ETV Bharat / city

ਅੰਮ੍ਰਿਤਸਰ 'ਚ ਚੋਰਾਂ ਨੇ ਇੱਕ ਘਰ ਦੇ ਬੂਹੇ ਤੋੜ ਕੇ 2 ਲੱਖ ਦੇ ਕਰੀਬ ਨਕਦੀ 'ਤੇ ਕੀਤਾ ਹੱਥ ਸਾਫ਼ - thieves in amritsar

ਅੰਮ੍ਰਿਤਸਰ ਸ਼ਹਿਰ ਦੇ ਨਿਊ ਅੰਮ੍ਰਿਤਸਰ ਵਿੱਚ ਚੋਰਾਂ ਨੇ ਇੱਕ ਘਰ 'ਤੇ ਧਾਵਾ ਬੋਲ ਕੇ ਘਰ ਵਿੱਚ ਦੋ ਤੋਂ ਤਿੰਨ ਲੱਖ ਤੱਕ ਦੀ ਨਕਦੀ 'ਤੇ ਆਪਣਾ ਹੱਥ ਸਾਫ਼ ਕੀਤਾ ਹੈ।

thieves broke into a house and stole around Rs 2 lakh in cash In Amritsar
ਅੰਮ੍ਰਿਤਸਰ 'ਚ ਚੋਰਾਂ ਨੇ ਇੱਕ ਘਰ ਦੇ ਬੂਹੇ ਤੋੜ ਕੇ 2 ਲੱਖ ਦੇ ਕਰੀਬ ਨਕਦੀ 'ਤੇ ਕੀਤਾ ਹੱਥ ਸਾਫ਼
author img

By

Published : Aug 15, 2020, 4:59 AM IST

ਅੰਮ੍ਰਿਤਸਰ: ਸੂਬੇ 'ਚ ਚੋਰਾਂ ਦੇ ਹੌਸਲੇ ਐਨੇ ਕੁ ਬੁਲੰਦ ਨਜ਼ਰ ਆ ਰਹੇ ਹਨ ਕਿ ਉਹ ਘਰਾਂ ਵਿੱਚ ਦਿਨ ਦਿਹਾੜੇ ਦਾਖ਼ਲ ਹੋ ਕੇ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਇਸੇ ਤਰ੍ਹਾਂ ਦੀ ਹੀ ਇੱਕ ਵਾਰਦਾਤ ਅੰਮ੍ਰਿਤਸਰ ਸ਼ਹਿਰ ਦੇ ਨਿਊ ਅੰਮ੍ਰਿਤਸਰ ਵਿੱਚ ਵੇਖ ਨੂੰ ਮਿਲੀ ਹੈ। ਜਿੱਥੇ ਚੋਰਾਂ ਨੇ ਇੱਕ ਘਰ 'ਤੇ ਧਾਵਾ ਬੋਲ ਕੇ ਘਰ ਵਿੱਚੋਂ ਦੋ ਤੋਂ ਤਿੰਨ ਲੱਖ ਤੱਕ ਦੀ ਨਕਦੀ 'ਤੇ ਆਪਣਾ ਹੱਥ ਸਾਫ਼ ਕੀਤਾ ਹੈ।

ਅੰਮ੍ਰਿਤਸਰ 'ਚ ਚੋਰਾਂ ਨੇ ਇੱਕ ਘਰ ਦੇ ਬੂਹੇ ਤੋੜ ਕੇ 2 ਲੱਖ ਦੇ ਕਰੀਬ ਨਕਦੀ 'ਤੇ ਕੀਤਾ ਹੱਥ ਸਾਫ਼
ਪੀੜਤ ਪਰਿਵਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਆਪਣੇ ਜਿੱਦੀ ਪਿੰਡ ਪੋਹ ਵਿੰਡ ਗਿਆ ਹੋਇਆ ਸੀ। ਇਸੇ ਦੌਰਾਨ ਚੋਰਾਂ ਨੇ ਉਨ੍ਹਾਂ ਦੇ ਘਰ ਨੂੰ ਨਿਸ਼ਾਨਾ ਬਣਾਇਆ ਹੈ। ਪਰਿਵਾਰ ਨੇ ਦੱਸਿਆ ਕਿ ਚੋਰਾਂ ਨੇ ਘਰ ਦੇ ਬੂਹਿਆਂ ਦੀਆਂ ਕੁੰਡੀਆਂ ਨੂੰ ਤੋੜ ਕੇ ਬੂਹਿਆਂ ਨੂੰ ਖੋਲ੍ਹਿਆ ਅਤੇ ਘਰ ਦੇ ਅੰਦਰ ਦਾਖ਼ਲ ਹੋ ਗਏ।ਉਨ੍ਹਾਂ ਕਿਹਾ ਕਿ ਜਦੋਂ ਉਹ ਘਰ ਵਾਪਸ ਆਏ ਤਾਂ ਉਨ੍ਹਾਂ ਵਿਖਿਆ ਕਿ ਘਰ ਦਾ ਸਾਰਾ ਸਮਾਨ ਖਿੱਲਰਿਆ ਪਿਆ ਹੈ ਅਤੇ ਬੂਹੇ ਟੁੱਟ ਹੋਏ ਹਨ। ਇਸ ਮਗਰੋਂ ਜਦੋਂ ਅਸੀਂ ਆਪਣਾ ਸਮਾਨ ਵੇਖਿਆ ਤਾਂ ਘਰ ਵਿੱਚੋਂ ਦੋ ਤੋਂ ਤਿੰਨ ਲੱਖ ਤੱਕ ਦੀ ਨਕਦੀ ਗਾਇਬ ਸੀ। ਉਨ੍ਹਾਂ ਕਿ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਅਤੇ ਪੁਲਿਸ ਮੌਕਾ ਵੇਖ ਲਿਆ ਹੈ।ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਮੌਕਾ ਵੇਖਿਆ ਹੈ ਅਤੇ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਉਨ੍ਹਾਂ ਕਿਹਾ ਜਦਲ ਹੀ ਚੋਰਾਂ ਨੂੰ ਕਾਬੂ ਕੀਤਾ ਜਾਵੇਗਾ ਅਤੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.