ਅਮ੍ਰਿੰਤਸਰ: ਅਮ੍ਰਿੰਤਸਰ ਵਿੱਚ ਕੱਲ ਸ਼ਾਮ ਨੂੰ ਕੇਡੀ ਹਸਪਤਾਲ ਦੇ ਬਾਹਰ ਗੈਂਗਸਟਰ ਰਾਣਾ ਕੰਡੋਵਾਲੀ ਤੇ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ। ਜਿਸ ਵਿੱਚ ਉਸਦਾ ਦੋਸਤ ਤੇ ਕੇਡੀ ਹਸਪਤਾਲ ਦੇ ਸਕਿਉਰਟੀ ਗਾਰਡ ਨੂੰ ਵੀ ਗੋਲੀਆਂ ਲੱਗੀਆਂ ਸਨ। ਜਿਸ ਤੋਂ ਬਾਅਦ ਗੈਂਗਸਟਰ ਰਾਣਾ ਨੂੰ ਅਤੇ ਸਕਿਉਰਟੀ ਗਾਰਡ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ।
ਅੱਜ ਸਵੇਰੇ ਸਾਡੇ ਸੱਤ ਵਜੇ ਦੇ ਕਰੀਬ ਗੈਂਗਸਟਰ ਰਾਣਾ ਕੰਡੋਵਾਲੀ ਦੀ ਮੌਤ ਹੋ ਗਈ। ਜਿਸਦੀ ਡੈਡ ਬਾਡੀ ਪੁਲਿਸ ਦੀ ਨਿਗਰਾਨੀ ਹੇਠ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜੀ ਗਈ। ਇਸ ਮੌਕੇ ਪੁਲਿਸ ਅਧਿਕਾਰੀ ਸਰਬਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਕੱਲ ਗੈਂਗਸਟਰ ਰਾਣਾ ਕੰਡੋਵਾਲੀ ਤੇ ਗੋਲੀਆਂ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ। ਜਿਸਦੀ ਇਲਾਜ ਦੌਰਾਨ ਅੱਜ ਸਵੇਰੇ ਸਾਢੇ ਸੱਤ ਵਜੇ ਕੇਡੀ ਹਸਪਤਾਲ ਵਿੱਚ ਮੌਤ ਹੋ ਗਈ।
ਅਣਪਛਾਤੇ ਵਿਅਕਤੀਆਂ ਤੇ 302 ਦਾ ਪਰਚਾ ਦਰਜ ਕੀਤਾ ਹੈ ਅਤੇ ਇਸ ਦੀ ਜਾਂਚ ਵਿੱਚ ਸਾਰੀਆਂ ਟੀਮਾਂ ਲੱਗੀਆਂ ਹਨ। ਸਾਰੇ ਸੀਸੀਟੀਵੀ ਚੈੱਕ ਕੀਤੀ ਜਾ ਰਹੀ ਹੈ ਪਰ ਇਹ ਆਪਸੀ ਪੁਰਾਣੀ ਰੰਜਿਸ਼ ਦਾ ਮਾਮਲਾ ਹੈ। ਇਹ ਹਮਲਾ ਜੱਗੂ ਭਗਵਾਨ ਪੁਰੀਆ ਦੇ ਵੱਲੋਂ ਕੀਤਾ ਗਿਆ ਹੈ। ਪੁਲਿਸ ਵੱਲੋਂ ਬਾਕੀ ਕਾਰਵਾਈ ਕੀਤੀ ਜਾ ਰਹੀ ਹੈ।
ਜੱਗੂ ਭਗਵਾਨਪੁਰੀਆ ਨੇ ਲਈ ਕਤਲ ਦੀ ਜ਼ਿੰਮੇਵਾਰੀ
ਉੱਧਰ ਜੱਗੂ ਭਗਵਾਨਪੁਰੀਆ ਨੇ ਕਤਲ ਦੀ ਜ਼ਿੰਮੇਵਾਰੀ ਵਾਲੀ ਪੋਸਟ ਸ਼ੇਅਰ ਕੀਤੀ ਹੈ। ਜਿਸ ਵਿੱਚ ਉਸ ਨੇ ਕਿਹਾ ਹੈ ਕਿ ਜਿਹੜਾ ਰਾਤ ਅਮ੍ਰਿੰਤਸਰ ਵਿੱਚ ਰਾਣਾ ਕੰਡੋਵਾਲੀ ਦਾ ਕਤਲ ਹੋਇਆ ਹੈ ਉਸਦੀ ਮੈਂ ਤੇ ਮੇਰਾ ਭਰਾ ਗੋਲਡੀ ਬਰਾੜ ਜ਼ਿੰਮੇਵਾਰੀ ਲੈਂਦਾ ਹਾਂ। ਇਹ ਕਤਲ ਮੇਰੇ ਵੀਰ ਮਨਦੀਪ ਤੁਫਾਨ ਬਟਾਲਾ ਨੇ ਕੀਤਾ ਹੈ। ਸਭ ਨੂੰ ਪਤਾ ਹੈ ਕਿ ਰਾਣਾ, ਵਿੱਕੀ ਗੌਡਰ, ਦਵਿੰਦਰ ਬੰਬੀਹਾ ਗਰੁੱਪ ਦੀ ਸਾਥ ਦਿੰਦੇ ਸੀ। ਇਸਨੇ ਤਰਨਤਾਰਨ ਵਾਲੇ ਕਾਂਡ ਵਿੱਚ ਦਵਿੰਦਰ ਬੰਬੀਰਾ ਦੇ ਕਹਿਣ ਤੇ ਸਾਡੇ ਭਰਾ ਦੀ ਕਿਡਨੈਪਿਕ ਵਿੱਚ ਸਹਾਇਤਾ ਕੀਤੀ ਸੀ।
ਅਸੀਂ ਸਭ ਨੂੰ ਪਹਿਲਾਂ ਹੀ Warning ਦਿੱਤੀ ਸੀ ਕਿ ਸਾਡੇ ਐਂਟੀ ਨਾ ਚੱਲੋ, ਬਾਕੀ ਜਿੰਨ੍ਹਾਂ ਨੂੰ ਵਹਿਮ ਸੀ ਕਿ ਸਾਡੇ ਭਰਾ ਗੁਰਲਾਲ ਬਰਾੜ ਨੂੰ ਬਿਨ੍ਹਾਂ ਕੋਈ ਗੱਲਬਾਤ ਤੋਂ ਮਾਰ ਕੇ ਗਲਤ ਕੀਤਾ ਸੀ। ਹੁਣ ਕੋਈ ਮਾਫ਼ੀ ਨਹੀਂ। ਬਾਕੀ ਅੱਜ ਅਸੀਂ ਸਭ ਦੇ ਭੁਲੇਖੇ ਕੱਢ ਦਿੱਤੇ ਹਨ। ਜੇ ਕਿਸੇ ਦੇ ਮਨ ਵਿੱਚ ਕੋਈ ਸ਼ੱਕ ਹੋਇਆ ਤੇ ਉਹ ਵੀ ਦੱਸ ਦੇਣ। ਇੱਕ ਹੋਰ ਗੱਲ ਸਭ ਪਤਾ ਆ ਕਿ ਸਾਡੇ ਟਾਰਗੇਟ ਤੇ ਕੌਣ-ਕੌਣਂ ਨੇ ਸੋ ਉਹ ਵੀ ਤਿਆਰ ਰਹਿਣ ਤੇ ਕੁਝ ਵੀ ਹੋ ਸਕਦੀ ਹੈ। ਅਸੀਂ ਪਹਿਲਾਂ ਹੀ ਕਹਿੰਦੇ ਸੀ ਤੇ ਅੱਜ ਵੀ ਕਹਿ ਰਹੇ ਹਾਂ।
'ਵਖ਼ਤ ਕਾ ਇੰਤਜਾਰ ਹੈ
ਹਿਸਾਬ ਸਭ ਕਾ ਹੋਗਾ'