ETV Bharat / city

ਪੰਜਾਬ ਵਿਧਾਨ ਸਭਾ ਚੋਣਾਂ: ਸਮਾਜ ਸੇਵੀ ਸੰਸਥਾ ਦੇ ਨਾਂ 'ਤੇ ਵਿਧਾਇਕ ਬੁਲਾਰੀਆ ਨੇ ਵੰਡੇ ਸਾਈਕਲ, ਪੁਲਿਸ ਨੇ ਲਿਆ ਐਕਸ਼ਨ - ਸਮਾਜਸੇਵੀ ਸੰਸਥਾ ਵੱਲੋਂ ਸਾਈਕਲ ਵੰਡੇ ਜਾ ਰਹੇ ਸਨ

ਪੰਜਾਬ ਵਿੱਚ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਚੋਣਾਂ ਲੜਨ ਵਾਲੇ ਉਮੀਦਵਾਰ ਵੱਲੋਂ ਲੋਕਾਂ ਨੂੰ ਲੁਭਾਉਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾਂਦੇ ਹਨ।

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ: ਸਮਾਜ ਸੇਵੀ ਸੰਸਥਾ ਦੇ ਨਾਂ 'ਤੇ ਵਿਧਾਇਕ ਬੁਲਾਰੀਆ ਨੇ ਵੰਡੇ ਸਾਈਕਲ, ਪੁਲਿਸ ਨੇ ਲਿਆ ਐਕਸ਼ਨ

author img

By

Published : Jan 14, 2022, 3:24 PM IST

ਅੰਮ੍ਰਿਤਸਰ: ਪੰਜਾਬ ਵਿੱਚ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਚੋਣਾਂ ਲੜਨ ਵਾਲੇ ਉਮੀਦਵਾਰ ਵੱਲੋਂ ਲੋਕਾਂ ਨੂੰ ਲੁਭਾਉਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾਂਦੇ ਹਨ।

ਗੱਲ ਕਰੀਏ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਦੱਖਣੀ ਦੇ ਵਿੱਚ ਕਿਸੇ ਸਮਾਜਸੇਵੀ ਸੰਸਥਾ ਵੱਲੋਂ ਸਾਈਕਲ ਵੰਡੇ ਜਾ ਰਹੇ ਸਨ ਅਤੇ ਜਿਸ ਦੀ ਕਿ ਇੱਕ ਪੋਸਟ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਹੋਈ ਸੀ, ਜਿਸ ਵਿੱਚ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਸਮਾਜ ਸੇਵੀ ਸੰਸਥਾ ਦੇ ਬੈਨਰ ਹੇਠ ਸਾਈਕਲ ਵੰਡਣ ਦੀ ਗੱਲ ਕਰ ਰਹੇ ਸਨ, ਜਿਸ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਵੱਲੋਂ ਛਾਪੇਮਾਰੀ ਕੀਤੀ ਗਈ ਤਾਂ ਮੌਕੇ 'ਤੇ ਕੁਝ ਸਾਈਕਲਾਂ ਨਾਲ ਭਰੇ ਟਰੱਕਾਂ ਨੂੰ ਕਾਬੂ ਕੀਤਾ।

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ: ਸਮਾਜ ਸੇਵੀ ਸੰਸਥਾ ਦੇ ਨਾਂ 'ਤੇ ਵਿਧਾਇਕ ਬੁਲਾਰੀਆ ਨੇ ਵੰਡੇ ਸਾਈਕਲ, ਪੁਲਿਸ ਨੇ ਲਿਆ ਐਕਸ਼ਨ

ਇਸ ਸੰਬੰਧੀ ਜੁਆਇੰਟ ਕਮਿਸ਼ਨ ਹਰਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਸਵੇਰ ਵੇਲੇ ਜਾਣਕਾਰੀ ਆਈ ਕਿ ਵਿਧਾਨ ਸਭਾ ਹਲਕਾ ਦੱਖਣੀ ਤਰਨਤਾਰਨ ਰੋਡ 'ਤੇ ਇੱਕ ਨਿੱਜੀ ਪੈਲੇਸ ਵਿੱਚ ਕਾਂਗਰਸੀ ਵਿਧਾਇਕ ਅਤੇ ਸੰਭਾਵਿਤ ਉਮੀਦਵਾਰ ਇੰਦਰਬੀਰ ਸਿੰਘ ਬੁਲਾਰੀਆ ਵੱਲੋਂ ਹਲਕੇ ਦੇ ਲੋਕਾਂ ਨੂੰ ਸਾਈਕਲ ਵੰਡੇ ਜਾ ਰਹੇ ਹਨ ਅਤੇ ਉਨ੍ਹਾਂ ਜਦੋਂ ਆਪਣੀ ਟੀਮ ਨੂੰ ਉਥੇ ਜਾਂਚ ਲਈ ਭੇਜਿਆ ਅਤੇ ਉਥੇ ਉਨ੍ਹਾਂ ਦੇਖਿਆ ਕਿ ਕੋਈ ਨਿੱਜੀ ਸੰਸਥਾ ਵੱਲੋਂ ਸਾਈਕਲ ਵੰਡੇ ਜਾਣ ਵਾਸਤੇ ਸਾਇਕਲ ਆਏ ਸਨ, ਪਰ ਉਸ ਦੇ ਉੱਤੇ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਕੋਈ ਵੀ ਇਸ਼ਤਿਹਾਰ ਨਹੀਂ ਸੀ ਲੱਗਿਆ।

ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਦੇ ਉੱਤੇ ਇਸ਼ਤਿਹਾਰ ਚੱਲ ਰਿਹਾ ਸੀ, ਜਿਸ ਵਿੱਚ ਇੰਦਰਬੀਰ ਸਿੰਘ ਬੁਲਾਰੀਆ ਖੁਦ ਕਹਿ ਰਹੇ ਸਨ ਕਿ ਤਰਨਤਾਰਨ ਰੋਡ 'ਤੇ ਨਿੱਜੀ ਪੈਲੇਸ ਵਿੱਚ ਸੰਸਥਾ ਵੱਲੋਂ ਸਾਈਕਲ ਵੰਡੇ ਜਾ ਰਹੇ ਹਨ ਅਤੇ ਉਸ ਵੀਡੀਓ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਚੋਣ ਕਮਿਸ਼ਨ ਟੀਮ ਨੇ ਸਾਈਕਲਾਂ ਨਾਲ ਭਰੇ ਲਗਪਗ 6 ਟਰੱਕਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ।

ਉਨ੍ਹਾਂ ਦਾ ਕਹਿਣਾ ਹੈ ਕਿ ਸਾਈਕਲਾਂ ਨਾਲ ਭਰੇ ਟਰੱਕਾਂ ਨੂੰ ਇਸ ਵੇਲੇ ਸੀਲ ਵੀ ਕਰ ਦਿੱਤਾ ਗਿਆ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਪਰ ਇਹ ਸਾਈਕਲ ਵਿਧਾਇਕ ਵੱਲੋਂ ਜਾਂ ਪਾਰਟੀ ਵੱਲੋਂ ਭੇਜੇ ਗਏ ਹੋਏ ਤਾਂ ਉਨ੍ਹਾਂ 'ਤੇ ਕਾਰਵਾਈ ਕੀਤੀ ਜਾਏਗੀ ਅਤੇ ਇਸ ਦਾ ਖ਼ਰਚਾ ਵੀ ਪਾਰਟੀ ਨੂੰ ਜਾਂ ਵਿਧਾਇਕ ਨੂੰ ਪਾਇਆ ਜਾਵੇਗਾ।

ਇਹ ਵੀ ਪੜ੍ਹੋ:ਪੰਜਾਬ 'ਚ ਚੋਣਾਂ ਤੋਂ ਪਹਿਲਾਂ ਮਿਲਿਆ 2.5 ਕਿਲੋਗ੍ਰਾਮ RDX

ETV Bharat Logo

Copyright © 2025 Ushodaya Enterprises Pvt. Ltd., All Rights Reserved.