ਅੰਮ੍ਰਿਤਸਰ: ਬੀਤੇ 5 ਮਈ ਨੂੰ ਪਿੰਡ ਬੁਲਾਰਾ ਦੇ ਵਾਸੀ ਮਨਜੀਤ ਸਿੰਘ ਪੁੱਤਰ ਸਵਰਨ ਸਿੰਘ ਅਪਣੀ ਪਤਨੀ ਨਾਲ ਘਰੋਂ ਬਿਆਸ ਦਵਾਈ ਲੈਣ ਗਿਆ ਸੀ ਕਿ ਇਸ ਦੌਰਾਨ ਤੜਕਸਾਰ ਮਨਜੀਤ ਸਿੰਘ ਦੀ ਲਹੂ ਲੁਹਾਣ ਹੋਈ ਲਾਸ਼ ਪਿੰਡ ਡੇਹਰੀਵਾਲ ਤੋਂ ਮਿਲੀ ਸੀ। ਜਦਕਿ ਉਸਦੀ ਪਤਨੀ ਉਸ ਦੇ ਨਾਲ ਹੀ ਸੀ, ਇਸ ਦੌਰਾਨ ਮ੍ਰਿਤਕ ਵਿਅਕਤੀ ਦੀ ਪਤਨੀ ਨੇ ਅਣਪਛਾਤੇ ਵਿਅਕਤੀਆਂ ਅਤੇ ਉਹਨਾਂ ਉੱਤੇ ਲੁੱਟ ਦਾ ਇਲਜ਼ਾਮ ਲਾਇਆ ਸੀ ਅਤੇ ਉਸ ਦਿਨ ਤੋਂ ਪੁਲਿਸ ਵੱਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਸੀ। ਜਿਸ ਤੋਂ ਬਾਅਦ ਮੰਗਲਵਾਰ ਨੂੰ ਪੁਲਿਸ ਵੱਲੋਂ ਕੀਤੀ ਕਾਨਫਰੰਸ ਦੌਰਾਨ ਕਥਿਤ ਮੁਲਜ਼ਮ ਪਤਨੀ ਨੇ ਆਪਣੇ ਪਤੀ ਦਾ ਕਤਲ ਕਰਨ ਦਾ ਦਾਅਵਾ ਕੀਤਾ ਹੈ।
ਇਹ ਹੈ ਪੂਰਾ ਮਾਮਲਾ: ਡੀਐਸਪੀ ਜੰਡਿਆਲਾ ਗੁਰੂ ਸੁਖਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਐਸਐਸਪੀ ਅੰਮ੍ਰਿਤਸਰ ਦਿਹਾਤੀ ਵੱਲੋਂ ਦਿੱਤੇ ਗਏ, ਹੁਕਮਾਂ ਅਨੁਸਾਰ ਕ੍ਰਾਈਮ ਦੇ ਮਾਮਲਿਆਂ ਦੀ ਜਾਂਚ ਫੋਰੈਂਸਿਕ ਸਾਇੰਸ, ਤਕਨੀਕੀ ਅਤੇ ਆਧੁਨਿਕ ਢੰਗ ਤਰੀਕਿਆਂ ਨਾਲ ਕਰਦਿਆਂ ਉਪਰੋਕਤ ਮਾਮਲੇ ਦੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਦੀ ਪਤਨੀ ਨਰਿੰਦਰ ਕੌਰ ਜੋ ਬੀਮਾ ਏਜੰਟ ਹੈ, ਉਸ ਨੇ ਆਪਣੇ ਪਤੀ ਦਾ ਬੀਮਾ ਕਰਵਾਇਆ ਸੀ। ਇਸ ਬੀਮੇ ਦੀ ਨਾਮੀਨੇਸ਼ਨ ਵੀ ਨਰਿੰਦਰ ਕੌਰ ਹੀ ਹੈ, ਜਿਸ ਨੇ ਬੀਮੇ ਦੇ ਪੈਸਿਆਂ ਲਈ ਆਪਣੇ ਪਤੀ ਦਾ ਕਤਲ ਕਰ ਦਿੱਤਾ।
ਉਹਨਾਂ ਇਹ ਵੀ ਦੱਸਿਆ ਕਿ ਮਨਜੀਤ ਸਿੰਘ ਪਿਛਲੇ 20 ਸਾਲਾਂ ਤੋਂ ਬੀਮਾਰ ਰਹਿੰਦਾ ਸੀ ਜਿਸ ਕਰਕੇ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਚੱਲਦਾ ਸੀ। ਜਿਸ ਕਰਕੇ ਦੋਵਾਂ ਵਿੱਚ ਤਕਰਾਰ ਵੀ ਰਹਿੰਦੀ ਸੀ। ਇਸੇ ਕਰਕੇ ਨਰਿੰਦਰ ਕੌਰ ਨੇ ਬੀਮੇ ਦੇ ਪੈਸੇ ਹੜੱਪਣ ਅਤੇ ਮਨਜੀਤ ਸਿੰਘ ਤੋਂ ਛੁਟਕਾਰਾ ਪਾਉਣ ਲਈ ਬਿਆਸ ਤੋਂ ਦਵਾਈ ਲੈਣ ਜਾਂਦੇ ਸਮੇਂ ਪਿੰਡ ਡੇਹਰੀਵਾਲ ਦੇ ਨੜੇ ਕਥਿਤ ਰੂਪ ਵਿੱਚ ਆਪਣੇ ਪਤੀ ਮਨਜੀਤ ਸਿੰਘ ਦਾ ਤੇਜਧਾਰ ਹਥਿਆਰ ਨਾਲ ਕਤਲ ਕਰ ਦਿੱਤਾ।
ਪੁਲਿਸ ਨੇ ਪਤਨੀ ਨੂੰ ਕੀਤਾ ਗ੍ਰਿਫ਼ਤਾਰ: ਪੁਲਿਸ ਵੱਲੋਂ ਅੰਨ੍ਹੇ ਕੇਸ ਦੀ ਗੁੱਥੀ ਨੂੰ ਹੱਲ ਕਰਦਿਆਂ ਮਨਜੀਤ ਸਿੰਘ ਦੀ ਕਾਤਲ ਪਤਨੀ ਨਰਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : 57 ਰਾਜ ਸਭਾ ਸੀਟਾਂ ਲਈ ਨਾਮਜ਼ਦਗੀਆਂ ਅੱਜ ਤੋਂ, ਪੰਜਾਬ ਦੀਆਂ 2 ਸੀਟਾਂ