ਅੰਮ੍ਰਿਤਸਰ: ਐਸਐਚਓ (SHO) ਅਤੇ ਉਸਦੀ ਬੇਟੀ ਉਤੇ ਕੁੱਝ ਸ਼ਰਾਬੀ ਵਿਅਕਤੀਆਂ ਵੱਲੋਂ ਹਮਲਾ ਹੋਣ ਦਾ ਮਾਮਲਾ ਸਾਹਮਣਾ ਆਇਆ ਹੈ।ਇਸ ਬਾਰੇ ਐਸਐਚਓ ਜਗਬੀਰ ਸਿੰਘ ਨੇ ਦੱਸਿਆ ਹੈ ਕਿ ਉਹ ਵਾਲੀਵਾਲ ਖਿਡਾਰੀ ਹੈ ਅਤੇ ਉਸਦੀ ਬੇਟੀ ਕ੍ਰਿਕੇਟ ਦੀ ਖਿਡਾਰਣ ਹੈ।ਉਸਦੀ ਬੇਟੀ ਦੀ ਉਗਲੀ ਤੇ ਸੱਟ ਲਗੀ ਸੀ ਉਹ ਦਵਾਈ ਲੈਣ ਜਾ ਰਹੇ ਸਨ। ਰਾਸਤੇ ਵਿਚ ਕੁੱਝ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ ਹੈ।ਉਨ੍ਹਾਂ ਕਿਹਾ ਜਦੋਂ ਉਹ ਪਰਚਾ ਕਰਵਾਉਣ ਦੇ ਲਈ ਪਹੁੰਚੇ ਤਾਂ ਪੁਲਿਸ ਨੇ ਉਲਟਾ ਉਨ੍ਹਾਂ ਉਤੇ ਹੀ ਪਰਚਾ ਕਰ ਦਿੱਤਾ ਹੈ।
ਉਧਰ ਜ਼ਖ਼ਮੀ ਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਜਗਬੀਰ ਸਿੰਘ ਵੱਲੋਂ ਸਾਡੇ ਨਾਲ ਕੁੱਟਮਾਰ ਕੀਤੀ ਗਈ ਹੈ।ਉਨ੍ਹਾਂ ਨੇ ਕਿਹਾ ਕਿ ਮੈਂ ਆਪਣੇ ਪਰਿਵਾਰ ਨਾਲ ਸੀ ਅਤੇ ਜਗਬੀਰ ਦੇ ਨਾਲ ਹੋਰ ਕਈ ਵਿਅਕਤੀ ਸਨ। ਉਨ੍ਹਾਂ ਨੇ ਕਿਹਾ ਇਸ ਦੌਰਾਨ ਮੇਰੇ ਸਿਰ ਉਤੇ ਕੁੱਝ ਮਾਰ ਦਿੱਤਾ ਅਤੇ ਮੈਂ ਬੇਹੋਸ਼ ਹੋ ਗਿਆ। ਮਨਪ੍ਰੀਤ ਸਿੰਘ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਸਖਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਜਾਂਚ ਅਧਿਕਾਰੀ ਪਰਨੀਤ ਸਿੰਘ ਨੇ ਦੱਸਿਆ ਹੈ ਕਿ ਸੀਸੀਟੀਵੀ (CCTV) ਦੀ ਵੀਡੀਓ ਚੈਕ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਾਨੂੰਨ ਮੁਤਾਬਿਕ ਜੋ ਵੀ ਕਾਰਵਾਈ ਬਣਦੀ ਹੋਵੇਗੀ ਉਹ ਕੀਤੀ ਜਾਵੇਗੀ।
ਇਹ ਵੀ ਪੜੋ:ਲੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਚੜੇ ਪੁਲਿਸ ਅੜਿਕੇ