ਅੰਮ੍ਰਿਤਸਰ: ਪੂਣੇ ਤੋਂ ਚੱਲ ਕੇ ਸਾਈਕਲਿਸਟ ਪ੍ਰਤਿਭਾ ਢਾਕਣੇ 1950 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਅੰਮ੍ਰਿਤਸਰ ਸਾਹਿਬ ਪਹੁੰਚੀ। ਸੂਚਨਾ ਕੇਂਦਰ ਵਿਖੇ ਪ੍ਰਤਿਭਾ ਢਾਕਣੇ ਨੂੰ ਸੂਚਨਾ ਅਧਿਕਾਰੀ ਵੱਲੋਂ ਸਿਰੋਪਾਓ 'ਤੇ ਕਿਤਾਬਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਬਹੁਤ ਚੰਗਾ ਲੱਗਿਆ।
ਪ੍ਰਤਿਭਾ ਢਾਕਣੇ ਵੱਲੋਂ "ਦੇਸ਼ ਵਿੱਚ ਸ਼ਾਂਤੀ" ਕਾਇਮ ਰੱਖਣ ਦੇ ਮੰਤਵ ਨਾਲ ਇਹ ਸਾਈਕਲ ਯਾਤਰਾ ਕੀਤੀ ਗਈ। ਉਹ ਪੂਣੇ ਤੋਂ ਚੱਲ ਕੇ 5 ਰਾਜਾਂ ਤੋਂ ਹੁੰਦੇ ਹੋਏ ਪੰਜਾਬ ਪਹੁੰਚੀ। ਉਨ੍ਹਾਂ ਦੱਸਿਆ ਕਿ ਇਸ ਯਾਤਰਾ 27 ਫਰਵਰੀ ਤੋਂ ਸ਼ੁਰੂ ਕਰਕੇ 12 ਮਾਰਚ ਨੂੰ ਖ਼ਤਮ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਾਰੇ ਰਾਜਾਂ 'ਚੋਂ ਬਹੁਤ ਵਧੀਆ ਸਹਿਯੋਗ ਮਿਲਿਆ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਦਾ ਕਹਿਰ: ਭਾਰਤ ਸਰਕਾਰ ਨੇ ਕਰਤਾਰਪੁਰ ਲਾਂਘਾ ਅਗਲੇ ਹੁਕਮਾਂ ਤੱਕ ਕੀਤਾ ਬੰਦ
ਪ੍ਰਤਿਭਾ ਢਾਕਣੇ ਅਟਾਰੀ ਬਾਰਡਰ ਵੀ ਗਈ ਅਤੇ ਉਨ੍ਹਾਂ ਨੂੰ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਸਨਮਾਨਿਤ ਵੀ ਕੀਤਾ ਗਿਆ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਢਾਕਣੇ ਇਸ ਤੋਂ ਪਹਿਲਾਂ ਵੀ 675 ਕਿਲੋਮੀਟਰ ਦਾ ਗੇੜਾ ਸਾਇਕਲ 'ਤੇ ਲਾ ਚੁੱਕੀ ਹੈ।