ਅੰਮ੍ਰਿਤਸਰ:ਯੂਕਰੇਨ ’ਚ ਫਸੇ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਅੰਮ੍ਰਿਤਸਰ ਡੀਸੀ ਨੂੰ ਮਿਲਣ ਪਹੁੰਚੇ ਅਤੇ ਆਪਣੇ ਬੱਚਿਆਂ ਨੂੰ ਆਪਣੇ ਕੋਲ ਵਾਪਸ ਬੁਲਾਉਣ ਲਈ ਸਰਕਾਰਾਂ ਅੱਗੇ ਗੁਹਾਰ ਲਗਾਉਂਦੇ ਦਿਖਾਈ ਦਿੱਤੇ ਲੇਕਿਨ ਸ਼ਨੀਵਾਰ ਦਾ ਦਿਨ ਹੋਣ ਕਰਕੇ ਪਰਿਵਾਰਾਂ ਨੂੰ ਕੋਈ ਵੀ ਸਰਕਾਰੀ ਅਧਿਕਾਰੀ ਨਹੀਂ ਮਿਲਿਆ।ਪਿਛਲੇ ਦਿਨਾਂ ਤੋਂ ਰਸ਼ੀਆ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਨੇ ਯੂਕਰੇਨ ਦਾ ਮਾਹੌਲ ਬਦ ਤੋਂ ਬਦਤਰ (circumstance become tense)ਕਰ ਦਿੱਤਾ ਹੈ ਜਿਸ ਤੋਂ ਬਾਅਦ ਲਗਾਤਾਰ ਯੂਕਰੇਨ ਵਿੱਚ ਰਹਿ ਰਹੇ ਭਾਰਤੀ ਨਾਗਰਿਕ ਹੁਣ ਭਾਰਤ ਵਾਪਸ ਆਉਣਾ ਸ਼ੁਰੂ ਹੋ ਗਈ ਹੈ।
ਅੰਮ੍ਰਿਤਸਰ ਤੋਂ ਕਈ ਵਿਦਿਆਰਥੀ ਗਏ ਹਨ ਯੂਕਰੇਨ
ਅਜੇ ਵੀ ਕੁਝ ਭਾਰਤੀ ਨਾਗਰਿਕ ਯੂਕਰੇਨ ਵਿੱਚ ਫਸੇ ਹੋਏ ਹਨ ਜੋ ਕਿ ਬੜੀ ਮੁਸ਼ਕਲ ਨਾਲ ਆਪਣਾ ਜ਼ਿੰਦਗੀ ਤੇ ਸਮਾਂ ਬਤੀਤ ਕਰ ਰਹੇ ਹਨ ਜਿਸ ਤੋਂ ਬਾਅਦ ਅੰਮ੍ਰਿਤਸਰ ਵਿੱਚ ਬਹੁਤ ਸਾਰੇ ਪਰਿਵਾਰਕ ਮੈਂਬਰ ਜਿਨ੍ਹਾਂ ਦੇ ਬੱਚੇ ਯੂਕਰੇਨ ਵਿੱਚ ਰਹਿ ਰਹੇ ਹਨ ਉਨ੍ਹਾਂ ਪਰਿਵਾਰਕ ਮੈਂਬਰਾਂ ਵੱਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਦੇਣ ਪਹੁੰਚੇ ਕਿ ਉਹਨਾਂ ਦੇ ਬੱਚਿਆਂ ਨੂੰ ਸਹੀ ਸਲਾਮਤ ਭਾਰਤ ਵਾਪਸ ਲਿਆਂਦਾ ਜਾਵੇ ਲੇਕਿਨ ਨੇ ਸ਼ਨੀਵਾਰ ਦੀ ਛੁੱਟੀ ਹੋਣ ਕਰਕੇ ਡੀ ਸੀ ਦਫਤਰ ਵਿਚ ਕੋਈ ਵੀ ਸਰਕਾਰੀ ਅਧਿਕਾਰੀ ਯੂਕਰੇਨ ਚ ਫਸੇ ਭਾਰਤੀ ਨਾਗਰਿਕਾਂ (study in ukraine)ਦੇ ਪਰਿਵਾਰ ਨੂੰ ਨਹੀਂ ਮਿਲਿਆ।
ਮਾਪਿਆਂ ਨੂੰ ਨਹੀਂ ਮਿਲਿਆ ਕੋਈ ਅਧਿਕਾਰੀ
ਕੋਈ ਅਧਿਕਾਰੀ ਨਾ ਮਿਲਣ ਕਰਕੇ ਪਰਿਵਾਰਕ ਮੈਂਬਰਾਂ ਨੂੰ ਬੇਰੰਗ ਹੀ ਵਾਪਸ ਪਰਤਣਾ ਪਿਆ ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਕਰੇਨ ਚ ਫਸੇ ਭਾਰਤੀ ਨਾਗਰਿਕਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਯੂਕਰੇਨ ਵਿੱਚ ਪੜ੍ਹਾਈ ਲਈ ਗਏ ਸਨ ਲੇਕਿਨ ਯੂਕਰੇਨ ਦੇ ਹਾਲਾਤ ਖ਼ਰਾਬ ਹੋਣ ਤੋਂ ਬਾਅਦ ਉਨ੍ਹਾਂ ਦੇ ਬੱਚੇ ਬੜੀ ਮੁਸ਼ਕਿਲ ਨਾਲ ਜ਼ਿੰਦਗੀ ਬਤੀਤ ਕਰ ਰਿਹਾ ਅਤੇ ਉਨ੍ਹਾਂ ਨੂੰ ਜਾਨ ਜਾਣ ਦਾ ਵੀ ਖਤਰਾ ਹੈ ਇਸ ਲਈ ਉਨ੍ਹਾਂ ਦੇ ਬੱਚਿਆਂ ਨੂੰ ਭਾਰਤ ਸਹੀ ਸਲਾਮਤ ਵਾਪਸ ਲਿਆਂਦਾ ਜਾਵੇ।
ਨਿਕਿਤਾ ਨੇ ਬਿਆਨ ਕੀਤੇ ਹਾਲਾਤ
ਦੂਜੇ ਪਾਸੇ ਯੂਕਰੇਨ ਤੋਂ ਵਾਪਸ ਪਰਤੀ ਕੁੜੀ ਨਿਕਿਤਾ ਨੇ ਦੱਸਿਆ ਕਿ ਯੂਕਰੇਨ ’ਚ ਹਾਲਾਤ ਬਹੁਤ ਜ਼ਿਆਦਾ ਬਦ ਤੋਂ ਬਦਤਰ ਹੁੰਦੇ ਦਿਖਾਈ ਦੇ ਰਹੇ ਹਨ। ਉਸ ਨੇ ਦੱਸਿਆ ਕਿ ਯੂਕਰੇਨ ਦੇ ਵਿੱਚ ਬਹੁਤ ਸਾਰੇ ਭਾਰਤੀ ਨਾਗਰਿਕ ਫਸੇ ਹੋਏ ਹਨ ਅਤੇ ਉਸ ਲੜਕੀ ਦੇ ਨਾਲ ਪੜ੍ਹਨ ਵਾਲੇ ਬੱਚਿਆਂ ਦੀ ਲਿਸਟ (ukraine return girl released the list of straned students)ਜੋ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਉਹ ਵੀ ਲੈ ਕੇ ਡੀਸੀ ਦਫ਼ਤਰ ਪਹੁੰਚੀ ਤਾਂ ਜੋ ਉਨ੍ਹਾਂ ਬੱਚਿਆਂ ਨੂੰ ਸਹੀ ਸਲਾਮਤ ਭਾਰਤ ਵਾਪਸ ਲਿਆਂਦਾ ਜਾਵੇ।
ਬਦਤਰ ਹੋ ਰਹੇ ਹਨ ਹਾਲਾਤ
ਜ਼ਿਕਰਯੋਗ ਹੈ ਕਿ ਲਗਾਤਾਰ ਹੀ ਯੂਕਰੇਨ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਦਿਖਾਈ ਦੇ ਰਹੇ ਹਨ ਅਤੇ ਹੁਣ ਯੂਕਰੇਨ ਵਿੱਚ ਰਹਿਣ ਵਾਲੇ ਲੋਕਾਂ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਲੜਾਈ ਨੂੰ ਖਤਮ ਕੀਤਾ ਜਾਵੇ ਅਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਇਸ ਲੜਾਈ ਨੂੰ ਖਤਮ ਕਰਨ ਲਈ ਸਟੌਪ ਫੋਰ ਵਾਰ ਦੀ ਇਕ ਮੁਹਿੰਮ ਵੀ ਛੇੜੀ ਜਾ ਰਹੀ ਹੈ।
ਇਹ ਵੀ ਪੜ੍ਹੋ:ਯੂਕਰੇਨ 'ਚ ਫਸੇ ਨੌਜਵਾਨਾਂ ਦੀ ਘਰ ਵਾਪਸੀ ਲਈ ਸਰਕਾਰ ਸਖ਼ਤ ਕਦਮ ਚੁੱਕੇ: ਬਾਦਲ