਾਂ ਦਾਖ਼ਲੇ 'ਤੇ ਲੱਗੀ ਪਾਬੰਦੀ
ਫ਼ਰਵਰੀ 'ਚ ਪੰਜਾਬ ਦੀਆਂ ਨਗਰ ਨਿਗਮ ਚੋਣਾਂ ਹਨ ਤੇ ਉਸ ਤੋਂ ਪਹਿਲਾਂ ਪਿੰਡ 'ਚ ਸਿਆਸੀ ਪਾਰਟੀਆਂ ਦੇ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਪਿੰਡ ਵਾਲਿਆਂ ਦਾ ਸਿਆਸੀ ਪਾਰਟੀਆਂ ਨੂੰ ਲੈ ਕੇ ਰੋਸ ਜ਼ਾਹਰ ਕਰ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਸੀਂ ਹੀ ਇਨ੍ਹਾਂ ਨੂੰ ਕੁਰਸੀਆਂ 'ਤੇ ਬਿਠਾਇਆ ਮੁੜ ਇਹ ਸਾਡੀ ਹੀ ਸਾਰ ਨਹੀਂ ਪੁੱਛਦੇ।
ਵਿਕਾਸ ਦੇ ਨਾਂਅ 'ਤੇ ਹੋਈ ਲੁੱਟ
- ਪੰਚਾਇਤ ਮੈਂਬਰ ਦਾ ਕਹਿਣਾ ਹੈ ਕਿ ਆਜ਼ਾਦੀ ਤੋਂ ਬਾਅਦ ਜਿੰਨ੍ਹੀਆਂ ਵੀ ਸਰਕਾਰਾਂ ਆਈਆਂ ਉਨ੍ਹਾਂ ਨੇ ਵਿਕਾਸ ਦੇ ਨਾਂਅ 'ਤੇ ਲੁੱਟ ਕੀਤੀ ਹੈ।
- ਉਨ੍ਹਾਂ ਨੇ ਕਿਹਾ ਕਿ ਹੁਣ ਸਾਰੀ ਸਿਆਸੀ ਪਾਰਟੀਆਂ ਛੱਡ ਪਿੰਡ ਵਾਸੀ ਕਿਸਾਨੀ ਝੰਡੇ ਹੇਠ ਇੱਕਠੇ ਹੋਣਗੇ। ਉਨ੍ਹਾਂ ਨੇ ਕਿਹਾ ਕਿ ਉਹ ਆਪਣਾ ਉਮੀਦਵਾਰ ਖੜ੍ਹਾ ਕਰਨਗੇ ਤੇ ਚੋਣ ਲੜ੍ਹਣਗੇ।
- ਪੰਜਾਬ ਦੇ ਨੌਜਵਾਨ ਨੂੰ ਨਸ਼ੇੜੀ ਕਹਿ ਕੇ ਬਦਨਾਮ ਕੀਤਾ ਜਾਂਦਾ ਸੀ ਤੇ ਹੁਣ ਉਹ ਪੰਜਾਬ ਦੇ ਨੌਜਵਾਨ ਕਿਸਾਨੀ ਝੰਡੇ ਹੇਠ ਸਿਆਸੀ ਪਾਰਟੀਆਂ ਦਾ ਬਾਈਕਾਟ ਕਰਨਗੇ।