ਅੰਮ੍ਰਿਤਸਰ: ਪੰਜਾਬ ਵਿੱਚ 2022 ਦੀਆ ਚੋਣਾਂ ਨੂੰ ਲੈ ਕੇ ਲਗਾਤਾਰ ਹੀ ਜੋੜ ਤੋੜ ਦੀ ਰਾਜਨੀਤੀ ਜਾਰੀ ਹੈ, ਉੱਥੇ ਹੀ ਬਹੁਜਨ ਸਮਾਜ ਪਾਰਟੀ ਦੇ ਨੇਤਾ ਅਤੇ ਉਨ੍ਹਾਂ ਦੇ ਨਾਲ ਬਹੁਤ ਸਾਰੇ ਪਰਿਵਾਰ ਬਹੁਜਨ ਸਮਾਜ ਪਾਰਟੀ ਦਾ ਦਾਮਨ ਛੱਡ ਕਾਂਗਰਸ ਵਿੱਚ ਸ਼ਾਮਿਲ ਹੋ ਗਏ, ਉਨ੍ਹਾਂ ਨੂੰ ਸ਼ਾਮਲ ਕਰਾਉਣ ਵਾਸਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਮੁੱਖ ਤੌਰ 'ਤੇ ਪਹੁੰਚੇ।
ਉੱਥੇ ਹੀ ਨਵਜੋਤ ਸਿੰਘ ਸਿੱਧੂ ਨੇ ਬਿਕਰਮ ਸਿੰਘ ਮਜੀਠੀਆ ਵੱਲੋਂ ਦਿੱਤੇ ਗਏ ਚੈਲੇਂਜ ਨੂੰ ਮੰਨਦੇ ਹੋਏ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਜਦੋਂ ਮਰਜ਼ੀ ਮੇਰੇ ਸਾਹਮਣੇ ਚੋਣ ਲੜ ਸਕਦੇ ਹਨ ਅਤੇ ਇਹ ਅਦਾਲਤ ਦਿੱਲੀ ਵਿੱਚ ਕੋਈ ਵੀ ਵਿਅਕਤੀ ਕਿਸੇ ਨੂੰ ਨਹੀਂ ਰੋਕ ਸਕਦਾ।
ਕੇਜਰੀਵਾਲ 'ਤੇ ਨਿਸ਼ਾਨੇ ਸਾਧੇ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਲਗਾਤਾਰ ਹੀ ਕੇਜਰੀਵਾਲ ਨੂੰ ਨਿਸ਼ਾਨੇ 'ਤੇ ਸਾਧਿਆ ਗਿਆ ਉੱਥੇ ਹੀ ਕੇਜਰੀਵਾਲ ਉੱਤੇ ਕਾਫ਼ੀ ਗੰਭੀਰ ਆਰੋਪ ਵੀ ਨਵਜੋਤ ਸਿੰਘ ਸਿੱਧੂ ਵੱਲੋਂ ਲਗਾਏ ਗਏ। ਨਵਜੋਤ ਸਿੰਘ ਸਿੱਧੂ ਨੇ ਪ੍ਰੈੱਸ ਵਾਰਤਾ ਕਰਦੇ ਹੋਏ ਕਿਹਾ ਕਿ ਜੇਕਰ ਕੇਜਰੀਵਾਲ ਅਤੇ ਬਾਦਲ ਪਰਿਵਾਰ ਦਾ ਸੰਬੰਧ ਨਹੀਂ ਹੈ, ਤਾਂ ਬਾਦਲ ਪਰਿਵਾਰ ਦੀ ਬੱਸ ਦਿੱਲੀ ਵਿੱਚ ਕਿੱਦਾਂ ਦਾਖ਼ਲ ਹੋ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਜੋ ਵੀ ਮੇਰੇ ਏਜੰਡੇ ਹਨ, ਉਹ ਕੇਜਰੀਵਾਲ ਚੋਰੀ ਕਰਕੇ ਪਹਿਲਾਂ ਹੀ ਲੋਕਾਂ ਨੂੰ ਦੱਸ ਦਿੰਦਾ ਹੈ ਅਤੇ ਜੋ ਸਾਡਾ ਚੋਣ ਮੈਨੀਫੈਸਟੋ ਹੋਵੇਗਾ। ਉਸ ਨੂੰ ਵੀ ਇਹ ਕਾਪੀ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨਗੇ। ਉਥੇ ਨਾਲ ਹੀ ਕਿਹਾ ਕਿ ਲਗਾਤਾਰ ਹੀ ਪੰਜ ਸਾਲ ਕੇਜਰੀਵਾਲ ਪੰਜਾਬ ਤੋਂ ਦੂਰ ਰਿਹਾ ਅਤੇ ਹੁਣ ਜ਼ਿੰਦਾ ਹੀ ਚੋਣਾਂ ਆਈਆਂ ਹਨ ਇਹ ਚੋਣ ਬੋਹੜ ਬਣ ਕੇ ਪੰਜਾਬ ਵਿੱਚ ਘੁੰਮ ਰਿਹਾ ਹੈ, ਤਾਂ ਜੋ ਕਿ ਪੰਜਾਬ ਦਾ ਨੁਕਸਾਨ ਕਰ ਸਕੇ।
ਸਿੱਧੂ ਨੇ ਇੱਥੋਂ ਤੱਕ ਕਿਹਾ ਕਿ ਜੋ ਕੇਜਰੀਵਾਲ ਹੈ ਉਹ ਐਸਵਾਈਐਲ ਤੇ ਆਪਣਾ ਸਪੱਸ਼ਟੀਕਰਨ ਸਾਫ ਕਰੇ ਕਿ ਉਹ ਪੰਜਾਬ ਦੇ ਨਾਲ ਹੈ ਜਾਂ ਦਿੱਲੀ ਦੇ ਨਾਲ। ਉਥੇ ਉਨ੍ਹਾਂ ਨੇ ਇੱਕ ਵਾਰ ਫਿਰ ਤੋਂ ਬੋਲਦੇ ਹੋਏ ਕਿਹਾ ਕਿ ਉਹ ਹਰੇਕ ਰਾਜਨੀਤਕ ਪਾਰਟੀ ਦਾ ਸਨਮਾਨ ਕਰਦੇ ਹਨ ਲੇਕਿਨ ਕੋਈ ਵੀ ਰੁੱਸਿਆ ਹੋਇਆ ਵਰਕਰ ਨੂੰ ਮਨਾਉਣ ਦੀ ਜ਼ਰੂਰਤ ਪਈ ਤਾਂ ਨਵਜੋਤ ਸਿੰਘ ਸਿੱਧੂ ਖੁਦ ਵੀ ਉਹਨੂੰ ਜ਼ਰੂਰ ਉਸ ਨੂੰ ਮਨਾਉਣ ਲਈ ਘਰ ਪਹੁੰਚੇਗਾ।
ਉਥੇ ਹੀ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਚੋਣਾਂ ਹੋਣ ਦੇ ਬਾਅਦ ਜਦੋਂ ਕਾਂਗਰਸ ਦੀ ਸਰਕਾਰ ਬਣੇਗੀ ਤਾਂ ਕਾਰਜਕਰਤਾਵਾਂ ਦਾ ਹੌਂਸਲਾ ਵਧਾਉਣ ਵਾਸਤੇ ਉਨ੍ਹਾਂ ਨੂੰ ਚੇਅਰਮੈਨੀ ਅਮੀਰ ਦਿੱਤੀਆਂ ਜਾਣਗੀਆਂ ਕਿਉਂਕਿ 4 ਹਜ਼ਾਰ ਦੇ ਕਰੀਬ ਵਰਕਰ ਹਨ, ਜੋ ਹਮੇਸ਼ਾ ਹੀ ਚੇਅਰਮੈਨੀਆਂ ਦੀ ਉਡਾਣ ਘਰ ਦੇ ਰਹਿੰਦੇ ਹਨ ਅਤੇ ਉਨ੍ਹਾਂ ਦਾ ਬਣਦਾ ਮਾਣ ਸਤਿਕਾਰ ਇਸ ਵਾਰ ਕਾਂਗਰਸ ਪਾਰਟੀ ਉਨ੍ਹਾਂ ਨੂੰ ਜ਼ਰੂਰ ਦੇਵੇਗੀ।
ਹੁਣ ਜ਼ਿਕਰਯੋਗ ਹੈ ਕਿ 2022 ਦੀਆਂ ਚੋਣਾਂ ਨੂੰ ਲੈ ਕੇ ਲਗਾਤਾਰ ਹੀ ਸਿਆਸੀ ਘਮਾਸਾਨ ਜਾਰੀ ਹੈ ਅਤੇ ਜੋੜ ਤੋੜ ਦੀ ਰਾਜਨੀਤੀ ਕੀਤੀ ਜਾ ਰਹੀ ਹੈ, ਉਥੇ ਹੀ ਇਕ ਵਾਰ ਫਿਰ ਤੋਂ ਬਹੁਜਨ ਸਮਾਜ ਪਾਰਟੀ ਦੇ ਕਈ ਵੱਡੇ ਚਿਹਰੇ ਅੱਜ ਕਾਂਗਰਸ ਵਿੱਚ ਸ਼ਾਮਲ ਹੋਏ ਹਨ ਅਤੇ ਭਵਿੱਖ ਵਿੱਚ ਵੀ ਕਈ ਹੋਰ ਜੋੜ ਤੋੜ ਦੀ ਰਾਜਨੀਤੀ ਜਾਰੀ ਰਹੇਗੀ।
ਹੁਣ ਦੇਖਣਾ ਹੋਵੇਗਾ ਕਿ 2022 ਦੇ ਵਿਚ ਕਿਹੜੀ ਪਾਰਟੀ ਸੱਤਾ ਵਿੱਚ ਆਉਂਦੀ ਹੈ ਅਤੇ ਕਿਸ ਨੂੰ ਲੋਕ ਸਿਰ 'ਤੇ ਤਾਜ ਪਾ ਕੇ ਵਿਧਾਨ ਸਭਾ 'ਚ ਭੇਜਦੇ ਹਨ, ਪਰ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਆਪਣੀ ਸਰਕਾਰ ਬਣਾ ਰਹੀ ਹੈ ਅਤੇ ਲਗਾਤਾਰੀ ਉਨ੍ਹਾਂ ਵੱਲੋਂ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਉੱਤੇ ਨਿਸ਼ਾਨੇ ਸਾਧੇ ਜਾ ਰਹੇ ਹਨ।
ਇਹ ਵੀ ਪੜ੍ਹੋ: 'ਆਪ' ਦੀ ਵੀਡੀਓ 'ਤੇ ਵਿਵਾਦ: ਵਿਦਿਆ ਬਾਲਨ ਨੂੰ ਮੁੱਖ ਮੰਤਰੀ ਦੀ ਕੁਰਸੀ ਕਹਿਣ 'ਤੇ ਭੜਕੇ ਕਾਂਗਰਸੀ !