ਚੰਡੀਗੜ੍ਹ: ਪੰਜਾਬ ਵਿੱਚ ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ (Punjab Assembly Election 2022) ਹੋਣ ਜਾ ਰਹੀਆਂ ਹਨ ਤੇ ਸਾਰੀਆਂ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਜਿਸ ਦੇ ਚੱਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ, ਉਥੇ ਹੀ ਜੇਕਰ ਅਟਾਰੀ ਸੀਟ (Atari Assembly Constituency) ਦੀ ਗੱਲ ਕੀਤੀ ਜਾਵੇ ਤਾਂ ਅੱਜ ਅਸੀਂ ਇਸ ਸੀਟ ਬਾਰੇ ਵਿਸਥਾਨਪੂਰਵਕ ਜਾਣਕਾਰੀ ਲਵਾਂਗੇ।
ਅਟਾਰੀ (Atari Assembly Constituency)
ਜੇਕਰ ਅਟਾਰੀ ਸੀਟ (Atari Assembly Constituency) ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਕਾਂਗਰਸ ਦੇ ਤਰਸੇਮ ਸਿੰਘ ਡੀਸੀ (arsem Singh DC) ਮੌਜੂਦਾ ਵਿਧਾਇਕ ਹਨ। ਵਿਧਾਇਕ ਤਰਸੇਮ ਸਿੰਘ ਡੀਸੀ 2017 ਵਿੱਚ ਪਹਿਲੀ ਵਾਰ ਵਿਧਾਇਕ ਬਣੇ ਸੀ ਹਾਲਾਂਕਿ ਉਨ੍ਹਾਂ ਨੇ 2012 ਵਿੱਚ ਵੀ ਕਾਂਗਰਸ ਤੋਂ ਹੀ ਚੋਣ ਲੜੀ ਸੀ ਤੇ ਹਾਰ ਗਏ ਸੀ। ਹੁਣ ਉਨ੍ਹਾਂ ਨੂੰ ਪਾਰਟੀ ਨੇ ਤੀਜੀ ਵਾਰ ਉਮੀਦਵਾਰ ਬਣਾਇਆ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਉਥੋਂ ਕਾਂਗਰਸ ਲਈ ਡੀਸੀ ਦੁਬਾਰਾ ਸੀਟ ਬਰਕਰਾਰ ਰੱਖ ਸਕਣਗੇ ਜਾਂ ਫੇਰ ਅਕਾਲੀ ਦਲ ਦੇ ਹੈਵੀ ਵੇਟ ਉਮੀਦਵਾਰ ਗੁਰਜਾਰ ਸਿੰਘ ਰਣੀਕੇ ਪਟਖਣੀ ਦੇ ਦੇਣਗੇ।
2017 ਵਿਧਾਨ ਸਭਾ ਦੇ ਚੋਣ ਨਤੀਜੇ
ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਅਟਾਰੀ ਸੀਟ (Atari Constituency) ’ਤੇ 75.03 ਫੀਸਦ ਵੋਟਿੰਗ ਹੋਈ ਸੀ ਤੇ ਕਾਂਗਰਸ ਦੇ ਤਰਸੇਮ ਸਿੰਘ ਡੀਸੀ (Tarsem Singh DC) ਵਿਧਾਇਕ ਚੁਣੇ ਗਏ ਸੀ। ਤਰਸੇਮ ਸਿੰਘ ਡੀਸੀ ਨੇ ਉਸ ਸਮੇਂ ਅਕਾਲੀ ਭਾਜਪਾ ਗਠਜੋੜ (SAD-BJP) ਦੇ ਗੁਰਜਾਰ ਸਿੰਘ ਰਣੀਕੇ (Guljzar Singh Ranike) ਨੂੰ ਮਾਤ ਦਿੱਤੀ ਸੀ। ਜਦੋਂਕਿ ਆਮ ਆਦਮੀ ਪਾਰਟੀ ਦੇ ਜਸਵਿੰਦਰ ਸਿੰਘ ਜਹਾਂਗੀਰ (Jaswinder Singh Jahangir) ਚੰਗੀਆਂ ਵੋਟਾਂ ਲੈ ਕੇ ਤੀਜੇ ਸਥਾਨ ’ਤੇ ਰਹੇ ਸੀ।
ਇਸ ਦੌਰਾਨ ਕਾਂਗਰਸ ਦੇ ਉਮੀਦਵਾਰ ਤਰਸੇਮ ਸਿੰਘ ਡੀਸੀ ਨੂੰ 55335 ਵੋਟਾਂ ਪਈਆਂ ਸਨ, ਜਦੋਂਕਿ ਦੂਜੇ ਨੰਬਰ ’ਤੇ ਅਕਾਲੀ-ਭਾਜਪਾ ਉਮੀਦਵਾਰ ਗੁਲਜਾਰ ਸਿੰਘ ਰਣੀਕੇ ਰਹੇ ਸੀ, ਉਨ੍ਹਾਂ ਨੂੰ 45133 ਵੋਟਾਂ ਪਈਆਂ ਸੀ ਤੇ ਆਮ ਆਦਮੀ ਪਾਰਟੀ ਦੇ ਜਸਵਿੰਦਰ ਸਿੰਘ ਜਹਾਂਗੀਰ ਨੂੰ 22558 ਵੋਟਾਂ ਹਾਸਲ ਹੋਈਆਂ ਸੀ।
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ
2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਕਾਂਗਰਸ (Congress) ਨੂੰ ਸਭ ਤੋਂ ਵੱਧ 42.82 ਫੀਸਦ ਵੋਟ ਸ਼ੇਅਰ ਰਿਹਾ, ਜਦੋਂਕਿ ਅਕਾਲੀ-ਭਾਜਪਾ ਗਠਜੋੜ (SAD-BJP) ਨੂੰ 34.93 ਫੀਸਦੀ ਵੋਟ ਸ਼ੇਅਰ ਮਿਲਿਆ ਸੀ ਤੇ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ ਵੀ 17.46 ਫੀਸਦੀ ਹੀ ਰਿਹਾ ਸੀ।
2012 ਵਿਧਾਨ ਸਭਾ ਦੇ ਚੋਣ ਨਤੀਜੇ
ਅਟਾਰੀ ਸੀਟ (Atari Assembly Constituency) ਤੋਂ ਅਕਾਲੀ-ਭਾਜਪਾ (SAD-BJP) ਗਠਜੋੜ ਦੇ ਉਮੀਦਵਾਰ ਗੁਲਜਾਰ ਸਿੰਘ ਰਣੀਕੇ ਚੋਣ ਜਿੱਤੇ ਸੀ। ਉਨ੍ਹਾਂ ਨੂੰ 56112 ਵੋਟਾਂ ਪਈਆਂ ਸੀ, ਜਦੋਂਕਿ 51129 ਵੋਟਾਂ ਲੈ ਕੇ ਕਾਂਗਰਸ ਦੇ ਤਰਸੇਮ ਸਿੰਘ ਡੀਸੀ ਦੂਜੇ ਸਥਾਨ ’ਤੇ ਰਹੇ ਸੀ ਤੇ ਪੀਪੀਓਪੀ (PPOP) ਦੇ ਉਮੀਦਵਾਰ ਨੂੰ 3295 ਵੋਟਾਂ ਮਿਲੀਆਂ ਸੀ।
2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ
2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਅਟਾਰੀ (Atari Assembly Constituency) 'ਤੇ 75.28 ਫੀਸਦ ਵੋਟਿੰਗ ਹੋਈ ਸੀ। ਇਸ ਦੌਰਾਨ ਅਕਾਲੀ-ਭਾਜਪਾ ਗਠਜੋੜ (SAD-BJP) ਗਠਜੋੜ ਨੂੰ 49.95 ਫੀਸਦੀ ਵੋਟਾਂ ਮਿਲੀਆਂ ਸੀ ਤੇ ਕਾਂਗਰਸ (Congress) ਨੂੰ 45.51 ਫੀਸਦੀ ਵੋਟਾਂ ਮਿਲੀਆਂ ਸੀ ਜਦੋਂਕਿ ਪੀਪੀਓਪੀ (PPOP) ਨੂੰ 2.93 ਫੀਸਦੀ ਵੋਟ ਹਾਸਲ ਹੋਈ ਸੀ।
ਅਟਾਰੀ (Atari Assembly Constituency) ਦਾ ਸਿਆਸੀ ਸਮੀਕਰਨ
ਜੇਕਰ ਇਸ ਸੀਟ ਦਾ ਮੌਜੂਦਾ ਸਮੀਕਰਨ ਦੇਖੀਏ ਤਾਂ ਹੁਣ ਕਾਂਗਰਸ ਵਲੋਂ ਇਸ ਸੀਟ 'ਤੇ ਤਰਸੇਮ ਸਿੰਘ ਡੀਸੀ ਨੂੰ ਤੀਜੀ ਵਾਰ ਆਪਣਾ ਉਮੀਦਵਾਰ ਬਣਾਇਆ ਗਿਆ ਹੈ। ਉਹ ਤੀਜੀ ਵਾਰ ਕਾਂਗਰਸ ਤੋਂ ਚੋਣ ਲੜਨਗੇ। 2012 ਅਤੇ 2017 ਵਿੱਚ ਉਨ੍ਹਾਂ ਦਾ ਮੁਕਾਬਲਾ ਅਕਾਲੀ-ਭਾਜਪਾ ਦੇ ਉਮੀਦਵਾਰ ਗੁਲਜਾਰ ਸਿੰਘ ਰਣੀਕੇ ਨਾਲ ਸੀ। 2012 ਵਿੱਚ ਡੀਸੀ ਚੋਣ ਹਾਰ ਗਏ ਸੀ, ਜਦੋਂਕਿ 2017 ਵਿੱਚ ਉਨ੍ਹਾਂ ਨੇ ਰਣੀਕੇ ਨੂੰ ਮਾਤ ਦਿੱਤੀ ਸੀ। ਰਣੀਕੇ ਛੇਵੀਂ ਵਾਰ ਅਕਾਲੀ ਦਲ ਤੋਂ ਹੀ ਚੋਣ ਮੈਦਾਨ ਵਿੱਚ ਹਨ ਤੇ ਆਮ ਆਦਮੀ ਪਾਰਟੀ ਨੇ ਚੋਖੀ ਵੋਟ ਲੈਣ ਵਾਲੇ ਜਸਵਿੰਦਰ ਸਿੰਘ ਜਹਾਂਗੀਰ ਨੂੰ ਟਿਕਟ ਨਾ ਦੇ ਕੇ ਇਥੋਂ ਏਡੀਸੀ ਜਸਵਿੰਦਰ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਸ ਤਰ੍ਹਾਂ ਨਾਲ ਨਵੇਂ ਸਮੀਕਰਣ ਬਣਨਗੇ। ਅਜੇ ਭਾਜਪਾ-ਪੀਐਲਸੀ ਤੇ ਅਕਾਲੀ ਦਲ ਸੰਯੁਕਤ ਗਠਜੋੜ ਵੱਲੋਂ ਉਮੀਦਵਾਰ ਐਲਾਨਿਆ ਜਾਣਾ ਬਾਕੀ ਹੈ। ਇਸ ਸੀਟ ’ਤੇ ਤ੍ਰਿਕੋਣਾ ਮੁਕਾਬਲਾ ਹੋਣਾ ਲਗਭਗ ਤੈਅ ਹੈ।
ਇਹ ਵੀ ਪੜ੍ਹੋ:ਵਿਦੇਸ਼ ਜਾਣ ਵਾਲਿਆਂ ਲਈ ਇੱਕ ਖਾਸ ਮੌਕਾ, ਪੜੋ ਪੂਰੀ ਖ਼ਬਰ ਅਤੇ ਜਾਣੋ ਇਸ ਬਾਰੇ...