ਅੰਮ੍ਰਿਤਸਰ:- ਵਿਸ਼ਵ ਫੂਡ ਸੇਫ਼ਟੀ ਡੇਅ (World Food Safety Day) ਮੌਕੇ ਅੰਮ੍ਰਿਤਸਰ 'ਚ ਦੋ ਵਿਅਕਤੀਆਂ ਵਲੋਂ ਇਕ ਨਵਾਂ ਉਪਰਾਲਾ ਕਰਦਿਆ ਇਸ ਦਿਨ ਨੂੰ ਮਨਾਉਣ ਦੀ ਕਵਾਇਦ ਸ਼ੁਰੂ ਕੀਤੀ ਹੈ। ਇਸ ਮੌਕੇ ਇਹਨਾਂ ਦੋਵੇਂ ਵਿਅਕਤੀ ਵਲੋਂ ਘਰਾਂ 'ਚ ਬਚਿਆ ਭੋਜਨ ਸੁੱਟਣ (food can fill) ਦੀ ਥਾਂ ਪਸ਼ੂਆਂ ਪੰਛੀਆਂ ਨੂੰ ਪਾਉਣ ਦਾ ਨੂੰ ਦਿੱਤਾ ਹੈ।
ਇਸ ਮੌਕੇ ਸਥਨਕ ਵਾਸੀ ਕਾਲਾ ਅਤੇ ਪ੍ਰਦੀਪ ਕੁਮਾਰ ਵਲੋਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਜ਼ਰੂਰਤ ਅਨੁਸਾਰ ਹੀ ਭੋਜਨ ਆਪਣੀ ਪਲੇਟ 'ਚ ਪਾਉਣ। ਉਨ੍ਹਾਂ ਕਿਹਾ ਕਿ ਜੇਕਰ ਭੋਜਨ ਲੋੜ ਤੋਂ ਜਿਆਦਾ ਹੈ ਤਾਂ ਉਸ ਨੂੰ ਸੁੱਟਣ ਦੀ ਥਾਂ ਗਰੀਬ ਲੋਕਾ ਜਾਂ ਪਸ਼ੂ ਪੰਛੀਆਂ ਨੂੰ ਪਾ ਦਿੱਤਾ ਜਾਵੇ ਤਾਂ ਜੋ ਹਰ ਕਿਸੇ ਦਾ ਢਿੱਡ ਭਰ ਸਕੇ।
ਉਨ੍ਹਾਂ ਦਾ ਕਹਿਣਾ ਕਿ ਸਾਨੂੰ ਭੋਜਨ ਦੀ ਬਰਬਾਦੀ ਕਰਨ ਦੀ ਥਾਂ ਉਨ੍ਹਾਂ ਬਾਰੇ ਸੋਚਣਾ ਚਾਹੀਦਾ ਜੋਂ ਭੁੱਖੇ ਢਿੱਡ ਸੌਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਘਰ 'ਚ ਵੇਸਟ ਭੋਜਨ ਹੈ ਤਾਂ ਉਸ ਨੂੰ ਵੀ ਪਸ਼ੂ ਪੰਛੀਆਂ ਨੂੰ ਪਾਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ:ਵਾਤਾਵਰਨ ਪ੍ਰੇਮੀ ਜੋਗੀ ਗਰੇਵਾਲ ਵੱਖਰੀ ਮਿਸਾਲ ਪੈਦਾ ਕੀਤੀ