ਅੰਮ੍ਰਿਤਸਰ: 1947 ਦੀ ਵੰਡ ਦੌਰਾਨ ਭਾਰਤ ਪਾਕਿਸਤਾਨ ਦੇ ਕਈ ਪਰਿਵਾਰ ਵਿਛੜ ਗਏ। ਅਜਿਹੇ ਕਈ ਪਰਿਵਾਰ ਜੋ ਵੰਡ ਦੇ ਕਾਫ਼ੀ ਸਮੇਂ ਬਾਅਦ ਮਿਲੇ। ਅਜਿਹੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ। ਦੱਸ ਦਈਏ ਕਿ 1947 ਦੀ ਵੰਡ ਦੌਰਾਨ ਵੱਖ ਹੋਏ ਦੋ ਪਰਿਵਾਰ ਕਰੀਬ 75 ਸਾਲਾਂ ਬਾਅਦ ਬਾਬੇ ਨਾਨਕ ਦੀ ਧਰਤੀ ਗੁਰਦੁਆਰਾ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ’ਤੇ ਮਿਲੇ ਹਨ।
ਵੰਡ ਦੌਰਾਨ ਵਿਛੜਿਆ ਸੀ ਪਰਿਵਾਰ
ਦੱਸ ਦਈਏ ਕਿ ਵੰਡ ਦੌਰਾਨ ਵਿਛੜੇ ਇਹ ਦੋ ਪਰਿਵਾਰ ਜਦੋਂ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਇਕ ਦੂਸਰੇ ਨੂੰ ਮਿਲੇ ਤਾਂ ਇਨ੍ਹਾਂ ਅੰਦਰ ਇਨ੍ਹੀ ਜ਼ਿਆਦਾ ਖ਼ੁਸ਼ੀ ਸੀ ਕਿ ਇਨ੍ਹਾਂ ਪਰਿਵਾਰਾਂ ਵੱਲੋ ਇੱਕ ਦੂਜੇ ਨੂੰ ਗਲੇ ਲਗਾ ਲਿਆ ਗਿਆ। ਇਸ ਦੌਰਾਨ ਦੋਹਾਂ ਪਰਿਵਾਰਾਂ ਦੀ ਅੱਖਾਂ ਨਮ ਵੀ ਹੋਈਆਂ। ਦੱਸ ਦਈਏ ਕਿ ਅਜਨਾਲਾ ਦੇ ਰਹਿਣ ਵਾਲੇ ਸੋਨੂੰ ਅਤੇ ਉਨ੍ਹਾਂ ਦਾ ਪਰਿਵਾਰ ਇੱਕ ਯੂਟਿਊਬ ਵੀਡੀਓ ਦੇ ਜ਼ਰੀਏ ਆਪਸ ਵਿੱਚ ਮਿਲੇ ਤਾਂ ਉਸ ਸਮੇਂ ਇਨ੍ਹਾਂ ਦੇ ਮਨ ਵਿੱਚ ਬਹੁਤ ਖ਼ੁਸ਼ੀ ਸੀ ਕਿ ਉਨ੍ਹਾਂ ਨੂੰ ਆਪਣਾ ਪੁਰਾਣਾ ਪਰਿਵਾਰ ਲੱਭ ਗਿਆ ਹੈ ਅਤੇ ਹੁਣ ਜਦੋਂ ਇਸ ਪਰਿਵਾਰ ਨੂੰ ਕਰਤਾਰਪੁਰ ਸਾਹਿਬ ਜਾਣ ਦਾ ਮੌਕਾ ਮਿਲਿਆ ਤਾਂ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਪੈਰ ਰੱਖਦੇ ਹੀ ਇਹ ਪਰਿਵਾਰ ਖੁਸ਼ ਹੋ ਗਏ ਅਤੇ ਆਪਣੇ ਵਿਛੜੇ ਪਰਿਵਾਰਾਂ ਨੂੰ ਮਿਲੇ।
ਇਸ ਮੌਕੇ ਸੋਨੂੰ ਨੇ ਦੱਸਿਆ ਕਿ 1947 ਵਿਚ ਜਦੋਂ ਵੰਡ ਹੋਈ ਤਾਂ ਉਨ੍ਹਾਂ ਦੇ ਪਰਿਵਾਰ ਵਿੱਛੜ ਚੁੱਕੇ ਸੀ ਅਤੇ ਯੂਟਿਊਬ ਰਾਹੀਂ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਪਰਿਵਾਰ ਪਾਕਿਸਤਾਨ ਦੇ ਵਿੱਚ ਮੌਜੂਦ ਹਨ ਤਾਂ ਉਨ੍ਹਾਂ ਦੇ ਮਨ ਅੰਦਰ ਬਹੁਤ ਖ਼ੁਸ਼ੀ ਹੋਈ ਪਰ ਅੱਖਾਂ ਵਿੱਚ ਖ਼ੁਸ਼ੀ ਦੇ ਅੱਥਰੂ ਸਨ। ਉਨ੍ਹਾਂ ਕਿਹਾ ਕਿ ਜਦੋਂ ਉਹ ਉਨ੍ਹਾਂ ਨੂੰ ਮਿਲੇ ਤਾਂ ਇਕ ਪਲ ਮਹਿਸੂਸ ਵੀ ਨਹੀਂ ਹੋਇਆ ਕਿ ਉਹ ਪਹਿਲੀ ਵਾਰ ਮਿਲ ਰਹੇ ਹਨ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਤੇ ਨਾ ਕਿਤੇ ਮਨ ਵਿੱਚ ਦੁੱਖ ਹੈ ਕਿ ਉਨ੍ਹਾਂ ਦੇ ਪਿਤਾ ਜੀ ਅਤੇ ਉਨ੍ਹਾਂ ਦੇ ਪਾਕਿਸਤਾਨ ਰਹਿ ਰਹੇ ਭਰਾ ਇਸ ਦੁਨੀਆ ’ਚ ਨਹੀਂ ਰਹੇ ਜੇਕਰ ਉਹ ਹੁੰਦੇ ਤਾਂ ਉਹ ਵੀ ਆਪਣੇ ਭਰਾ ਨੂੰ ਮਿਲਦੇ।
ਇਸ ਮੌਕੇ ਆਪਣੇ ਪਰਿਵਾਰ ਨੂੰ ਮਿਲ ਕੇ ਆਏ ਜੌਰਜ ਮਸੀਹ ਨੇ ਕਿਹਾ ਕਿ ਉਨ੍ਹਾਂ ਦੇ ਮਨ ਅੰਦਰ ਬਹੁਤ ਜ਼ਿਆਦਾ ਖ਼ੁਸ਼ੀ ਹੈ ਕਿ ਉਹ ਆਪਣੇ ਪਰਿਵਾਰ ਨੂੰ ਪਾਕਿਸਤਾਨ ਜਾ ਕੇ ਮਿਲ ਕੇ ਆਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਅੰਦਰ ਇੰਨੀ ਜ਼ਿਆਦਾ ਖੁਸ਼ੀ ਹੈ ਕਿ ਉਨ੍ਹਾਂ ਨੂੰ ਫੋਨ ਆ ਰਹੇ ਹਨ ਕਿ ਜਿਸ ਤਰੀਕੇ ਨਾਲ ਅਸੀਂ ਇੱਕ ਦੂਜੇ ਨੂੰ ਮਿਲੇ ਹਾਂ ਉਨ੍ਹਾਂ ਦੇ ਮਨ ਅੰਦਰ ਇੰਨੀ ਜ਼ਿਆਦਾ ਖੁਸ਼ੀ ਹੈ।
ਇਹ ਵੀ ਪੜੋ: ਰੋਡ ਰੇਜ ਕੇਸ ਮਾਮਲਾ: ਨਵਜੋਤ ਸਿੰਘ ਸਿੱਧੂ ਨੇ ਸੁਪਰੀਮ ਕੋਰਟ ਨੂੰ ਕੀਤੀ ਇਹ ਅਪੀਲ