ਅੰਮ੍ਰਿਤਸਰ: ਸਿੱਖਾਂ ਦੇ ਤੀਜੇ ਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ। ਸੂਬੇ ਭਰ ਵਿੱਚ ਸੰਗਤਾਂ ਪ੍ਰਕਾਸ਼ ਪੁਰਬ ਨੂੰ ਮਨਾ ਰਹੀਆਂ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਵੀ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸੱਚਖੰਡ ਹਰਿੰਮਦਰ ਸਾਹਿਬ ਵਿੱਖੇ ਵਿਸ਼ੇਸ਼ ਜਲੌਅ ਸਜਾਏ ਗਏ। ਦਰਬਾਰ ਸਾਹਿਬ ਵਿੱਚ ਰਾਗੀ ਸਿੰਘਾਂ ਨੇ ਗੁਰੂ ਅਮਰਦਾਸ ਜੀ ਦੀ ਗੁਰਬਾਣੀ ਦਾ ਕੀਰਤਨ ਕੀਤਾ।
ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਦੌਰਾਨ ਸੰਗਤ ਭਾਵੇਂ ਸੀਮਤ ਗਿਣਤੀ ਵਿੱਚ ਹੀ ਪਹੁੰਚੀ। ਇਸ ਮੌਕੇ ਸੰਗਤ ਵਿੱਚ ਕੋਰੋਨਾ ਕਾਰਨ ਸਹਿਮ ਦੇ ਬਾਵਜੂਦ ਵੀ ਉਤਸ਼ਾਹ ਅਤੇ ਸ਼ਰਧਾ ਭਾਵਨਾ ਵੇਖਣ ਨੂੰ ਮਿਲੀ। ਇਸ ਮੌਕੇ ਪਹੁੰਚੀ ਸੰਗਤ ਨੇ ਵਿੱਚੋਂ ਜਥੇਦਾਰ ਮਨਜੀਤ ਸਿੰਘ ਨੇ ਗੁਰਪੁਰਬ ਮੌਕੇ ਲੰਗਰਾਂ ਵਿੱਚ ਇੱਕ ਲੱਖ ਦਾ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਇਹ ਭੇਟਾ ਕੋਰੋਨਾ ਵਾਇਰਸ ਦੌਰਾਨ ਚੱਲ ਰਹੇ ਗੁਰੂ ਕੇ ਲੰਗਰਾਂ ਵਿੱਚ ਦਿੱਤੀ ਗਈ ਹੈ।
-
ਤੀਜੇ ਪਾਤਸ਼ਾਹ, ਸ੍ਰੀ ਗੁਰੂ ਅਮਰਦਾਸ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਗੁਰੂ ਮਹਾਰਾਜ ਜੀ ਨੇ ਅਨੰਦ ਸਾਹਿਬ ਦੀ ਅਨੰਦਮਈ ਬਾਣੀ ਰਾਹੀਂ ਲੋਕਾਈ ਦੀ ਰਾਹ ਰੁਸ਼ਨਾਈ ਅਤੇ ਕੁਰੀਤੀਆਂ ਦਾ ਖ਼ਾਤਮਾ ਕਰਦਿਆਂ ਇੱਕ ਸਿਹਤਮੰਦ ਸਮਾਜ ਦੀ ਸਥਾਪਨਾ ਕੀਤੀ। #SriGuruAmarDasJi #ParkashPurab pic.twitter.com/amAXBBD9uK
— Sukhbir Singh Badal (@officeofssbadal) May 6, 2020 " class="align-text-top noRightClick twitterSection" data="
">ਤੀਜੇ ਪਾਤਸ਼ਾਹ, ਸ੍ਰੀ ਗੁਰੂ ਅਮਰਦਾਸ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਗੁਰੂ ਮਹਾਰਾਜ ਜੀ ਨੇ ਅਨੰਦ ਸਾਹਿਬ ਦੀ ਅਨੰਦਮਈ ਬਾਣੀ ਰਾਹੀਂ ਲੋਕਾਈ ਦੀ ਰਾਹ ਰੁਸ਼ਨਾਈ ਅਤੇ ਕੁਰੀਤੀਆਂ ਦਾ ਖ਼ਾਤਮਾ ਕਰਦਿਆਂ ਇੱਕ ਸਿਹਤਮੰਦ ਸਮਾਜ ਦੀ ਸਥਾਪਨਾ ਕੀਤੀ। #SriGuruAmarDasJi #ParkashPurab pic.twitter.com/amAXBBD9uK
— Sukhbir Singh Badal (@officeofssbadal) May 6, 2020ਤੀਜੇ ਪਾਤਸ਼ਾਹ, ਸ੍ਰੀ ਗੁਰੂ ਅਮਰਦਾਸ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਗੁਰੂ ਮਹਾਰਾਜ ਜੀ ਨੇ ਅਨੰਦ ਸਾਹਿਬ ਦੀ ਅਨੰਦਮਈ ਬਾਣੀ ਰਾਹੀਂ ਲੋਕਾਈ ਦੀ ਰਾਹ ਰੁਸ਼ਨਾਈ ਅਤੇ ਕੁਰੀਤੀਆਂ ਦਾ ਖ਼ਾਤਮਾ ਕਰਦਿਆਂ ਇੱਕ ਸਿਹਤਮੰਦ ਸਮਾਜ ਦੀ ਸਥਾਪਨਾ ਕੀਤੀ। #SriGuruAmarDasJi #ParkashPurab pic.twitter.com/amAXBBD9uK
— Sukhbir Singh Badal (@officeofssbadal) May 6, 2020
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਮੁੱਚੇ ਵਿਸ਼ਵ ਦੀ ਸੰਗਤ ਨੂੰ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਗੁਰੂ ਜੀ ਕ੍ਰਿਪਾ ਕਰਨ ਕਿ ਇਸ ਕੋਰੋਨਾ ਮਾਂਹਾਮਾਰੀ ਤੋਂ ਇਸ ਦੁਨੀਆ ਨੂੰ ਬਚਾਉਣ।
-
ਨਿਮਰਤਾ ਦੇ ਪੁੰਜ, ਤੀਸਰੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਸਾਧ ਸੰਗਤ ਨੂੰ ਲੱਖ-ਲੱਖ ਵਧਾਈ। ਤੀਜੇ ਪਾਤਸ਼ਾਹ ਜੀ ਦੀ ਅਗਵਾਈ ਹੇਠ ਸਿੱਖ ਪੰਥ ਊਚ-ਨੀਚ ਵਰਗੀਆਂ ਸਮਾਜਿਕ ਕੁਰੀਤੀਆਂ ਤੋਂ ਮੁਕਤ ਅਤੇ ਨਾਰੀ ਸਨਮਾਨ ਤੇ ਸਾਂਝੀਵਾਲਤਾ ਦੀ ਪਹਿਰੇਦਾਰ ਸੰਸਥਾ ਵਜੋਂ ਹੋਰ ਉੱਭਰ ਕੇ ਆਇਆ। #SriGuruAmarDasJi #ParkashPurab pic.twitter.com/KyBWDO2cmZ
— Harsimrat Kaur Badal (@HarsimratBadal_) May 6, 2020 " class="align-text-top noRightClick twitterSection" data="
">ਨਿਮਰਤਾ ਦੇ ਪੁੰਜ, ਤੀਸਰੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਸਾਧ ਸੰਗਤ ਨੂੰ ਲੱਖ-ਲੱਖ ਵਧਾਈ। ਤੀਜੇ ਪਾਤਸ਼ਾਹ ਜੀ ਦੀ ਅਗਵਾਈ ਹੇਠ ਸਿੱਖ ਪੰਥ ਊਚ-ਨੀਚ ਵਰਗੀਆਂ ਸਮਾਜਿਕ ਕੁਰੀਤੀਆਂ ਤੋਂ ਮੁਕਤ ਅਤੇ ਨਾਰੀ ਸਨਮਾਨ ਤੇ ਸਾਂਝੀਵਾਲਤਾ ਦੀ ਪਹਿਰੇਦਾਰ ਸੰਸਥਾ ਵਜੋਂ ਹੋਰ ਉੱਭਰ ਕੇ ਆਇਆ। #SriGuruAmarDasJi #ParkashPurab pic.twitter.com/KyBWDO2cmZ
— Harsimrat Kaur Badal (@HarsimratBadal_) May 6, 2020ਨਿਮਰਤਾ ਦੇ ਪੁੰਜ, ਤੀਸਰੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਸਾਧ ਸੰਗਤ ਨੂੰ ਲੱਖ-ਲੱਖ ਵਧਾਈ। ਤੀਜੇ ਪਾਤਸ਼ਾਹ ਜੀ ਦੀ ਅਗਵਾਈ ਹੇਠ ਸਿੱਖ ਪੰਥ ਊਚ-ਨੀਚ ਵਰਗੀਆਂ ਸਮਾਜਿਕ ਕੁਰੀਤੀਆਂ ਤੋਂ ਮੁਕਤ ਅਤੇ ਨਾਰੀ ਸਨਮਾਨ ਤੇ ਸਾਂਝੀਵਾਲਤਾ ਦੀ ਪਹਿਰੇਦਾਰ ਸੰਸਥਾ ਵਜੋਂ ਹੋਰ ਉੱਭਰ ਕੇ ਆਇਆ। #SriGuruAmarDasJi #ParkashPurab pic.twitter.com/KyBWDO2cmZ
— Harsimrat Kaur Badal (@HarsimratBadal_) May 6, 2020
ਇਸੇ ਨਾਲ ਹੀ ਸਿਆਸੀ ਆਗੂਆਂ ਨੇ ਵੀ ਸੰਗਤ ਨੂੰ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈਆਂ ਦਿੱਤੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਬੀਬੀ ਹਰਮਿਸਰਤ ਕੌਰ ਨੇ ਵੀ ਸੰਗਤ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦੇ ਹੋਏ ਟਵੀਟ ਕੀਤੇ ਹਨ।