ਅੰਮ੍ਰਿਤਸਰ: ਪਿੰਡ ਮੋਧਏ ਵਿਚ ਇਕ ਨੌਜਵਾਨ ਦਾ ਕਤਲ ਹੋਣ ਦੀ ਖਬਰ ਆਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਨਰਿੰਦਰ ਸਿੰਘ ਵਜੋਂ ਹੋਈ ਹੈ ਜੋ ਕਿ ਤਰਨਤਾਰਨ ਦਾ ਰਹਿਣ ਵਾਲਾ ਸੀ, ਪੁਲਿਸ ਨੇ ਦੱਸਿਆ ਕਿ ਮ੍ਰਿਤਕ ਆਪਣੀ ਭੈਣ ਦੇ ਘਰ ਆਇਆ ਸੀ।
ਸ਼ੱਕ ਦੇ ਆਧਾਰ 'ਤੇ ਜੱਦ ਪ੍ਰੇਮਿਕਾ ਪੂਨਮ ਨੂੰ ਹਿਰਾਸਤ ਵਿਚ ਲੈਕੇ ਪੁੱਛ ਗਿੱਛ ਕੀਤੀ ਗਈ ਤਾਂ ਪੂਨਮ ਨੇ ਸਾਰੀ ਕਹਾਣੀ ਦੱਸੀ, ਪੂਨਮ ਨੇ ਦੱਸਿਆ ਕਿ ਉਸ ਦੇ ਸਬੰਧ ਨਰਿੰਦਰ ਸਿੰਘ ਨਾਲ ਸੀ, ਜਦੋ ਇਸ ਦਾ ਪਤਾ ਉਸ ਦੇ ਸਹੁਰੇ ਨੂੰ ਚੱਲਿਆ ਤਾਂ ਪੂਨਮ ਨੇ ਆਪਣੇ ਸਹੁਰੇ ਤੇ ਦਿਓਰ ਨਾਲ ਮਿਲ ਕੇ ਉਸ ਦਾ ਕਤਲ ਕਰ ਦਿੱਤਾ।
ਪੁਲਿਸ ਦੇ ਆਲਾ ਅਧਿਕਾਰੀਆਂ ਦੇ ਮੁਤਾਬਿਕ ਪੂਨਮ ਤੇ ਉਸ ਦੇ ਸਹੁਰੇ ਸਤਨਾਮ ਸਿੰਘ ਨੂੰ ਗਿਰਫ਼ਤਾਰ ਕਰ ਲਿਆ ਹੈ, ਉ ਸਦੇ ਦਿਓਰ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।