ਬਠਿੰਡਾ: ਜ਼ਿਲ੍ਹੇ ਦੇ ਰਾਮਪੁਰਾ ਤੋਂ ਇਕ ਹੈਵਾਨ ਪਿਤਾ ਦੀ ਹੈਵਾਨੀਅਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਜੰਮ ਕੇ ਵਾਇਰਲ ਹੋ ਰਹੀਆਂ ਹਨ ਇਸ ਵੀਡੀਓ ਵਿਚ ਇਕ ਪਿਤਾ ਆਪਣੀ ਅੱਠ ਸਾਲ ਦੀ ਬੱਚੀ ਨੂੰ ਗਲ ਦੇ ਵਿੱਚ ਕੱਪੜਾ ਪਾ ਕੇ ਜ਼ਮੀਨ ਉੱਤੇ ਘੜੀਸ ਰਿਹਾ ਹੈ ਜਦੋਂ ਇਸ ਜ਼ਾਲਮ ਪਿਤਾ ਦਾ ਐਨੇ ਵਿੱਚ ਵੀ ਦਿਲ ਨਾ ਭਰਿਆ ਤਾਂ ਮਾਸੂਮ ਨੂੰ ਥੱਪੜਾਂ ਦੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਸ ਤੋਂ ਬਾਅਦ ਡੰਡੇ ਦੇ ਨਾਲ ਵੀ ਬੱਚੀ ਦੀ ਕੁੱਟਮਾਰ ਵੀ ਕੀਤੀ।
ਦੱਸ ਦਈਏ ਕਿ ਇਹ ਮਾਮਲਾ ਬਠਿੰਡਾ ਜ਼ਿਲ੍ਹੇ ਦੇ ਰਾਮਪੂਰਾ ਫੂਲ ਦੇ ਪਿੰਡ ਰਾਮਪੁਰਾ ਦਾ ਹੈ ਜਿੱਥੇ ਇੱਕ ਬੇਰਹਿਮ ਪਿਤਾ ਵੱਲੋਂ ਆਪਣੀ 8 ਸਾਲਾਂ ਧੀ ਦੇ ਨਾਲ ਕੁੱਟਮਾਰ ਕੀਤੀ ਗਈ। ਪਿਤਾ ਵੱਲੋਂ ਬੱਚੀ ਦਾ ਗਲ ਘੁੱਟਣ ਦੀ ਵੀ ਕੋਸ਼ਿਸ਼ ਕੀਤੀ ਗਈ ਅਤੇ ਇਸ ਸਾਰੇ ਘਟਨਾਕ੍ਰਮ ਦੀ ਕੋਈ ਵਿਅਕਤੀ ਹੱਸਦਾ ਹੋਇਆ ਵੀਡੀਓ ਰਿਕਾਰਡਿੰਗ ਵੀ ਕਰਦਾ ਹੈ। ਜਿਸ ਵੱਲੋਂ ਬਾਅਦ ’ਚ ਉਸ ਹੈਵਾਨ ਪਿਤਾ ਨੂੰ ਰੋਕਣ ਦੀ ਵੀ ਗੱਲ ਆਖੀ ਜਾਂਦੀ ਹੈ। ਪਰ ਉਹ ਨਹੀਂ ਰੁਕਦਾ ਅਤੇ ਬੱਚੀ ਨੂੰ ਉਹ ਕੁੱਟਦਾ ਰਹਿੰਦਾ ਹੈ।
ਮਿਲੀ ਜਾਣਕਾਰੀ ਦੇ ਮੁਤਾਬਿਕ ਇਸ ਆਰੋਪੀ ਪਿਤਾ ਦਾ ਨਾਂ ਨਿਰਮਲ ਸਿੰਘ ਹੈ ਇਸ ਦੀ ਪਤਨੀ ਰਾਜਵਿੰਦਰ ਕੌਰ ਦੋ ਮਹੀਨੇ ਪਹਿਲਾਂ ਘਰੋਂ ਲੜਾਈ ਕਰਕੇ ਪਤੀ ਨੂੰ ਛੱਡ ਕੇ ਚਲੀ ਗਈ ਸੀ ਅਤੇ ਕਿਸੇ ਗ਼ੈਰ ਔਰਤ ਨੂੰ ਆਪਣੇ ਘਰ ਵਿੱਚ ਰੱਖ ਲਿਆ। ਇਸ ਤੋਂ ਬਾਅਦ ਉਹ ਆਪਣੀ ਧੀ ਦੇ ਨਾਲ ਕੁੱਟਮਾਰ ਕਰਨ ਲੱਗਾ। ਜਦੋਂ ਇਹ ਵੀਡੀਓ ਬੱਚੀ ਦੀ ਮਾਂ ਨੇ ਦੇਖਿਆ ਤਾਂ ਇਹ ਪੂਰਾ ਮਾਮਲਾ ਪੁਲਿਸ ਦੇ ਧਿਆਨ ਵਿੱਚ ਆਇਆ। ਫਿਲਹਾਲ ਪੁਲਿਸ ਨੇ ਆਰੋਪੀ ਪਿਤਾ ਨੂੰ ਗ੍ਰਿਫਤਾਰ ਕਰਕੇ ਉਸਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ।
ਮਾਮਲੇ ਸਬੰਧੀ ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਕ ਪਿਤਾ ਆਪਣੀ ਲੜਕੀ ਦਾ ਗਲ ਘੁੱਟਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਉਸ ਨੂੰ ਜ਼ਮੀਨ ਤੇ ਘਸੀਟ ਕੇ ਕੁੱਟਮਾਰ ਵੀ ਕੀਤੀ ਜਾ ਰਹੀ ਹੈ ਫਿਲਹਾਲ ਮਾਂ ਦੇ ਬਿਆਨਾਂ ਉੱਤੇ ਪਰਚਾ ਦਰਜ ਕਰ ਲਿਆ ਹੈ ਅਤੇ ਅੱਗੇ ਤਫਤੀਸ਼ ਜਾਰੀ ਹੈ।
ਇਹ ਵੀ ਪੜੋ: ਇਨਸਾਨੀਅਤ ਸ਼ਰਮਸਾਰ: 40 ਸਾਲਾ ਵਿਅਕਤੀ ਨੇ 8 ਸਾਲਾ ਬੱਚੇ ਨਾਲ ਕੀਤਾ ਕੁਕਰਮ, ਪਰਚਾ ਦਰਜ਼