ਅੰਮ੍ਰਿਤਸਰ : ਪਤੀ- ਪਤਨੀ ਦੇ ਆਪਸੀ ਝਗੜੇ ਨੂੰ ਲੈ ਕੇ ਇੱਕ ਘਰ ਵਿਚ ਦਾਖਿਲ ਹੋ ਕੇ ਕੁੱਟਮਾਰ ਕੀਤੇ ਜਾਣ ਦਾ ਮਾਮਲੇ ਦੀ ਕਾਰਵਾਈ ਵਿੱਚ ਢਿੱਲ ਵਰਤਣ ਨੂੰ ਲੈ ਕੇ ਇੱਕ ਭਾਈਚਾਰੇ ਵੱਲੋਂ ਪੁਲਿਸ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।
ਇਸ ਰੋਸ ਪ੍ਰਦਰਸ਼ਨ ਬਾਰੇ ਦੱਸਦੇ ਹੋਏ ਇੱਕ ਪ੍ਰਦਰਸ਼ਨਕਾਰੀ ਨੇ ਦੱਸਿਆ ਪੀੜਤ ਵਿਅਕਤੀ ਅਤੇ ਉਸ ਦੇ ਪਰਿਵਾਰ ਨੇ ਮੁਲਜ਼ਮਾਂ ਵਿਰੁੱਧ ਪੁਲਿਸ 'ਚ ਸ਼ਿਕਾਇਤ ਦਿੱਤੀ ਹੈ। ਕਈ ਵਾਰ ਸ਼ਿਕਾਇਤ ਕੀਤੇ ਜਾਣ ਤੋਂ ਬਾਅਦ ਵੀ ਪੁਲਿਸ ਮੁਲਜ਼ਮਾਂ ਵਿਰੁੱਧ ਕਾਰਵਾਈ ਕਰਨ 'ਚ ਢਿੱਲ ਵਰਤ ਰਹੀ ਹੈ। ਪੁਲਿਸ ਵੱਲੋਂ ਹਰ ਵਾਰ ਪੀੜਤ ਪਰਿਵਾਰ ਨੂੰ ਕਾਰਵਾਈ ਕੀਤੇ ਜਾਣ ਦਾ ਭਰੋਸਾ ਦਿੱਤਾ ਜਾਂਦਾ ਹੈ ਪਰ ਅਸਲ ਵਿੱਚ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਇਸ ਲਈ ਮਜ਼ਬੂਰਨ ਉਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ਵਿਰੁੱਧ ਧਰਨਾ ਪ੍ਰਦਰਸ਼ਨ ਕਰਨਾ ਪਿਆ।
ਕੀ ਹੈ ਮਾਮਲਾ
ਪੀੜਤ ਵਿਅਕਤੀ ਦਿਨੇਸ਼ ਕੁਮਾਰ ਮਜੀਠਾ ਰੋਡ ਦਾ ਵਸਨੀਕ ਹੈ। ਕੁਝ ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਈਆ ਸੀ। ਉਸ ਦੇ ਅਤੇ ਉਸ ਦੀ ਪਤਨੀ ਆਸ਼ੀਮਾ ਵਿਚਾਲੇ ਆਪਸੀ ਝਗੜਾ ਹੋਇਆ ਸੀ। ਇਸ ਤੋਂ ਬਾਅਦ ਬੀਤੇ ਦਿਨੀਂ ਇੱਕ ਦਿਨ ਦਿਨੇਸ਼ ਦੀ ਪਤਨੀ ਦੇ ਪੇਕੇ ਪਰਿਵਾਰ ਦੇ ਲੋਕ ਜ਼ਬਰਨ ਉਸ ਦੇ ਘਰ ਵੜ ਆਏ ਅਤੇ ਉਸ ਨਾਲ ਕੁੱਟਮਾਰ ਵੀ ਕੀਤੀ। ਮੁਲਜ਼ਮਾਂ ਨੇ ਦਿਨੇਸ਼ ਦੀ ਮਾਤਾ ਦੀ ਅਸ਼ਲੀਲ ਫੋਟੋ ਤਿਆਰ ਕਰਕੇ ਉਸ ਨੂੰ ਫੇਸਬੁੱਕ ਤੇ ਪਾ ਦਿੱਤੀ। ਇਸ ਸਬੰਧ ਵਿੱਚ ਪੀੜਤ ਦਿਨੇਸ਼ ਅਤੇ ਉਸ ਦੇ ਪਰਿਵਾਰ ਵੱਲੋਂ ਪੁਲਿਸ ਨੂੰ ਕਈ ਵਾਰ ਸ਼ਿਕਾਇਤ ਕੀਤੀ ਗਈ ਹੈ ਪਰ ਪੁਲਿਸ ਉੱਤੇ ਇਸ ਮਾਮਲੇ ਦੇ ਮੁਲਜ਼ਮਾਂ ਵਿਰੁੱਧ ਕਾਰਵਾਈ ਵਿੱਚ ਅਣਗਿਹਲੀ ਵਰਤੇ ਜਾਣ ਦੇ ਦੋਸ਼ ਲਗੇ ਹਨ।