ETV Bharat / city

'ਪੰਜਾਬ ਵਿੱਚ ਮਿਲੇ ਪਿੰਜਰਾਂ ਦੀ ਹੋਣੀ ਚੀਹੀਦੀ ਹੈ ਸਹੀ ਤਰੀਕੇ ਨਾਲ ਜਾਂਚ' - 1857 ਦੀ ਬਗ਼ਾਵਤ

ਪੰਜਾਬ ਵਿੱਚ ਮਿਲੇ ਪਿੰਜਰਾਂ ਦੇ ਮਾਮਲੇ ਵਿੱਚ ਖੁਲਾਸਾ ਹੋਇਆ ਹੈ ਕਿ ਇਹ ਕਿ 1857 ਦੀ ਬਗ਼ਾਵਤ ਦੌਰਾਨ ਭਾਰਤੀ ਸੈਨਿਕ ਮਾਰੇ ਗਏ ਸਨ। ਜਿਸ ਤੇ ਸੁਰਿੰਦਰ ਕੌਸ਼ਲ ਜੋ ਕਿ ਖੋਜ ਕਰਨ ਵਾਲੀ ਟੀਮ ਦਾ ਹੀ ਹਿੱਸਾ ਸਨ ਦਾ ਕਹਿਣਾ ਹੈ ਕਿ ਇਸ ਸਬੰਧੀ ਪੂਰੀ ਡੁੰਘਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ।

ਸੁਰਿੰਦਰ ਕੌਸ਼ਲ
ਸੁਰਿੰਦਰ ਕੌਸ਼ਲ
author img

By

Published : Apr 29, 2022, 3:33 PM IST

ਚੰਡੀਗੜ੍ਹ: ਅਜਨਾਲਾ ਸ਼ਹਿਰ ਦੇ ਇੱਕ ਪੁਰਾਣੇ ਖੂਹ ਵਿੱਚੋਂ ਵੱਡੀ ਗਿਣਤੀ ਵਿੱਚ ਮਨੁੱਖੀ ਪਿੰਜਰ ਮਿਲਣ (male skeletons found in Punjab) ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਭਖ ਗਿਆ ਹੈ। ਉੱਥੇ ਹੀ ਹੁਣ ਇਸ ’ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਇਸ ਸਬੰਧ ’ਚ ਸੁਰਿੰਦਰ ਕੌਸ਼ਲ ਜੋ ਕਿ ਖੋਜ ਕਰਨ ਵਾਲੀ ਟੀਮ ਦਾ ਹੀ ਹਿੱਸਾ ਸਨ ਦਾ ਕਹਿਣਾ ਹੈ ਕਿ ਸਾਲ 1972 ਦੇ ਸਮੇਂ ਇਸ ਥਾਂ ’ਤੇ ਖੁੰਹ ਸੀ ਜਿਸ ’ਤੇ ਗੁਰਦੁਆਰਾ ਬਣਾਇਆ ਗਿਆ ਸੀ। ਉਸ ਖੂੰਹ ਦੀ ਖੋਜ ਕਰਨ ਚ ਉਨ੍ਹਾਂ ਨੂੰ ਕਰੀਬ 10 ਤੋਂ 12 ਸਾਲ ਲੱਗੇ ਸੀ। ਕਿਉਂਕਿ ਸਾਲ 1857 ਦੇ ਸਮੇਂ ਸਿਪਾਹੀਆਂ ਨੂੰ ਅੰਗਰੇਜ਼ੀ ਹਕੁਮਤ ਨੇ ਮਾਰ ਕੇ ਸੁੱਟਿਆ ਸੀ।

ਉਨ੍ਹਾਂ ਅੱਗੇ ਕਿਹਾ ਕਿ ਜਿਨ੍ਹਾਂ ਦੇ ਕੰਕਾਲ ਮਿਲੇ ਹਨ ਉਹ 1857 ਦੇ ਸਮੇਂ ਦੇ ਸਿਪਾਹੀਆਂ ਦੇ ਹਨ ਜਿਨ੍ਹਾਂ ਨੂੰ ਮਾਰ ਕੇ ਸੁੱਟਿਆ ਗਿਆ ਸੀ। ਜਦੋ ਕੰਕਾਲ ਮਿਲੇ ਸੀ ਤਾਂ ਉਸ ਸਮੇਂ ਬਹੁਤ ਸਾਰੇ ਲੋਕ ਉੱਥੇ ਪਹੁੰਚੇ ਸੀ। ਪਰ ਇਹ ਗੱਲ ਨਹੀਂ ਪਤਾ ਸੀ ਕਿ ਉਹ ਕੰਕਾਲ ਕਿਸਦੇ ਹਨ ਅਤੇ ਕਦੋਂ ਦੇ ਹਨ। ਇਸ ਲਈ ਇਸ ਦੀ ਵਿਗਿਆਨੀ ਤਰੀਕੇ ਨਾਲ ਜਾਂਚ ਕਰਨ ਦੀ ਗੱਲ ਉਨ੍ਹਾਂ ਨੂੰ ਆਖੀ ਗਈ ਸੀ। ਤਾਂ ਜੋ ਪਤਾ ਲੱਗ ਸਕੇ ਕਿ ਕੰਕਾਲ ਕਦੋਂ ਦੇ ਹਨ।

ਸੁਰਿੰਦਰ ਕੌਸ਼ਲ

ਸੁਰਿੰਦਰ ਕੌਸ਼ਲ ਨੇ ਕਿਹਾ ਕਿ ਕੰਕਾਲ ਮਿਲਣ ਤੋਂ ਬਾਅਦ ਚੰਡੀਗੜ੍ਹ ਦੀ ਟੀਮ ਨੂੰ ਇਸਦੀ ਜਾਣਕਾਰੀ ਦਿੱਤੀ ਗਈ ਸੀ ਪਰ ਇਹ ਕੰਕਾਲ ਮਿਲਣ ਦੇ 2-3 ਦਿਨਾਂ ਬਾਅਦ ਆਈ ਉਸ ਸਮੇਂ ਤੱਕ ਕੰਕਾਲ ਖਰਾਬ ਹੋਣ ਲੱਗੇ ਸੀ। ਉਨ੍ਹਾਂ ਵੱਲੋਂ ਕੁਝ ਦੰਦ ਵੀ ਦਿੱਤੇ ਸੀ ਜਿਨ੍ਹਾਂ ਚ ਸਿਰਫ 52 ਦੰਦਾਂ ਦਾ ਹੀ ਟੈਸਟ ਕੀਤਾ ਗਿਆ।

ਉਨ੍ਹਾਂ ਅੱਗੇ ਕਿਹਾ ਕਿ ਹੁਣ ਖੋਜ ਕਰਤਾਵਾਂ ਦਾ ਕਹਿਣਾ ਹੈ ਕਿ ਇਹ ਜੋ ਕੰਕਾਲ ਮਿਲੇ ਹਨ ਉਹ ਸਿਪਾਹੀਆਂ ਦੇ ਹਨ ਉਨ੍ਹਾਂ ਦਾ ਨਾਂ ਪਤਾ ਕੀਤਾ ਜਾ ਸਕੇ। ਇਸ ਸਬੰਧੀ ਪੂਰੀ ਡੂੰਘਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਵੱਲੋਂ ਜਦੋਂ ਇਨ੍ਹਾਂ ਸਿਪਾਹੀਆਂ ਬਾਰੇ ਕਿਹਾ ਗਿਆ ਸੀ ਕਿ ਇਹ 1947 ਦੇ ਸਿਪਾਹੀਆਂ ਦੀ ਹੈ ਤਾਂ ਉਨ੍ਹਾਂ ਵੱਲੋਂ ਇਸਦਾ ਵਿਰੋਧ ਕੀਤਾ ਗਿਆ ਸੀ ਪਰ ਹੁਣ ਇਨ੍ਹਾਂ ਨੇ ਮੰਨਿਆ ਹੈ ਕਿ ਇਹ ਕੰਕਾਲ 1857 ਦੇ ਸਿਪਾਹੀਆਂ ਦਾ ਹੈ।

ਇਹ ਹੋਇਆ ਹੈ ਖੁਲਾਸਾ: ਪੰਜਾਬ ਵਿੱਚ ਮਿਲੇ ਪਿੰਜਰਾਂ ਦੇ ਮਾਮਲੇ ਵਿੱਚ ਖੁਲਾਸਾ ਹੋਇਆ ਹੈ ਕਿ ਇਹ ਕਿ 1857 ਦੀ ਬਗ਼ਾਵਤ ਦੌਰਾਨ ਭਾਰਤੀ ਸੈਨਿਕ ਮਾਰੇ ਗਏ ਸਨ।

2014 ਵਿੱਚ ਮਿਲੇ ਸਨ ਪਿੰਜਰ: ਇੱਕ ਅਧਿਐਨ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ 2014 ਵਿੱਚ ਪੰਜਾਬ ਵਿੱਚ ਖੁਦਾਈ ਕੀਤੇ ਗਏ 165 ਸਾਲ ਪੁਰਾਣੇ ਮਨੁੱਖੀ ਪਿੰਜਰ ਗੰਗਾ ਦੇ ਮੈਦਾਨਾਂ ਦੇ ਭਾਰਤੀ ਸੈਨਿਕਾਂ ਦੇ ਹਨ, ਜਿਨ੍ਹਾਂ ਨੂੰ 1857 ਦੇ ਭਾਰਤੀ ਸੁਤੰਤਰਤਾ ਸੰਗਰਾਮ ਦੇ ਵਿਦਰੋਹ ਦੌਰਾਨ ਬ੍ਰਿਟਿਸ਼ ਫੌਜ ਦੁਆਰਾ ਮਾਰਿਆ ਗਿਆ ਸੀ, ਪਰ ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇਹ ਪਿੰਜਰ 1947 ਵਿਚ ਭਾਰਤ ਅਤੇ ਪਾਕਿਸਤਾਨ ਦੀ ਵੰਡ ਦੌਰਾਨ ਹੋਏ ਦੰਗਿਆਂ ਵਿਚ ਮਾਰੇ ਗਏ ਲੋਕਾਂ ਦੇ ਹਨ।

ਇਹ ਵੀ ਪੜੋ: ਪੰਜਾਬ ਵਿੱਚ ਮਿਲੇ ਪਿੰਜਰਾਂ ’ਤੇ ਵੱਡਾ ਖੁਲਾਸਾ, ਕਿਹਾ- ਅੰਗਰੇਜ਼ਾਂ ਨੇ ਆਜ਼ਾਦੀ ਘੁਲਾਟੀਆਂ...

ETV Bharat Logo

Copyright © 2025 Ushodaya Enterprises Pvt. Ltd., All Rights Reserved.