ਅੰਮ੍ਰਿਤਸਰ: ਭਾਰਤ ਪਾਕਿਸਤਾਨ ਸਰਹੱਦ ਤੋਂ ਬੀ.ਐੱਸ.ਐੱਫ ਦੀ 32 ਬਟਾਲੀਅਨ ਨੇ ਇੱਕ ਸ਼ੱਕੀ ਭਾਰਤੀ ਵਿਅਕਤੀ ਨੂੰ ਕਾਬੂ ਕੀਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀ.ਐਸ.ਐਫ ਦੀ 32 ਬਟਾਲੀਅਨ ਦੀ ਬੀ.ਓ.ਪੀ ਭੈਣੀਆਂ ਦੇ ਜਵਾਨਾਂ ਵੱਲੋਂ ਸਰਹੱਦ ਨੇੜੇ ਸ਼ੱਕੀ ਵਿਅਕਤੀ ਦੇਖਿਆ ਗਿਆ। ਜਿਸ ਨੂੰ ਬੀ.ਐਸ.ਐੱਫ ਵਲੋਂ ਕਾਬੂ ਕਰ ਲਿਆ ਗਿਆ। ਕਾਬੂ ਕੀਤੇ ਗਏ ਵਿਅਕਤੀ ਦੀ ਪਹਿਚਾਣ ਮੁਹੰਮਦ ਜ਼ੁਬੈਰ ਆਲਮ ਪੁੱਤਰ ਮੁਹੰਮਦ ਇਜ਼ਲੈਲ ਨਿਵਾਸੀ ਮੁਜ਼ੱਫਰਾਪੁਰ, ਬਿਹਾਰ ਵਜੋਂ ਹੋਈ ਹੈ।
ਗ੍ਰਿਫ਼ਤਾਰ ਕੀਤੇ ਇਸ ਸ਼ੱਕੀ ਵਿਅਕਤੀ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ, ਫ਼ਿਲਹਾਲ ਸ਼ੱਕੀ ਵਿਅਕਤੀ ਕੋਲੋਂ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਅਤੇ ਉਸ ਕੋਲੋਂ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:ਖਹਿਰਾ ਨੂੰ ED ਵੱਲੋਂ ਭੇਜੇ ਸੰਮਨ ਮਾਮਲੇ 'ਚ HC ਵਿੱਚ ਹੋਈ ਸੁਣਵਾਈ