ਅੰਮ੍ਰਿਤਸਰ : ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸ਼ਹਿਰ ਵਿੱਚ ਲੁਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਚਲਾਈ ਗਈ ਮੁਹਿਮ ਦੇ ਤਿਹਤ ਥਾਣਾ ਛੇਹਰਟਾ ਦੇ ਅਧੀਨ ਪੈਂਦੀ ਚੌਂਕੀ ਛੇਹਰਟਾ ਟਾਊਨ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋ ਪਿਛਲੇ ਦਿਨੀਂ ਇੱਕ ਪਤਰਕਾਰ ਦਾ ਮੋਬਾਈਲ ਫ਼ੋਨ ਖੋ ਕੇ ਭੱਜਣ ਵਾਲੇ ਦੋ ਦੋਸ਼ੀਆਂ ਨੂੰ ਪੁਲਿਸ ਵੱਲੋਂ ਸੀਸੀਟੀਵੀ ਦੀ ਫੁਟੇਜ ਦੇ ਆਧਾਰ ਤੇ ਕਾਬੂ ਕੀਤਾ ਗਿਆ।
ਮੀਡੀਆ ਨੂੰ ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਰੂਪ ਲਾਲ ਨੇ ਦੱਸਿਆ ਕਿ ਪਿਛਲੇ ਦਿਨੀਂ ਇਕ ਪੱਤਰਕਾਰ ਕੋਲੋਂ ਦੋ ਯੁਵਕ ਮੋਬਾਈਲ ਫ਼ੋਨ ਖੋਹ ਕੇ ਫਰਾਰ ਹੋ ਗਏ ਸਨ। ਇਨ੍ਹਾਂ ਵੱਲੋਂ ਕੁੱਝ ਹੋਰ ਲੋਕਾਂ ਕੋਲ਼ੋਂ ਵੀ ਲੁੱਟ ਖੋਹ ਕੀਤੀ ਗਈ ਸੀ।
ਫ਼ੋਨ ਖੋਹਣ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ ਅਤੇ ਉਸ ਦੇ ਆਧਾਰ ਇਨ੍ਹਾਂ ਦੋਵਾਂ ਯੁਵਕਾਂ ਨੂੰ ਦੋ ਖੋਹ ਕੀਤੇ ਫ਼ੋਨ ਤੇ ਇਕ ਮੋਟਰਸਾਈਕਲ ਸਣੇ ਕਾਬੂ ਕੀਤਾ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਹੱਲੇ ਛੋਟੀ ਉਮਰ ਵਿੱਚ ਗਲਤ ਸੰਗਤ ਵਿੱਚ ਪੈਣ ਕਰਕੇ ਇਨ੍ਹਾਂ ਵੱਲੋਂ ਲੁਟਾਂ ਖੋਹਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਇਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰ ਇਨ੍ਹਾਂ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ ਤਾਂਕਿ ਇਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ ਕਿ ਇਨ੍ਹਾਂ ਹੋਰ ਕਿਥੇ ਕਿੱਥੇ ਲੁਟਾਂ ਖੋਹਾਂ ਕੀਤੀਆਂ ਹਨ।
ਇਹ ਵੀ ਪੜ੍ਹੋਂ : ਨਕਲੀ ਤੰਬਾਕੂ ਬਨਾਉਣ ਵਾਲੀ ਫੈਕਟਰੀ ਦਾ ਹੋਇਆ ਪਰਦਾਫ਼ਾਸ਼