ਅੰਮ੍ਰਿਤਸਰ: ਦੁਬਈ ਤੋਂ ਅੰਮ੍ਰਿਤਸਰ ਆਉਣ ਵਾਲੇ ਯਾਤਰੀ ਕੋਲੋਂ 2 ਸੋਨੇ ਦੇ ਕੈਪਸੂਲ ਬਰਾਮਦ ਕੀਤੇ ਗਏ ਹਨ। ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਹੈ ਕਿ ਉਹ ਦੁਬਈ ਤੋਂ ਸੋਨਾ ਲੈ ਕੇ ਆਇਆ ਸੀ ਇਹ ਯਾਤਰੀ 6 ਅਤੇ 7 ਸਤੰਬਰ ਦੀ ਰਾਤ ਵਾਲੀ ਫਲਾਈਟ ਵਿੱਚ ਆਇਆ ਸੀ।
ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ ਯਾਤਰੀ ਕੋਲੋਂ ਬਰਾਮਦ ਸੋਨੇ ਦੀ ਕੀਮਤ 36 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਸੋਨਾ ਬਰਾਮਦ ਕਰ ਕੇ ਯਾਤਰੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਚੈਕਿੰਗ ਦੌਰਨ ਦੁਬਈ ਤੋਂ ਆਈ ਸਪਾਈਸ ਜੈਟ ਦੀ ਉਡਾਣ ਵਿਚੋਂ 690 ਗ੍ਰਾਮ ਸੋਨਾ ਬਰਾਮਦ ਕੀਤਾ ਸੀ। ਮੁਸਾਫ਼ਰ ਨੇ ਗੁਪਤ ਅੰਗ ਵਿਚ ਸੋਨੇ ਦੇ ਕੈਪਸੂਲ ਲੁਕੋ ਕੇ ਰੱਖੇ ਸਨ।
ਚੈਕਿੰਗ ਦੌਰਾਨ ਤਲਾਸ਼ੀ ਅਤੇ ਪੁੱਛਗਿੱਛ ਦੌਰਾਨ ਮੁਸਾਫ਼ਰ ਨੇ ਗੁਦਾ ਵਿੱਚ ਸੋਨੇ ਦੇ ਪੇਸਟ ਦੇ 2 ਕੈਪਸੂਲ ਛੁਪਾਏ ਹੋਣ ਦੀ ਗੱਲ ਕਬੂਲ ਕੀਤੀ। ਇਸ ਸੋਨੇ ਦੀ ਕੀਮਤ ਲਗਭਗ 36 ਲੱਖ ਰੁਪਏ ਹੈ। ਪੁਲਿਸ ਨੇ ਮੁਸਾਫ਼ਰ ਨੂੰ ਕਾਬੂ ਕਰ ਕੇ ਇਸ ਮਾਮਲੇ ਦੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਅਦਾਲਤ ਵੱਲੋਂ ਫ਼ਰੀਦਕੋਟ ਰਿਆਸਤ ਦੀ ਜਾਇਦਾਦ ਹਰਿੰਦਰ ਸਿੰਘ ਬਰਾੜ ਦੇ ਪਰਿਵਾਰ ਵਿਚ ਵੰਡਣ ਦੇ ਆਦੇਸ਼