ਅੰਮ੍ਰਿਤਸਰ: ਕੇਂਦਰ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਚਿੱਠੀ ਲਿਖੀ ਹੈ ਜਿਸ ’ਚ ਜਿਕਰ ਕੀਤਾ ਹੈ ਕਿ ਪੰਜਾਬ ’ਚ ਪ੍ਰਵਾਸੀ ਮਜ਼ਦੂਰਾਂ ਨੂੰ ਬੰਧੂਆ ਬਣਾ ਕੇ ਮਜ਼ਦੂਰੀ ਕਰਵਾਈ ਜਾ ਰਹੀ ਹੈ। ਕੇਂਦਰ ਸਰਕਾਰ ਦੀ ਇਸ ਚਿੱਠੀ ਦੀ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਨਿਖੇਧੀ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਪੰਜਾਬ ਬੰਧੂਆ ਮਜ਼ਦੂਰੀ ਨਹੀਂ, ਲੰਗਰ ਲਾਉਣ ਵਾਲਾ ਸੂਬਾ ਹੈ। ਉਹਨਾਂ ਨੇ ਕਿਹਾ ਕਿ ਕਿਤੇ ਵੀ ਲੋੜ ਹੁੰਦੀ ਹੈ ਪੰਜਾਬੀ ਉਥੇ ਮਦਦ ਲਈ ਪਹੁੰਚ ਜਾਂਦੇ ਹਨ ਤਾਂ ਫੇਰ ਪੰਜਾਬ ’ਚ ਉਹ ਬੰਧੂਆ ਮਜ਼ਦੂਰੀ ਕਿਵੇਂ ਕਰਵਾ ਸਕਦੇ ਹਨ।
ਇਹ ਵੀ ਪੜੋ: ਮੁੱਖ ਮੰਤਰੀ ਪੰਜਾਬ ਨੂੰ ਨਾਜਾਇਜ਼ ਮਾਈਨਿੰਗ ਨੂੰ ਪਾਉਣੀ ਚਾਹੀਦੀ ਹੈ ਨਕੇਲ-ਅਨਮੋਲ ਗਗਨ ਮਾਨ
ਉਥੇ ਹੀ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਸੰਘਰਸ਼ ਨੂੰ ਢਾਹ ਲਾਉਣ ਲਈ ਅਜਿਹੀਆਂ ਚਾਲਾਂ ਚੱਲ ਰਹੀ ਹੈ। ਉਹਨਾਂ ਨੇ ਕਿਹਾ ਕਿ ਪਹਿਲਾਂ ਤਾਂ ਕਿਸੇ ਸੂਬੇ ਨੂੰ ਅਜਿਹੀ ਚਿੱਠੀ ਨਹੀਂ ਲਿਖੀ ਗਈ ਤੇ ਉਸ ਨੂੰ ਅਗਾਂਹ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦੀ ਜੜ੍ਹ ਪੰਜਾਬ ਹੈ ਜਿਸ ਕਾਰਨ ਹੁਣ ਕੇਂਦਰ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ’ਤੇ ਲੱਗੀ ਹੋਈ ਹੈ।
ਇਹ ਵੀ ਪੜੋ: ਦੀਪ ਸਿੱਧੂ ਦੇ ਭਰਾ ਨੇ ਮੋਦੀ ਸਰਕਾਰ ਨੂੰ ਖੂਨ ਨਾਲ ਲਿਖਿਆ ਪੱਤਰ