ਅੰਮ੍ਰਿਤਸਰ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਕਹਿਣਾ ਹੈ ਕਿ ਉਸ ਨੇ ਇਨਸਾਫ ਦੀ ਪਾ੍ਪਤੀ ਲਈ ਚੋਗਾਵਾਂ-ਰਾਮ ਤੀਰਥ ਰੋੜ ’ਤੇ ਧਰਨਾ ਦਿੱਤਾ। ਯੂਨੀਅਨ ਵੱਲੋਂ ਬਾਬਾ ਰਾਜਨ ਸਿੰਘ ਮੋੜੇ ਕਲਾਂ , ਕਰਨਬੀਰ ਸਿੰਘ ਚੋਗਾਵਾਂ ਦੀ ਅਗਵਾਈ ਵਿੱਚ ਰਾਮ ਤੀਰਥ - ਚੋਗਾਵਾਂ ਰੋਡ ਤੇ ਨਹਿਰ ਦੇ ਪੁੱਲ ਤੇ ਡੀ.ਐੱਸ.ਪੀ. ਚੋਗਾਵਾਂ ਤੇ ਪੁਲਸ ਪ੍ਰਸ਼ਾਸਨ ਦੇ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕਰਦਿਆਂ ਧਰਨਾ ਦਿੱਤਾ ਗਿਆ।
ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਸਾਨ ਯੂਨੀਅਨ ਆਗੂ ਹਰਚਰਨ ਸਿੰਘ ਮੱਦੀਪੁਰ ਨੇ ਦੋਸ਼ ਲਗਾਇਆ ਕਿ ਕਿਸਾਨ ਲਖਵਿੰਦਰ ਸਿੰਘ ਨੰਬਰਦਾਰ ਦੀ ਪਿੰਡ ਮਾਨਾਵਾਲਾ ਵਿਖੇ ਮਲਕੀਅਤ ਵਾਲੀ ਜਮੀਨ ਹੈ, ਜਿਸ ’ਤੇ ਕੁਝ ਵਿਅਕਤੀਆਂ ਨੇ ਦੱਸ ਫੁੱਟ ਦੇ ਕਰੀਬ ਕੰਧ ਅੱਗੇ ਕਰਕੇ ਕਿਥਤ ਨਾਜਾਇਜ਼ ਕਬਜ਼ਾ ਕਰ ਲਿਆ ਹੈ , ਜਿਸ ਦੀ ਨਿਸ਼ਾਨਦੇਹੀ ਮਨਜ਼ੂਰ ਕਰਵਾਈ ਗਈ ਹੈ ਅਤੇ ਝਗੜਾ ਹੋਣ ਤੋਂ ਡਰਦਿਆਂ ਪੁਲਿਸ ਸੁਰੱਖਿਆ ਲੈਣ ਲਈ ਡੀ. ਸੀ.ਅੰਮ੍ਰਿਤਸਰ ਵੱਲੋਂ ਮਾਮਲਾ ਥਾਣਾ ਲੋਪੋਕੇ ਨੂੰ ਮਾਰਕ ਕਰਵਾਇਆ ਗਿਆ ਹੈ, ਪਰ ਡੀ.ਸੀ.ਦੇ ਹੁਕਮ ਦੇ ਬਾਵਜੂਦ ਵੀ ਥਾਣਾ ਲੋਪੋਕੇ ਦੀ ਪੁਲਿਸ ਸੁਰੱਖਿਆ ਨਾ ਦੇਣ ਤੇ ਬਜ਼ਿੱਦ ਹੈ।
ਧਰਨਾਕਾਰੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾ 2 ਨਵੰਬਰ ਵੀ ਨੂੰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਏਕਤਾ ਵੱਲੋਂ ਰੋਸ ਵਜੋਂ ਡੀ.ਐੱਸ. ਪੀ.ਦਫਤਰ ਦਾ ਘਿਰਾਓ ਕੀਤਾ ਗਿਆ ਸੀ ਅਤੇ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ ਮੁਲਜ਼ਮਾਂ ਦੇ ਖ਼ਿਲਾਫ਼ ਕੋਈ ਕਾਰਵਾਈ ਨਾ ਹੋਈ ਤਾਂ ਰਾਮ ਤੀਰਥ ਮੁੱਖ ਮਾਰਗ ਚੋਗਾਵਾਂ ਤੇ ਰੋਸ ਧਰਨਾ ਦਿੱਤਾ ਜਾਵੇਗਾ। ਮਜਬੂਰਨ ਉਨਾਂ ਨੂੰ ਨਹਿਰ ਦੇ ਪੁੱਲ ’ਤੇ ਧਰਨਾ ਦੇਣਾ ਪਿਆ ਹੈ। ਉਨਾਂ ਪੰਜਾਬ ਸਰਕਾਰ ਤੇ ਪੁਲਿਸ ਪ੍ਸਾਸ਼ਨ ਦੇ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ। ਧਰਨੇ ਕਾਰਨ ਮੌਕੇ ’ਤੇ ਪੁੱਜੀ ਪੁਲਿਸ ਵੱਲੋਂ ਰਾਤ 10 ਵਜੇ ਡੀ.ਐੱਸ.ਪੀ.ਰਵਿੰਦਰ ਸਿੰਘ ਨੇ ਧਰਨਾਕਾਰੀਆਂ ਨੂੰ ਸ਼ਾਂਤ ਕਰਦਿਆਂ ਤੇ ਭਰੋਸਾ ਦਿਵਾਇਆ ਕਿ ਮਾਮਲੇ ਦੀ ਜਾਂਚ ਕਰਕੇ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸਾਨ ਲਖਵਿੰਦਰ ਸਿੰਘ ਨੂੰ ਜਲਦ ਇਨਸਾਫ ਦਿਵਾਇਆ ਜਾਵੇਗਾ।
ਇਹ ਵੀ ਪੜ੍ਹੋ:1 ਦਿਨ ਦੇ ਪੁਲਿਸ ਰਿਮਾਂਡ ’ਤੇ ਵਿਧਾਇਕ ਸੁਖਪਾਲ ਖਹਿਰਾ, ਜਾਣੋ ਕੀ ਹੈ ਮਾਮਲਾ...