ETV Bharat / city

ਅੱਜ ਲੱਗੇਗਾ ਸੂਰਜ ਗ੍ਰਹਿਣ, ਜਾਣੋ ਸ਼ਾਸਤਰਾਂ 'ਚ ਇਸ ਦਾ ਕੀ ਹੈ ਮਹੱਤਵ? - ਖਗੋਲੀ ਘਟਨਾ

21 ਜੂਨ ਨੂੰ ਵਿਸ਼ਵ ਅੰਦਰ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ। ਇਸ ਵਾਰ ਦਾ ਸੂਰਜ ਗ੍ਰਹਿਣ ਭਾਰਤ ਵਿੱਚ ਸਵੇਰੇ 9 ਵਜੇ ਤੋਂ ਦੁਪਿਹਰ 3 ਵਜੇ ਤੱਕ ਵੇਖਿਆ ਜਾ ਸਕੇਗਾ। ਇਸ ਗ੍ਰਹਿਣ ਬਾਰੇ ਬਠਿੰਡਾ ਤੋਂ ਪੰਡਿਤ ਕਮਲ ਕਾਂਤ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕੀਤੀ।

solar sclipse 21 June 2020 timing is 9 am in India
21 ਜੂਨ ਨੂੰ ਸਵੇਰੇ 9 ਵਜੇ ਲੱਗੇਗਾ ਸੂਰਜ ਗ੍ਰਹਿਣ, ਜਾਣੋ ਸ਼ਾਸਤਰਾਂ 'ਚ ਕੀ ਹੈ ਸੂਰਜ ਗ੍ਰਹਿਣ ਦਾ ਮਹੱਤਵ
author img

By

Published : Jun 20, 2020, 5:44 PM IST

Updated : Jun 21, 2020, 6:26 AM IST

ਬਠਿੰਡਾ: 21 ਜੂਨ ਨੂੰ ਵਿਸ਼ਵ ਇੱਕ ਵੱਡੀ ਖਗੋਲੀ ਘਟਨਾ ਦਾ ਗਵਾਹ ਬਣੇਗਾ। ਇਸ ਦਿਨ ਸਵੇਰੇ 9:15 ਮਿੰਟ 'ਤੇ ਭਾਰਤ ਵਿੱਚ ਸੂਰਜ ਗ੍ਰਹਿਣ ਵੇਖਣ ਨੂੰ ਮਿਲੇਗਾ। ਇਹ ਸੂਰਜ ਗ੍ਰਹਿਣ ਭਾਰਤ ਵਿੱਚ ਦੁਪਿਹਰ 3 ਵਜੇ ਤੱਕ ਰਹੇਗਾ। ਇਹ ਸੂਰਜ ਗ੍ਰਹਿਣ ਸਾਲ 2020 ਦੇ ਸਭ ਤੋਂ ਲੰਮੇ ਦਿਨ ਯਾਨੀ ਕਿ 21 ਜੂਨ ਨੂੰ ਵੇਖਿਆ ਜਾਵੇਗਾ, ਇਸੇ ਲਈ ਇਸ ਸੂਰਜ ਗ੍ਰਹਿਣ ਨੂੰ "ਸਮਰ ਸੌਲਸਟੀਸ ਜੂਨ 21" ਵੀ ਆਖਿਆ ਜਾ ਰਿਹਾ ਹੈ।

21 ਜੂਨ ਨੂੰ ਸਵੇਰੇ 9 ਵਜੇ ਲੱਗੇਗਾ ਸੂਰਜ ਗ੍ਰਹਿਣ, ਜਾਣੋ ਸ਼ਾਸਤਰਾਂ 'ਚ ਕੀ ਹੈ ਸੂਰਜ ਗ੍ਰਹਿਣ ਦਾ ਮਹੱਤਵ

ਸੂਰਜ ਗ੍ਰਹਿਣ ਬਾਰੇ ਬਠਿੰਡਾ ਤੋਂ ਪੰਡਿਤ ਕਮਲ ਕਾਂਤ ਨੇ ਦੱਸਿਆ ਕਿ ਜੋਤਿਸ਼ ਵਿਦਿਆ ਮੁਤਾਬਕ ਇਹ ਸੂਰਜ ਗ੍ਰਹਿਣ ਕਣਕਣ ਸੂਰਜ ਗ੍ਰਹਿਣ ਹੈ। ਉਨ੍ਹਾਂ ਦੱਸਿਆ ਕਿ ਇਸ ਗ੍ਰਹਿਣ ਨੂੰ ਭਾਰਤ, ਏਸ਼ੀਆ ਦੇ ਮੁਲਕਾਂ ਸਮੇਤ ਯੂਰਪ ਦੇ ਕਈ ਦੇਸ਼ਾਂ ਵਿੱਚ ਵੀ ਵੇਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਗ੍ਰਹਿਣ ਲੰਮੇ ਸਮੇਂ ਤੋਂ ਬਾਅਦ ਵੇਖਣ ਨੂੰ ਮਿਲੇਗਾ। ਪੰਡਿਤ ਕਮਲ ਕਾਂਤ ਨੇ ਦੱਸਿਆ ਕਿ ਇਸ ਮੌਕੇ ਸੂਰਜ ਦਾ 99.7 ਪ੍ਰਤੀਸ਼ਤ ਹਿੱਸਾ ਪੂਰੀ ਤਰ੍ਹਾਂ ਨਾਲ ਢੱਕਿਆ ਜਾਵੇਗਾ।

ਪੰਡਿਤ ਕਮਲ ਕਾਂਤ ਨੇ ਕਿਹਾ ਕਿ ਹਿੰਦੂ ਧਰਮ ਸ਼ਾਸਤਰਾਂ ਮੁਤਾਬਕ ਸੂਰਜ ਸਮੁੱਚੇ ਜੀਵਾ ਦੀ ਆਤਮਾ ਵਿੱਚ ਵੱਸਦਾ ਹੈ, ਜਿਸ ਕਾਰਨ ਇਹ ਹਰ ਜੀਵ-ਜੰਤੂ ਦੀ ਆਤਮਾ ਨੂੰ ਪ੍ਰਭਾਵਿਤ ਕਰੇਗਾ। ਉਨ੍ਹਾਂ ਕਿਹਾ ਕਿ ਇਸ ਸਮੇਂ ਮਨੁੱਖ ਦਾਨ-ਪੁੰਨ, ਨਾਮ ਸਿਮਰਨ ਕਰਨ ਤਾਂ ਜੋ ਮਨੁੱਖ ਜਾਤੀ ਇਸ ਗ੍ਰਹਿਣ ਦੇ ਮਾੜੇ ਪ੍ਰਭਾਵਾਂ ਤੋਂ ਬੱਚ ਸਕੇ।

ਇਹ ਵੀ ਪੜ੍ਹੋ: ਬਿਹਾਰ ਪੁਲਿਸ ਪਹੁੰਚੀ ਸਿੱਧੂ ਦੇ ਦੁਆਰ, ਚੋਣ ਜ਼ਾਬਤੇ ਦੀ ਉਲੰਘਣਾ ਦਾ ਹੈ ਮਾਮਲਾ

Last Updated : Jun 21, 2020, 6:26 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.