ਬਠਿੰਡਾ: ਚਾਈਨੀਜ਼ ਡੋਰ ਨਾਲ ਵਾਪਰਨ ਵਾਲੀ ਦੁਰਘਟਨਾਵਾਂ 'ਤੇ ਠੱਲ੍ਹ ਪਾਉਣ ਲਈ ਈਟੀਵੀ ਭਾਰਤ ਵੱਲੋਂ 'ਸਾਡੀ ਪੁਕਾਰ ਚਾਈਨਾ ਡੋਰ ਤੋਂ ਇਨਕਾਰ' ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ 'ਚ ਬਠਿੰਡਾ ਵਾਸੀ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ।
ਇਸ ਮੁਹਿੰਮ ਦਾ ਹਿੱਸਾ ਬਣੇ ਪੁਲਿਸ ਪ੍ਰਸ਼ਾਸਨ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਸਕੂਲ ਵਿੱਚ ਜਾ ਕੇ ਚਾਈਨਾ ਡੋਰ ਦੇ ਨਾਲ ਵਾਪਰਨ ਵਾਲੇ ਦੁਰਘਟਨਾ ਦੇ ਪ੍ਰਤੀ ਜਾਗਰੁਕ ਕੀਤਾ ਗਿਆ। ਇਸ ਨਾਲ ਹੀ ਬੱਚਿਆਂ ਨੇ ਇਸ ਮੁਹਿੰਮ ਦਾ ਹਿੱਸਾ ਬਣਦਿਆਂ ਚਾਈਨਾ ਡੋਰ ਨਾ ਵਰਤਣ ਦਾ ਪ੍ਰਣ ਲਿਆ ਅਤੇ ਘਰ-ਘਰ ਜਾ ਕੇ ਲੋਕਾਂ ਨੂੰ ਇਸ ਦੇ ਨੁਕਸਾਨ ਪ੍ਰਤੀ ਜਾਗਰੁਕ ਕਰਨ ਦਾ ਪੁਲਿਸ ਨਾਲ ਮਿਲ ਕੇ ਭਰੋਸਾ ਦਿਵਾਇਆ।
ਈਟੀਵੀ ਭਾਰਤ ਦੀ ਇਸ ਮੁਹਿੰਮ ਦਾ ਹਿੱਸਾ ਬਣੀ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਆਪਣਾ ਕਿਰਦਾਰ ਅਦਾ ਕਰਦਿਆਂ ਬਠਿੰਡਾ ਦੇ ਐਸਐਸਪੀ ਡਾ. ਨਾਨਕ ਸਿੰਘ ਨੂੰ ਆਪਣਾ ਚਾਈਨਾ ਡੋਰ ਦੀ ਰੋਕਥਾਮ ਲਈ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ 'ਤੇ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਆਗੂ ਸੋਨੂੰ ਮਹੇਸ਼ਵਰੀ ਨੇ ਈਟੀਵੀ ਭਾਰਤ ਦੇ ਵੱਲੋਂ ਚਲਾਈ ਗਈ ਸਾਡੀ ਪੁਕਾਰ ਚਾਈਨਾ ਡੋਰ ਤੋਂ ਇਨਕਾਰ ਮੁਹਿੰਮ ਦਾ ਸ਼ਲਾਘਾਯੋਗ ਕਦਮ ਦੱਸਿਆ। ਉਨ੍ਹਾਂ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੀ ਵੀ ਡਿਊਟੀ ਲਗਾਈ, ਜਿਸ ਵਿੱਚ ਬਠਿੰਡਾ ਦੀ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੇ ਹਿੱਸਾ ਲਿਆ।
29 ਜਨਵਰੀ ਨੂੰ ਆਉਣ ਵਾਲੀ ਬਸੰਤ ਪੰਚਮੀ ਮੌਕੇ ਹੋਣ ਵਾਲੀ ਪਤੰਗਬਾਜ਼ੀ ਤੇ ਲੋਕਾਂ ਦਾ ਰੁਝਾਨ ਕਾਫੀ ਨਜ਼ਰ ਆ ਰਿਹਾ ਹੈ। ਇਸ ਨੂੰ ਲੈ ਕੇ ਬਾਜ਼ਾਰਾਂ ਵਿੱਚ ਕਾਫ਼ੀ ਰੌਣਕਾਂ ਵੀ ਨਜ਼ਰ ਆਉਣ ਲੱਗ ਪਈਆਂ ਹਨ ਪਰ ਅਜਿਹੇ ਵਿੱਚ ਚਾਈਨਾ ਡੋਰ ਨੂੰ ਲੈ ਕੇ ਲੋਕਾਂ ਨੇ ਵੀ ਈਟੀਵੀ ਭਾਰਤ ਦੀ ਮੁਹਿੰਮ ਦੇ ਨਾਲ ਜੁੜਦਿਆਂ ਚਾਇਨਾ ਡੋਰ ਨਾ ਵਰਤਣ ਤੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ।
ਬਠਿੰਡਾ ਵਾਸੀ ਈਟੀਵੀ ਭਾਰਤ ਵੱਲੋਂ ਚਲਾਈ ਗਈ ਇਸ ਮੁਹਿੰਮ ਦਾ ਹਿੱਸਾ ਬਣ ਕੇ ਆਪਣਾ ਚਾਈਨਾ ਡੋਰ ਦੀ ਰੋਕਥਾਮ ਲਈ ਕਿਰਦਾਰ ਅਦਾ ਕਰ ਰਹੇ ਹਨ ਤਾਂ ਅਜਿਹੇ ਵਿੱਚ ਜ਼ਰੂਰਤ ਹੈ ਕਿ ਅਸੀਂ ਸਾਰੇ ਮਿਲ ਕੇ ਇਸ ਚਾਈਨਾ ਡੋਰ ਉੱਤੇ ਰੋਕ ਲਗਾਈਏ ਤਾਂ ਜੋ ਵਾਪਰਨ ਵਾਲੀਆਂ ਦੁਰਘਟਨਾਵਾਂ ਦੇ ਉੱਤੇ ਠੱਲ੍ਹ ਪਾ ਸਕੀਏ।