ਅੰਮ੍ਰਿਤਸਰ: ਜਿਥੇ ਇੱਕ ਪਾਸੇ ਪੰਜਾਬ ਸਰਕਾਰ (Government of Punjab) ’ਚ ਕਾਟੋ ਕਲੇਸ਼ ਚੱਲ ਰਿਹਾ ਹੈ, ਜਿਸ ਦੇ ਹੱਲ ਲਈ ਸਾਰੀ ਪੰਜਾਬ ਸਰਕਾਰ (Government of Punjab) ਤੇ ਵਿਧਾਇਕ ਦਿੱਲੀ ਵਿੱਖੇ ਹਾਈਕਮਾਨ ਅੱਗੇ ਹਾਜ਼ਰੀ ਭਰ ਰਹੇ ਹਨ ਉਥੇ ਹੀ ਅੰਮ੍ਰਿਤਸਰ ਵਿਖੇ ਐਨਐਸਯੂਆਈ (NSUI) ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰ ਲਗਾਏ ਹਨ ਜਿਹਨਾਂ ’ਤੇ ਲਿਖਿਆ ਹੋਇਆ ਹੈ ‘ਕੈਪਟਨ ਇੱਕ ਹੀ ਹੁੰਦਾ ਹੈ’ ਤੇ ਇਹ ਪੋਸਟਰ ਪੰਜਾਬ ਭਰ ’ਚ ਲਗਾਉਣ ਦੀ ਗੱਲ ਕਹੀ ਜਾ ਰਹੀ ਹੈ।
ਇਹ ਵੀ ਪੜੋ: ਸਾਂਸਦ ਡਾ. ਅਮਰ ਸਿੰਘ ਦੇ ਲੱਗੇ ਲਾਪਤਾ ਦੇ ਪੋਸਟਰ
ਇਸ ਸਬੰਧੀ ਜਾਣਕਾਰੀ ਦਿੰਦਿਆਂ ਨੈਸ਼ਨਲ ਸਟੁਡੈਟ ਯੂਨੀਅਨ ਆਫ ਇੰਡੀਆ (National Student Union of India) ਦੇ ਪੰਜਾਬ ਪ੍ਰਧਾਨ ਅਕਸ਼ੇ ਸ਼ਰਮਾ ਨੇ ਕਿਹਾ ਇਸ ਮੁਹਿੰਮ ਸਬੰਧੀ 2 ਮਹੀਨੇ ਪਹਿਲਾਂ ਤੋਂ ਹੀ ਪ੍ਰੋਗਰਾਮ ਉਲੀਕੇ ਗਏ ਸਨ। ਉਹਨਾਂ ਨੇ ਕਿਹਾ ਕਿ ਸਾਡੀ ਮੁਹਿੰਮ ਦੇ ਚਲਦੇ ਕੈਪਟਨ 2022 ਕੰਪੇਨ ਦਾ ਆਗਾਜ ਕਰਦਿਆਂ ਪੰਜਾਬ ਭਰ ’ਚ ਐਨਐਸਯੂਆਈ (NSUI) ਦੇ ਵਰਕਰਾਂ ਵੱਲੋਂ ‘ਕੈਪਟਨ ਇੱਕ ਹੀ ਹੁੰਦਾ ਹੈ’ ਦੇ ਪੋਸਟਰ ਲਗਾਏ ਜਾ ਰਹੇ ਹਨ।
ਉਹਨਾਂ ਨੇ ਕਿਹਾ ਕਿ ਇਹਨਾਂ ਪੋਸਟਰਾਂ ਵਿੱਚ ਦਰਸਾਇਆ ਗਿਆ ਹੈ ਕਿ ਟੀਮ ਨੂੰ ਚਲਾਉਣ ਵਾਲਾ ਕੈਪਟਨ ਇੱਕ ਹੀ ਹੁੰਦਾ ਹੈ, ਇਸੇ ਤਰ੍ਹਾਂ ਕੈਪਟਨ ਸਾਬ੍ਹ ਪੰਜਾਬ ਦੀ ਸਾਰੀ ਕਮਾਨ ਨੂੰ ਚਲਾ ਰਹੇ ਹਨ।ਕਾਂਗਰਸ ’ਚ ਚੱਲ ਰਹੇ ਕਲੇਸ਼ ਸਬੰਧੀ ਉਹਨਾਂ ਨੇ ਕਿਹਾ ਕਿ ਉਹ ਪਾਰਟੀ ਦਾ ਅੰਦਰੂਨੀ ਮਸਲਾ ਹੈ ਕੋਈ ਮਨ ਮੁਟਾਅ ਨਹੀਂ ਹੈ ਇਸ ਲਈ ਕੋਈ ਗਲਤ ਕਿਆਸ ਨਾ ਲਗਾਏ ਜਾਣ।