ਅੰਮ੍ਰਿਤਸਰ: ਪੰਜਾਬ ਸਰਕਾਰ ਨੇ ਕੋਰੋਨਾ ਨੂੰ ਲੈ ਕੇ ਪੰਜਾਬ ਵਿੱਚ ਇੱਕ ਵਾਰੀ ਫਿਰ ਸਖ਼ਤੀ ਕੀਤੀ ਗਈ ਹੈ। ਪੰਜਾਬ ਸਰਕਾਰ ਦੁਆਰਾ ਇੱਕ ਆਦੇਸ਼ ਜਾਰੀ ਕਰਕੇ ਸਾਫ਼ ਕਰ ਦਿੱਤਾ ਗਿਆ ਹੈ, ਕਿ ਬਿਨਾਂ ਮਾਸਕ ਦੇ ਕਿਸੇ ਵੀ ਦਫ਼ਤਰ ਵਿੱਚ ਐਂਟਰੀ ਨਹੀਂ ਕਰ ਸਕੇਗਾ ਅਤੇ ਵੈਕਸੀਨੇਸ਼ਨ ਸਟਾਫ਼ (Vaccination staff) ਨੂੰ ਹੀ ਸਰਕਾਰੀ ਅਤੇ ਨਿੱਜੀ ਆਫਿਸ ਵਿੱਚ ਐਂਟਰੀ ਮਿਲੇਗੀ।
ਪੰਜਾਬ ਸਰਕਾਰ ਨੇ ਹਿਦਾਇਤ ਦਿੱਤੀ ਗਈ ਹੈ ਕਿ ਸਪੋਰਟਸ ਕੰਪਲੈਕਸ, ਸਵਿਮਿੰਗ ਪੁਲ, ਜਿਮ, ਸਟੇਡੀਅਮ ਸਭ ਅਗਲੇ ਆਦੇਸ਼ ਤੱਕ ਬੰਦ ਕਰ ਦਿੱਤੇ ਗਏ ਹਨ। ਲਗਾਤਾਰ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਨੇ, ਉਸ ਨੂੰ ਲੈ ਕੇ ਪੰਜਾਬ ਸਰਕਾਰ ਨੇ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਲਗਾਉਣ ਦੀ ਹਿਦਾਇਤ ਦਿੱਤੀ।
ਕੋਰੋਨਾ ਦੇ ਲਗਾਤਾਰ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਅੱਜ ਤੋਂ 15 ਜਨਵਰੀ ਤੱਕ ਨਵੀਆਂ ਹਦਾਇਤਾਂ ਜਾਰੀ ਕੀਤੀ ਗਈਆਂ ਹਨ।
ਉਥੇ ਹੀ ਗੱਲ ਕਰੀਏ ਆਮ ਲੋਕਾਂ ਦੀ ਆਮ ਲੋਕਾਂ ਦਾ ਕਹਿਣਾ ਹੈ ਕਿ ਨਾਈਟ ਕਰਫਿਊ ਤਾਂ ਚਲੋ ਠੀਕ ਹੈ, ਜੇਕਰ ਪਹਿਲਾਂ ਵਾਂਗੂ ਲਾਕਡਾਊਨ ਲੱਗ ਗਿਆ ਤਾਂ ਹਾਲਾਤ ਫਿਰ ਮਾੜੇ ਹੋ ਜਾਣਗੇ। ਉਹਨਾਂ ਨੇ ਕਿਹਾ ਕਿ ਪਹਿਲਾਂ ਹੀ ਕੋਰੋਨਾ ਕਰਕੇ ਕਾਰੋਬਾਰ ਦਾ ਬੁਰਾ ਹਾਲ ਹੈ, ਜੇਕਰ ਲਾਕਡਾਊਨ ਲੱਗ ਜਾਂਦਾ ਤਾਂ ਭੁੱਖੇ ਮਰਨ ਦੇ ਹਾਲਾਤ ਹੋ ਜਾਣਗੇ।
ਕਾਰੋਬਾਰ ਬੰਦ ਹੋਣ ਨਾਲ ਲੋਕ ਫਿਰ ਚੋਰੀਆਂ ਚਕਾਰੀਆਂ 'ਤੇ ਉਤਰਣਗੇ, ਪਰ ਲੋਕ ਫਿਰ ਵੀ ਜਾਗਰੂਕ ਨਹੀਂ ਹੋ ਰਹੇ ਹਨ, ਬਿਨਾਂ ਮਾਸਕ ਤੋਂ ਲੋਕ ਸੜਕਾਂ 'ਤੇ ਘੁੰਮ ਰਹੇ ਹਨ, ਲੋਕ ਸੋਸ਼ਲ ਡਿਸਟੈਂਸ ਦਾ ਧਿਆਨ ਰੱਖਣ।
ਇਹ ਵੀ ਪੜ੍ਹੋ: ਕੋਰੋਨਾ ਨੂੰ ਲੈ ਕੇ ਸਰਕਾਰ ਸਖ਼ਤ, ਪਰ ਲੋਕ ਅਜੇ ਵੀ ਬੇ-ਪਰਵਾਹ !