ਅੰਮ੍ਰਿਤਸਰ: ਅਕਸਰ ਹੀ ਤੁਸੀਂ ਪਤੀ-ਪਤਨੀ ਦੇ ਲੜਾਈ ਝਗੜੇ ਦੇ ਕਈ ਕਿੱਸੇ ਸੁਣੇ ਹੋਣਗੇ, ਪਰ ਅੰਮ੍ਰਿਤਸਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਬੱਚੇ ਦੇ ਮੁੰਡਨ ਨੂੰ ਲੈ ਕੇ ਪਤੀ-ਪਤਨੀ ’ਚ ਜੰਗ ਛਿੜੀ ਹੋਈ ਹੈ। ਦੱਸ ਦਈਏ ਕਿ ਰਣਜੀਤ ਸਿੰਘ ਨੇ ਆਪਣੀ ਪਤਨੀ ’ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਮੇਰਾ ਵਿਆਹ ਹਿੰਦੂ ਧਰਮ ਵਿੱਚ ਹੋਇਆ ਹੈ। ਉਸ ਨੇ ਦੱਸਿਆ ਕਿ ਉਸ ਸਮੇਂ ਮੇਰੇ ਪਤਨੀ ਦੀ ਸਹਿਮਤੀ ਨਾਲ ਸਭ ਕੁਝ ਹੋਇਆ ਸੀ ਤੇ ਮੈਂ ਉਸ ਸਮੇਂ ਸ਼ਰਤ ਰੱਖੀ ਸੀ ਕਿ ਮੈਂ ਸਿੱਖ ਧਰਮ ਦੀ ਮਰਿਆਦਾ ਨਾਲ ਹੀ ਸਾਰੇ ਰੀਤੀ ਰਿਵਾਜ਼ ਕਰਾਂਗਾ ਤੇ ਕਰਦਾ ਰਹਾਂਗਾ। ਰਣਜੀਤ ਸਿੰਘ ਨੇ ਦੱਸਿਆ ਕਿ ਉਸ ਸਮੇਂ ਮੇਰੇ ਸਹੁਰੇ ਪਰਿਵਾਰ ਨੇ ਮੇਰੇ ਇਹ ਸ਼ਰਤ ਮੰਨ ਲਈ ਸੀ ਜਿਸ ਮਗਰੋਂ ਮੈਂ ਵਿਆਹ ਲਈ ਰਾਜ਼ੀ ਹੋਇਆ ਸੀ। ਪਰ ਹੁਣ ਮੇਰੀ ਪਤਨੀ ਤੇ ਮੇਰਾ ਝਗੜਾ ਚੱਲ ਰਿਹਾ ਹੈ ਤੇ ਮੇਰੇ ਮਰਜ਼ੀ ਤੋਂ ਬਿਨਾ ਉਹਨਾਂ ਨੇ ਮੇਰੇ ਪੁੱਤਰ ਦਾ ਮੁੰਡਨ ਕਰਵਾ ਦਿੱਤਾ ਹੈ।
ਇਹ ਵੀ ਪੜੋ: ਸ਼ਰਮਸ਼ਾਰ! : ਸਾਈਕਲ 'ਤੇ ਪਤਨੀ ਦੀ ਲਾਸ਼ ਲੈ ਭਟਕਦਾ ਰਿਹਾ ਬਜ਼ੁਰਗ, ਨਹੀਂ ਕਰਨ ਦਿੱਤਾ ਸਸਕਾਰ
ਰਣਜੀਤ ਸਿੰਘ ਨੇ ਕਿਹਾ ਕੀ ਉਸਨੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੂੰ ਇਸ ਸਬੰਧੀ ਲਿਖਤੀ ਦਰਖਾਸਤ ਦਿੱਤੀ ਅਤੇ ਆਪਣੀ ਪਤਨੀ ’ਤੇ ਕਾਰਵਾਈ ਕਰਨ ਦੀ ਮੰਗ ਕੀਤੀ। ਉਥੇ ਹੀ ਉਹਨਾਂ ਨੇ ਕਿਹਾ ਕਿ ਜੇਕਰ ਪੁਲਿਸ ਕੋਲ ਇਨਸਾਫ ਲਈ ਗਿਆ ਤਾਂ ਉਹਨਾਂ ਨੇ ਮੇਰੇ ਕੋਈ ਗੱਲ ਨਹੀਂ ਸੁਣੀ ਜਿਸ ਮਗਰੋਂ ਉਸ ਨੇ ਕਿਹਾ ਕਿ ਜੇਕਰ ਹੁਣ ਵੀ ਪੁਲਿਸ ਨੇ ਮੈਨੂੰ ਇਨਸਾਫ ਨਾ ਦਿੱਤਾ ਤਾਂ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਵਾਂਗਾ।