ਅੰਮ੍ਰਿਤਸਰ: ਜ਼ਿਲ੍ਹੇ ਵਿੱਚ ਆਏ ਦਿਨ ਹੀ ਲੁੱਟ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ ਤੇ ਤਾਜ਼ੇ ਮਾਮਲੇ ਵਿੱਚ ਅੰਮ੍ਰਿਤਸਰ 88 ਫੁੱਟ ਰੋਡ ’ਤੇ ਜਤਿੰਦਰਪਾਲ ਸਿੰਘ ਦੇ ਘਰ 3 ਨੌਜਵਾਨ ਪਾਰਸਲ ਦੇਣ ਦੇ ਬਹਾਨੇ ਆਏ ਅਤੇ ਘਰ ਪਾਣੀ ਪੀਣ ਦੇ ਬਹਾਨੇ ਅੰਦਰ ਵੜ ਗਏ ਅਤੇ ਘਰ ਵਿੱਚ ਜਤਿੰਦਰਪਾਲ ਸਿੰਘ ਦੀ ਪਤਨੀ ਤੇ ਮਾਤਾ ਨੂੰ ਇਕੱਲਿਆਂ ਦੇਖ ਕੇ ਉਨ੍ਹਾਂ ਨੇ ਪਿਸਤੌਲ ਦੀ ਨੋਕ ’ਤੇ ਕਰੀਬ 2 ਲੱਖ ਰੁਪਏ ਦੀ ਲੁੱਟ ਕਰ ਫਰਾਰ ਹੋ ਗਏ।
ਇਹ ਵੀ ਪੜੋ: ਯਾਦਗਾਰੀ ਸਮਾਗਮ ਲਗਭਗ ਮੁਕੰਮਲ ਹੋਣ ਦੀ ਕਗਾਰ ’ਤੇ: ਫੋਕਲੋਰ ਰਿਸਰਚ ਅਕੈਡਮੀ
ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਦੁਪਹਿਰ ਦੇ ਸਮੇਂ ਜਾਣਕਾਰੀ ਮਿਲੀ ਸੀ ਕਿ ਜਤਿੰਦਰਪਾਲ ਸਿੰਘ ਦੇ ਘਰ ਤਿੰਨ ਅਣਪਛਾਤੇ ਨੌਜਵਾਨਾਂ ਨੇ 2 ਲੱਖ ਦੀ ਲੁੱਟ ਨੂੰ ਅੰਜਾਮ ਦਿੱਤਾ ਹੈ। ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਨਜ਼ਦੀਕੀ ਸੀਸੀਟੀਵੀ ਕੈਮਰੇ ਵੀ ਦੇਖ ਰਹੀ ਹੈ ਤੇ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।