ਅੰਮ੍ਰਿਤਸਰ: ਪਿਛਲੇ ਕੁਝ ਦਿਨ ਪਹਿਲਾਂ ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਖੂਬ ਵਾਇਰਲ ਹੋ ਰਹੀ ਸੀ, ਜਿਸ ਵਿੱਚ ਉਹ ਇੱਕ ਡੇਰੇ ਉੱਤੇ ਜਾ ਕੇ ਇੱਕ ਸਾਧ ਦੇ ਅੱਗੇ ਰੋ ਕੇ ਆਪਣਾ ਦੁੱਖ ਸੁਣਾ ਰਹੇ ਸਨ। ਵੀਡੀਓ ਤੋਂ ਬਾਅਦ ਕੋਨੇ ਕੋਨੇ ਵਿੱਚ ਵੱਸਦੇ ਪੰਜਾਬੀਆਂ ਵੱਲੋਂ ਇੰਦਰਜੀਤ ਸਿੰਘ ਨਿੱਕੂ ਦੇ ਹੱਕ ਵਿੱਚ ਪੋਸਟਾਂ ਵੀ ਪਾਈਆਂ ਸੀ ਤੇ ਦੂਜੇ ਪਾਸੇ ਕੁਝ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਇੰਦਰਜੀਤ ਸਿੰਘ ਨਿੱਕੂ ਦਾ ਵਿਰੋਧ ਵੀ ਕੀਤਾ ਗਿਆ।
ਇਹ ਵੀ ਪੜੋ: ਕੀ ਟੀਮ ਇੰਡੀਆ ਦੇ ਇਸ ਖਿਡਾਰੀ ਨੂੰ ਡੇਟ ਕਰ ਰਹੀ ਹੈ ਸਾਰਾ ਅਲੀ ਖਾਨ, ਰੈਸਟੋਰੈਂਟ ਦਾ ਵੀਡੀਓ ਹੋਇਆ ਵਾਇਰਲ
ਉਥੇ ਹੀ ਇੰਦਰਜੀਤ ਸਿੰਘ ਨਿੱਕੂ ਆਪਣੀ ਗ਼ਲਤੀ ਦੀ ਮੁਆਫ਼ੀ ਮੰਗਣ ਸੱਚਖੰਡ ਸ੍ਰੀ ਦਰਬਾਰ ਸਾਹਿਬ (Golden Temple) ਪਹੁੰਚੇ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ (Inderjit Nikku paid obeisance at Golden Temple) ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਵੱਲੋਂ ਪਵਿੱਤਰ ਗੁਰਬਾਣੀ ਦਾ ਕੀਰਤਨ ਵੀ ਸਰਵਣ ਕੀਤਾ ਗਿਆ। ਇਸ ਦੌਰਾਨ ਇੰਦਰਜੀਤ ਸਿੰਘ ਨਿੱਕੂ ਨੇ ਕਿਹਾ ਕਿ ਇਨਸਾਨ ਗਲਤੀਆਂ ਦਾ ਪੁਤਲਾ ਹੈ ਅਤੇ ਇਨਸਾਨ ਤੋਂ ਗ਼ਲਤੀਆਂ ਹੋ ਜਾਂਦੀਆਂ ਹਨ, ਪਰ ਗੁਰੂ ਨਾਨਕ ਦੇ ਦਰ ਤੋਂ ਵੱਡਾ ਕੋਈ ਘਰ ਨਹੀਂ ਅਤੇ ਵਾਹਿਗੁਰੂ ਹਮੇਸ਼ਾ ਸਾਡੀਆਂ ਝੋਲੀਆਂ ਭਰਨ ਲਈ ਬੈਠਾ ਹੈ।
ਉਨ੍ਹਾਂ ਆਪਣੀ ਗ਼ਲਤੀ ਦਾ ਅਹਿਸਾਸ ਕਰਦੇ ਹੋਏ ਕਿਹਾ ਕਿ ਜਿਸ ਤਰੀਕੇ ਨਾਲ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਆ ਕੇ ਵਾਹਿਗੁਰੂ ਦੇ ਚਰਨਾਂ ਅੱਗੇ ਮਨ ਭਰ ਕੇ ਬੈਠੇ ਸਨ ਇਸ ਤਰ੍ਹਾਂ ਉਹ ਕਿਸ ਦੇ ਡੇਰੇ ਤੇ ਜਾਣ ਤੋਂ ਪਹਿਲਾਂ ਆਏ ਹੁੰਦੇ ਤਾਂ ਸ਼ਾਇਦ ਉਨ੍ਹਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕੋਨੇ ਕੋਨੇ ਵਿਚ ਵੱਸਦੇ ਉਨ੍ਹਾਂ ਦੇ ਸਰੋਤਿਆਂ ਵੱਲੋਂ ਉਨ੍ਹਾਂ ਨੂੰ ਫੋਨ ਕਰ ਕੇ ਆਪਣੀਆਂ ਖ਼ੁਸ਼ੀਆਂ ਚ ਸ਼ਾਮਿਲ ਹੋਣ ਲਈ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਹੀ ਹੁਣ ਉਨ੍ਹਾਂ ਦੇ ਪੰਜਾਬੀ ਗੀਤ ਵੀ ਪੰਜਾਬੀ ਇੰਡਸਟਰੀ ਵਿੱਚ ਆਉਣੇ ਸ਼ੁਰੂ ਹੋਣਗੇ ਅਤੇ ਇਸ ਦੇ ਨਾਲ ਹੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਕੰਪਲੈਕਸ ਵਿੱਚ ਉਨ੍ਹਾਂ ਵੱਲੋਂ ਇਕ ਧਾਰਮਿਕ ਗੀਤ ਵੀ ਗਾਇਆ ਗਿਆ। ਨਿਕੂ ਨੇ ਕਿਹਾ ਕਿ ਹੁਣ ਦੇ ਸਮੇਂ ਵਿੱਚ ਸਾਡਾ ਪਾਣੀ ਸਾਡਾ ਹਵਾ ਅਤੇ ਸਾਡੀ ਪੰਜਾਬੀ ਇੰਡਸਟਰੀ ਵੀ ਗੰਧਲੀ ਹੁੰਦੀ ਜਾ ਰਹੀ ਹੈ ਇਨ੍ਹਾਂ ਸਭ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਇੰਦਰਜੀਤ ਸਿੰਘ ਨਿੱਕੂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਜਿਸ ਵਿੱਚ ਉਹ ਇੱਕ ਡੇਰੇ ਉੱਤੇ ਜਾ ਕੇ ਸਾਧ ਨੂੰ ਆਪਣਾ ਦੁੱਖ ਸੁਣਾ ਰਹੇ ਸਨ, ਜਿਸ ਤੋਂ ਬਾਅਦ ਬਹੁਤ ਸਾਰੇ ਪੰਜਾਬੀਆਂ ਨੇ ਨਿੱਕੂ ਦੇ ਹੱਕ ਵਿੱਚ ਪੋਸਟਾਂ ਪਾਈਆਂ ਤੇ ਬਹੁਤ ਸਾਰੇ ਸਿੱਖ ਜਥੇਬੰਦੀਆਂ ਨੇ ਇੰਦਰਜੀਤ ਸਿੰਘ ਨਿੱਕੂ ਦਾ ਵਿਰੋਧ ਵੀ ਕੀਤਾ ਸੀ ਅਤੇ ਹੁਣ ਇੰਦਰਜੀਤ ਸਿੰਘ ਨਿੱਕੂ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਆ ਕੇ ਆਪਣੇ ਗੁਨਾਹ ਦੀ ਮੁਆਫ਼ੀ ਮੰਗੀ ਗਈ ਹੈ।