ਅੰਮ੍ਰਿਤਸਰ:ਸਿੱਖ ਕੌਮ ਲਈ ਸੰਘਰਸ਼ ਕਰਨ ਵਾਲੀ ਜਥੇਬੰਦੀ ਦਲ ਖ਼ਾਲਸਾ ਨੇ ਆਪਣੇ 42 ਸਾਲਾਂ ਸਫਰ ਨੂੰ ਮੁਕੰਮਲ ਕਰ ਲਿਆ ਹੈ। ਇਸ ਮੌਕੇ ਜਥੇਬੰਦੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕੀਤੀ।
ਭਾਰਤੀ ਹਕੂਮਤ ਨੇ ਦੁਨੀਆਂ ਨੂੰ ਗੁਮਰਾਹ ਕਰਨ ਲਈ ਚਾਕਰ "ਸਿੱਖਾਂ" ਨੂੰ ਅਹੁਦੇ ਦਿੱਤੇ:ਕੰਵਰਪਾਲ ਸਿੰਘ ਦਲ ਖਾਲਸਾ ਜਥੇਬੰਦੀ ਬਣਾਉਣ ਦੀ ਕੀ ਲੋੜ ਪਈ ?ਸਾਲ 1978 ਵਿੱਚ ਨਕਲੀ ਨਿਰੰਕਾਰੀਆਂ ਨੇ 13 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਸੀ। ਉਨ੍ਹਾਂ ਸ਼ਹਾਦਤਾਂ ਨੇ ਕੌਮ ਦੇ ਜਜ਼ਬਾਤਾਂ ਨੂੰ ਜਗਾਇਆ ਅਤੇ ਵਲੂੰਧਰਿਆ, ਉਨ੍ਹਾਂ ਜਜ਼ਬਾਤਾਂ ਕਰਕੇ ਸਿੱਖ ਨੌਜਵਾਨਾਂ ਦੇ ਇਤਿਹਾਸ ਦੇ ਪੰਨਿਆਂ ਤੋਂ 6 ਅਗਸਤ ਨੂੰ ਦਲ ਖਾਲਸਾ ਜਥੇਬੰਦੀ ਨੂੰ ਮੁੜ ਸੁਰਜੀਤ ਕੀਤਾ। ਇਸ ਜਥੇਬੰਦੀ ਨੂੰ ਬਣਾਉਣ ਪਿੱਛੇ ਸਰਦਾਰ ਕਪੂਰ ਸਿੰਘ ਦਾ ਦਿਮਾਗ ਸੀ, ਉਹ ਨੌਜਵਾਨਾਂ ਨੂੰ ਸੰਗਠਿਤ ਕਰਨਾ ਚਾਹੁੰਦੇ ਸਨ ਤਾਂ ਜੋ ਦੇਹਧਾਰੀ ਦੰਭ ਨੂੰ ਖਤਮ ਕੀਤਾ ਜਾ ਸਕੇ ਕਿਉਂਕਿ ਪੰਜਾਬ ਵਿੱਚ ਦੇ ਵਿੱਚ ਦੇਹਧਾਰੀ ਦੰਭ ਨੂੰ ਫੈਲਾਉਣ ਲਈ ਸਟੇਟ ਮੱਦਦ ਕਰ ਰਿਹਾ ਸੀ, ਜਿਸ ਕਾਰਨ ਸਿੱਖਾਂ ਦੀ ਲੜਾਈ ਸਿੱਧੀ "ਭਾਰਤੀ ਸਟੇਟ" ਨਾਲ ਸ਼ੁਰੂ ਹੋ ਗਈ। ਸੰਸਥਾ ਦੇ ਕਈ ਟੀਚੇ ਹਨ,ਜਿਨ੍ਹਾਂ ਚੋਂ ਮੁੱਖ ਨਿਸ਼ਾਨਾ ਸਿੱਖ ਰਾਜ ਦੀ ਪ੍ਰਾਪਤੀ ਸੀ।
42 ਸਾਲਾਂ ਬਾਅਦ ਖ਼ਾਲਿਸਤਾਨ ਦੀ ਮੰਗ ਕਰਕੇ ਜਥੇਬੰਦੀ ਨੂੰ ਕਿੱਥੇ ਖੜ੍ਹਾ ਦੇਖਦੇ ਹੋ ?ਕੰਵਰਪਾਲ ਸਿੰਘ ਨੇ ਕਿਹਾ ਕਿ ਸਾਡੀ ਸੰਸਥਾ ਬਣਨ ਤੋਂ ਬਾਅਦ ਜਿਵੇਂ ਹੀ ਸਰਗਰਮੀਆਂ ਸ਼ੁਰੂ ਹੋਈਆਂ ਤਾਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਕਿਸੇ ਕੇਸ ਵਿੱਚ ਗ੍ਰਿਫ਼ਤਾਰ ਕਰ ਲਿਆ। ਸੰਤਾਂ ਦੀ ਰਿਹਾਈ ਲਈ ਸਿੰਘਾਂ ਵੱਲੋਂ ਜਹਾਜ਼ ਅਗਵਾ ਕਰ ਲਿਆ। ਅਗਵਾ ਕਰਨ ਵਾਲੇ ਜਥੇਬੰਦੀ ਦੇ 5 ਮੁੱਖ ਆਗੂ ਪਾਕਿਸਤਾਨ ਵਿੱਚ ਗ੍ਰਿਫ਼ਤਾਰ ਕਰ ਲਿਆ,ਇਸ ਪਿੱਛੋਂ ਜਥੇਬੰਦੀ ਦੇ ਬਾਕੀ ਸਿੰਘ ਅੰਡਰ ਗਰਾਊਂਡ ਹੋ ਗਏ, ਸਰਕਾਰ ਵੱਲੋਂ ਜਥੇਬੰਦੀ ਉੱਪਰ ਪਾਬੰਦੀ ਲਾ ਦਿੱਤੀ ਗਈ। ਬਹੁਤ ਲੰਮਾ ਸਮਾਂ ਅਸੀਂ ਪਾਬੰਦੀ ਝੱਲੀ ਅਤੇ ਪੰਜਾਬ ਦੇ ਦ੍ਰਿਸ਼ ਤੋਂ ਗਾਇਬ ਰਹੇ। ਸਾਡੀਆਂ ਸ਼ੁਰੂਆਤੀ ਸਰਗਰਮੀਆਂ ਕਰਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਉਭਾਰ ਹੋਇਆ। ਇਸ ਉਭਾਰ ਤੋਂ ਬਾਅਦ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ, ਅਕਾਲੀ ਦਲ ਨੇ ਸ਼ਮੂਲੀਅਤ ਕੀਤੀ,ਦਰਬਾਰ ਸਾਹਿਬ 'ਤੇ ਹਮਲਾ ਹੋਇਆ। ਖਾੜਕੂ ਸੰਘਰਸ਼ ਵੀ ਸ਼ੁਰੂ ਹੋਇਆ। ਸੰਘਰਸ਼ ਖ਼ਾਲਿਸਤਾਨਦੀ ਸਿਰਜਨਾ ਲਈ ਲੜਿਆ ਗਿਆ। ਸ਼ਹਾਦਤਾਂ ਤੋਂ ਬਾਅਦ ਸੰਘਰਸ਼ ਨੂੰ ਸਰਕਾਰ ਨੇ ਦਬਾ ਦਿੱਤਾ, ਫਿਰ ਜਦੋਂ ਜੇਲ੍ਹਾਂ ਵਿੱਚੋਂ ਸਿੰਘ ਰਿਹਾਅ ਹੋਏ ਤਾਂ ਦਲ ਖ਼ਾਲਸਾ 6 ਅਗਸਤ 1998 ਨੂੰ ਦੁਬਾਰਾ ਸਰਗਰਮ ਕੀਤਾ। ਸੰਸਥਾ ਵੱਲੋਂ ਰਾਜਨੀਤਕ ਅਤੇ ਲੋਕਤੰਤਰੀ ਤਰੀਕੇ ਨਾਲ ਸਰਗਰਮੀ ਸ਼ੁਰੂ ਕੀਤੀਆਂ। ਉਨ੍ਹਾਂ ਕਿਹਾ ਕਿ 22 ਸਾਲਾਂ ਤੋਂ ਚੱਲ ਰਹੇ ਇਸ ਸੰਘਰਸ਼ ਕਰਕੇ "ਖਾਲਿਸਤਾਨ" ਲਈ ਵਿਸ਼ੇਸ਼ ਥਾਂ ਬਣ ਗਿਆ ਹੈ,ਜਿੱਥੇ ਹੋਰ ਸੰਘਰਸ਼ਾਂ ਦੀ ਗੱਲ ਚੱਲਦੀ ਹੈ ਤਾਂ ਖਾਲਿਸਤਾਨ ਸੰਘਰਸ਼ ਦੀ ਵੀ ਗੱਲ ਹੁੰਦੀ ਹੈ ਅਤੇ ਬਹੁਤ ਦੇਸ਼ਾਂ ਵਿੱਚ ਸਾਡੇ ਹਮਦਰਦ ਲੋਕ ਬੈਠੇ ਹਨ।
ਤੁਸੀਂ ਭਾਰਤ ਵਿੱਚ ਆਜ਼ਾਦੀ ਦੀ ਗੱਲ ਕਰਦੇ ਹੋ ਪਰ ਹਕੂਮਤਾਂ ਕਹਿੰਦੀਆਂ ਹਨ ਕਿ ਅਸੀਂ ਸਿੱਖਾਂ ਨੂੰ ਬਹੁਤ ਵੱਡੇ- ਵੱਡੇ ਅਹੁਦੇ ਦਿੱਤੇ ਹਨ ?ਕੰਵਰਪਾਲ ਸਿੰਘ ਦਾ ਕਹਿਣਾ ਹੈ ਕਿ ਉਹ ਸਿੱਖ ਦੀ "ਜਾਤੀ" ਕਾਮਯਾਬੀ ਹੁੰਦੀ ਹੈ ਕਿ ਉਸ ਨੂੰ ਕੋਈ ਅਹੁਦਾ ਮਿਲਦਾ ਹੈ ਪਰ ਇਸ ਨੂੰ ਤੁਸੀਂ ਕੌਮ ਕਰਕੇ ਅਹੁਦੇ 'ਤੇ ਲਾਇਆ ਨਹੀਂ ਕਹਿ ਸਕਦੇ।ਹਕੂਮਤਾਂ ਉਸ ਸਿੱਖ ਨੂੰ ਅਹੁਦੇ 'ਤੇ ਲਾਉਂਦੇ ਹਨ, ਜੋ ਉਨ੍ਹਾਂ ਦੇ ਮੁਤਾਬਕ ਚੱਲਦਾ ਹੈ।ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਤਾਂ ਸਿੱਖਾਂ ਨੂੰ ਬ੍ਰਿਟਿਸ਼ ਸਰਕਾਰ ਵਿੱਚ ਵੀ ਬਹੁਤ ਅਹੁਦੇ ਮਿਲੇ। ਉਨ੍ਹਾਂ ਦੱਸਿਆ ਕਿ ਬ੍ਰਿਟਿਸ਼ ਸਰਕਾਰ ਦੀ ਤਰ੍ਹਾਂ ਇਨ੍ਹਾਂ ਹਕੂਮਤਾਂ ਵਿੱਚ ਵੀ ਬਹੁਤ "ਚਾਕਰ" ਕਿਸਮ ਦੇ ਸਿੱਖ ਹੁੰਦੇ ਹਨ। ਜਨਮ ਤੋਂ ਭਾਵੇਂ ਉਹ ਸਿੱਖ ਹੁੰਦੇ ਹਨ ਪਰ ਇਨ੍ਹਾਂ ਦੀ ਸਾਂਝ ਭਾਰਤ ਸਟੇਟ ਨਾਲ ਹੁੰਦੀ ਹੈ।ਉਨ੍ਹਾਂ ਕਿਹਾ ਕਿ ਹਕੂਮਤਾਂ ਦੁਨੀਆਂ ਨੂੰ ਗੁਮਰਾਹ ਕਰਨ ਲਈ ਆਪਣੇ ਚਾਕਰਾਂ ਨੂੰ ਵੱਡੇ-ਵੱਡੇ ਅਹੁਦਿਆਂ 'ਤੇ ਲਾਉਂਦੀਆਂ ਹਨ ਪਰ ਸਿੱਖ ਨਹੀਂ ਹੁੰਦੇ, ਉਹ ਭਾਰਤ ਦੇ ਚਾਕਰ ਹੁੰਦੇ ਹਨ।
ਜੋ ਧਿਰਾਂ ਭਾਰਤ ਦੇ ਸੰਵਿਧਾਨ ਅਧੀਨ ਚੋਣਾਂ ਲੜ ਕੇ ਖਾਲਿਸਤਾਨ ਚਾਹੁੰਦੀਆਂ ਹਨ ਉਨ੍ਹਾਂ ਬਾਰੇ ਕੀ ਕਹਿਣਾ ?ਉਨ੍ਹਾਂ ਕਿਹਾ ਕਿ ਮਾਧਿਅਮ ਕੋਈ ਵੀ ਹੋਵੇ,ਮੁੱਖ ਟੀਚਾ ਖਾਲਿਸਤਾਨ ਹਾਸਲ ਕਰਨਾ ਹੈ।ਉਨ੍ਹਾਂ ਦੱਸਿਆ ਕਿ ਇੱਕ ਪਾਰਟੀ ਜਨ ਅੰਦੋਲਨ ਕਰਦੀ ਹੈ ਅਤੇ ਇੱਕ ਵੋਟਾਂ ਰਾਹੀਂ ਸੱਤਾ ਹਾਸਲ ਕਰਕੇ ਆਪਣੇ ਸੰਘਰਸ਼ ਨੂੰ ਅੱਗੇ ਲੈ ਕੇ ਜਾਂਦੀ ਹੈ। ਜਨ ਅੰਦੋਲਨ ਰਾਹੀਂ ਲੋਕਾਂ ਨੂੰ ਸੜਕਾਂ 'ਤੇ ਲਿਆ ਕੇ ਇੱਕ ਮੁੱਠ ਕਰਕੇ ਇਹ ਦੱਸਣਾ ਹੁੰਦਾ ਹੈ ਕਿ ਸਰਕਾਰ ਦੀ ਨਹੀਂ ਚੱਲੇਗੀ। ਉਨ੍ਹਾਂ ਕਿਹਾ ਕਿ ਕੁਝ ਲੋਕ ਬਾਹਰੋਂ ਇੰਟਰਨੈੱਟ ਦੇ ਜ਼ਰੀਏ ਵੋਟਾਂ ਪੁਆ ਕੇ ਯੂਐਨਉ ਕੋਲ ਲਿਜਾਣਾ ਚਾਹੁੰਦੇ ਹਨ ਕਿ ਕਿੰਨੇ ਲੋਕ ਖਾਲਿਸਤਾਨ ਦੀ ਮੰਗ ਕਰ ਰਹੇ ਹਨ ? ਇਸ ਲਈ ਹਰ ਇੱਕ ਧਿਰ ਯੋਗਦਾਨ ਪਾਉਣਾ ਚਾਹੁੰਦੀ ਹੈ ਅਤੇ ਉਸ ਲਈ ਕੰਮ ਕਰ ਰਹੀ ਹੈ ਜਿਸ 'ਤੇ ਅਸੀਂ ਨਤੀਜੇ ਵੱਲ ਜਾ ਰਹੇ ਹਾਂ ਬੇਸ਼ੱਕ ਅਲੱਗ-ਅਲੱਗ ਰਾਹ ਹੋਣ ਪਰ ਮੰਜ਼ਿਲ ਇੱਕੋ ਹੈ।