ਅੰਮ੍ਰਿਤਸਰ: ਖਾਲਸਾ ਨਗਰ ਤਰਨ ਤਾਰਨ ਰੋਡ 'ਤੇ 23 ਸਾਲਾ ਨੋਜਵਾਨ (twenty three year old boy killed) ਅਸ਼ਵਨੀ ਕੁਮਾਰ ਦੀ ਦਾਤਰ ਅਤੇ ਕਿਰਪਾਨਾਂ ਮਾਰ ਕੇ ਕਤਲ ਕਰਨ ਦੇ ਦਿੱਤਾ ਗਿਆ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ। ਪਰਿਵਾਰ ਦਾ ਦੋਸ਼ ਹੈ ਇਹ ਹੱਤਿਆ ਇਲਾਕੇ ਦੇ 6 ਬਦਸਾਸ਼ਾ ਵੱਲੋਂ ਕੀਤੀ ਗਈ ਹੈ ਅਤੇ ਇਨ੍ਹਾਂ ਵਿੱਚੋਂ ਇੱਕ ਦੇ ਕਾਰਨ ਮ੍ਰਿਤਕ ਦੀ ਭੈਣ ਨੇ ਜਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ ਸੀ।
ਇਸ ਸੰਬਧੀ ਮ੍ਰਿਤਕ ਦੇ ਪਿਤਾ ਨੇ ਦਸਿਆ ਕਿ ਸਾਡਾ ਮੁੰਡਾ ਅਸ਼ਵਨੀ ਕੁਮਾਰ ਉਮਰ 23 ਸਾਲ ਦਾ ਹੈ ਜਿਸ ਨੂੰ ਰੰਜਿਸ਼ ਦੇ ਚੱਲਦੇ ਇਲਾਕੇ ਵਿੱਚ ਨਸ਼ਾ ਵੇਚਣ ਵਾਲੇ ਲੱਕੀ ਵੱਲੋਂ ਆਪਣੇ 5 ਸਾਥੀਆਂ ਨਾਲ ਮਿਲ ਦਾਤਰ ਅਤੇ ਕਿਰਪਾਨਾਂ ਮਾਰ ਕਤਲ ਕਰ ਦਿਤਾ ਹੈ। ਪਹਿਲਾ ਪ੍ਰੇਮ ਪ੍ਰਸੰਗਾਂ ਦੇ ਚੱਲਦੇ ਸਾਡੀ ਬੇਟੀ ਨੇ ਜਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ ਸੀ ਅਤੇ ਹੁਣ ਮੇਰੇ ਬੇਟੇ ਦਾ ਦਿਨ ਦਿਹਾੜੇ ਕਤਲ ਕਰ ਦਿਤੀ ਗਿਆ। ਸਾਡਾ ਪਰਿਵਾਰ ਖਤਮ ਕੀਤਾ ਹੈ ਅਤੇ ਅਸੀਂ ਪੁਲਿਸ ਪ੍ਰਸ਼ਾਸ਼ਨ ਕੌਲੌ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ਼ ਦਿੱਤਾ ਜਾਵੇ ਅਤੇ ਇਨ੍ਹਾਂ ਕਾਤਲਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।
ਉਧਰ ਮੌਕੇ 'ਤੇ ਪਹੁੰਚੀ ਪੁਲਿਸ ਪਾਰਟੀ ਨੇ ਦੱਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਹੈ ਕਿ ਸਵੇਰੇ ਅਸ਼ਵਨੀ ਕੁਮਾਰ ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਇੰਨਵੈਸਟੀਗੈਸਨ ਕੀਤੀ ਜਾ ਰਹੀ ਹੈ ਜਿਸ ਦੇ ਚੱਲਦੇ ਲਾਸ਼ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਜਲਦ ਹੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ: ਲੁਧਿਆਣਾ ਵਿੱਚ ਕੁੱਤਾ ਬਾਹਰ ਘੁੰਮਾਉਣ ਨੂੰ ਲੈ ਕੇ ਚੱਲੀਆਂ ਗੋਲੀਆਂ