ETV Bharat / city

ਸਿਮਰਨਜੀਤ ਮਾਨ ਦਾ ਵੱਡਾ ਵਿਵਾਦਿਤ ਬਿਆਨ, ਨਹੀਂ ਮਿਲੇ ਹੱਕ ਤਾਂ ਚੁੱਕਣੀ ਪਵੇਗੀ ਬੰਦੂਕ

ਅੰਮ੍ਰਿਤਸਰ ਵਿੱਚ ਸਿੱਖਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਜਮਹੂਰੀਅਤ ਹੱਕ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਜਮੂਹਰੀਅਤ ਹੱਕ ਨਾ ਮਿਲਣ ਨੂੰ ਲੈ ਕੇ ਸਰਕਾਰਾਂ ਦੇ ਖਿਲਾਫ ਆਵਾਜ਼ ਚੁੱਕੀ ਜਾ ਰਹੀ ਹੈ। ਬੀਤੇ ਦਿਨ ਜਮੂਹਰੀਅਤ ਦਿਵਸ ਨੂੰ ਲੈ ਕੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਹੱਕ ਨਾ ਮਿਲਣ ਉੱਤੇ ਹਥਿਆਰ ਚੁੱਕਣ ਦੀ ਗੱਲ ਆਖੀ।

world Democracy Day
ਸਿਮਰਨਜੀਤ ਮਾਨ ਦਾ ਵੱਡਾ ਵਿਵਾਦਿਤ ਬਿਆਨ
author img

By

Published : Sep 15, 2022, 10:06 AM IST

Updated : Sep 15, 2022, 6:07 PM IST

ਅੰਮ੍ਰਿਤਸਰ: ਪੰਜਾਬ ਦੇ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਵੱਲੋਂ ਅੰਮ੍ਰਿਤਸਰ ਵਿੱਚ ਇੱਕ ਪ੍ਰੈੱਸ ਵਾਰਤਾ ਕੀਤੀ ਗਈ ਜਿਸ ਵਿੱਚ ਜਮਹੂਰੀਅਤ ਹੱਕ ਦਿਵਸ ਮਨਾਉਣ ਦਾ ਫੈਸਲਾ ਲਿਆ ਗਿਆ। ਜਿਸ ਦੇ ਚੱਲਦੇ ਅੱਜ ਜਮਹੂਰੀਅਤ ਹੱਕ ਦਿਵਸ ਮਨਾਉਣ ਲਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਇਕ ਵਿਸ਼ਾਲ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਜਮੂਹਰੀਅਤ ਹੱਕ ਨਾ ਮਿਲਣ ਨੂੰ ਲੈ ਕੇ ਸਰਕਾਰਾਂ ਦੇ ਖਿਲਾਫ ਆਵਾਜ਼ ਚੁੱਕੀ ਜਾ ਰਹੀ ਹੈ।

ਉੱਥੇ ਹੀ ਅੰਮ੍ਰਿਤਸਰ ਵਿੱਚ ਇੱਕ ਨਿਜੀ ਜਗ੍ਹਾ ਤੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਬੀਤੇ ਦਿਨ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜੇਕਰ ਸਾਨੂੰ ਜਮੂਹਰੀਅਤ ਦਾ ਹੱਕ ਨਹੀਂ ਮਿਲਦਾ ਤਾਂ ਸਾਨੂੰ ਹਥਿਆਰ ਚੁੱਕਣ ਦੀ ਜ਼ਰੂਰਤ ਪੈ ਸਕਦੀ ਹੈ ਅਤੇ ਇਹੀ ਸਭ ਤੋਂ ਵੱਡਾ ਹਥਿਆਰ ਹੈ ਸਾਨੂੰ ਜਮੂਹਰੀਅਤ ਹੱਕ ਦਿਵਾਉਣ ਲਈ ਅੱਗੇ ਬੋਲਦੇ ਉਨ੍ਹਾਂ ਕਿਹਾ ਕਿ ਬਰਗਾੜੀ ਦੇ ਵਿੱਚ ਲਗਾਤਾਰ ਹੀ ਪ੍ਰਦਰਸ਼ਨ ਚੱਲ ਰਹੇ ਹਨ ਪਰ ਅਜੇ ਤੱਕ ਆਰੋਪੀਆਂ ਨੂੰ ਸਜ਼ਾ ਨਹੀਂ ਮਿਲੀ ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਉਸ ਵੇਲੇ ਦੇ ਗ੍ਰਹਿ ਵਿਭਾਗ ਦੇ ਮੰਤਰੀ ਸਨ ਤੇ ਉਨ੍ਹਾਂ ਦੇ ਖਿਲਾਫ ਅਪਰਾਧਿਕ ਮਾਮਲੇ ਜ਼ਰੂਰ ਦਰਜ ਹੋਣੇ ਚਾਹੀਦੇ ਹਨ।

ਸਿਮਰਨਜੀਤ ਮਾਨ ਦਾ ਵੱਡਾ ਵਿਵਾਦਿਤ ਬਿਆਨ

ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰਾਂ ਸਾਡਾ ਇਹ ਹੱਲ ਨਹੀਂ ਕਰਦੀਆਂ ਤਾਂ ਇਹ ਦੂਰ ਦੁਬਾਰਾ ਤੋਂ ਵੀ ਆ ਸਕਦਾ ਹੈ, ਹਾਲਾਂਕਿ ਇਨ੍ਹਾਂ ਵੱਲੋਂ ਪੁੱਛੇ ਗਏ ਪੰਜਾਬ ਨੂੰ ਅੱਗ ਲਾਏ ਸਵਾਲ ਤੇ ਉਨ੍ਹਾਂ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਤਾਂ ਬਥੇਰੀ ਕੀਤੀ ਪਰ ਉਹਨਾਂ ਵਲੋਂ ਸਾਫ ਕਿਹਾ ਗਿਆ ਕਿ ਇਸ ਤੋਂ ਇਸ ਤੋਂ ਇਲਾਵਾ ਕੋਈ ਵੀ ਹੱਲ ਨਹੀਂ ਹੋ ਸਕਦਾ।

ਉਨ੍ਹਾਂ ਅੱਗੇ ਬੋਲਦੇ ਹੋਏ ਕਿਹਾ ਕਿ ਬਰਗਾੜੀ ਦੇ ਦੋਸ਼ੀਆਂ ਨੂੰ ਹਾਲੇ ਤੱਕ ਸਜ਼ਾ ਨਹੀਂ ਮਿਲ ਪਾਈ ਅਤੇ ਜੋ ਸੁਖਬੀਰ ਸਿੰਘ ਬਾਦਲ ਆਪਣੇ ਆਪ ਨੂੰ ਬੇਗੁਨਾਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਵਿੱਚ ਖ਼ੁਦ ਹੀ ਉਹ ਦੋਸ਼ੀ ਹੈ ਅਤੇ ਕੋਈ ਵੀ ਦੋਸ਼ੀ ਆਪਣੀ ਗਲਤੀ ਨਹੀਂ ਮੰਨਦਾ। ਸੁਖਬੀਰ ਸਿੰਘ ਬਾਦਲ ਉਸ ਵੇਲੇ ਦੇ ਗ੍ਰਹਿ ਮੰਤਰਾਲੇ ਦੇ ਮੰਤਰੀ ਸਨ ਅਤੇ ਉਨ੍ਹਾਂ ਦੇ ਹੁਕਮ ਨਾਲ ਹੀ ਸਭ ਕੁਝ ਹੋਇਆ ਸੀ ਅਤੇ ਉਨ੍ਹਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ।

ਇਹ ਵੀ ਪੜੋ: BMW ਨੇ ਪੰਜਾਬ 'ਚ ਪਲਾਂਟ ਲਗਾਉਣ ਤੋਂ ਕੀਤਾ ਇਨਕਾਰ, ਪਰਗਟ ਸਿੰਘ ਦੇ ਭਗਵੰਤ ਮਾਨ 'ਤੇ ਤੰਜ਼

Last Updated : Sep 15, 2022, 6:07 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.