ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਹਰ ਰੋਜ਼ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਇੱਥੇ ਪੁੱਜਦੀਆਂ ਹਨ। ਉਥੇ ਹੀ ਇਤਿਹਾਸਕ ਸ਼ਹਿਰ ਹੋਣ ਕਾਰਨ ਇੱਥੇ ਹਰ ਰੋਜ਼ ਹਜ਼ਾਰਾਂ ਸੈਲਾਨੀ ਪਹੁੰਚਦੇ ਹਨ। ਉਨ੍ਹਾਂ ਦੀ ਸੁਰੱਖਿਆ ਲਈ ਕੋਈ ਖ਼ਾਸ ਪ੍ਰਬੰਧ ਨਹੀਂ ਕੀਤੇ ਗਏ।
ਜੇਕਰ ਅੰਮ੍ਰਿਤਸਰ ਦੇ ਬੱਸ ਸਟੈਂਡ ਦੀ ਗੱਲ ਕਰੀਏ ਤਾਂ ਅੱਜ ਜਦੋਂ ਇੱਥੇ ਰਿਐਲਿਟੀ ਚੈਕਿੰਗ ਕੀਤੀ ਗਈ ਤਾਂ ਪਤਾ ਲੱਗਾ ਕਿ ਬੱਸ ਸਟੈਂਡ 'ਤੇ ਆਉਣ ਵਾਲੇ ਲੋਕਾਂ ਲਈ ਸੁਰੱਖਿਆ ਦਾ ਕੋਈ ਖਾਸ ਪ੍ਰਬੰਧ ਨਹੀਂ ਹੈ। ਇੱਥੋਂ ਤੱਕ ਕਿ ਲੋਕਾਂ ਦੇ ਵਾਹਨਾਂ ਦੀ ਚੋਰੀ ਵੀ ਆਮ ਗੱਲ ਹੈ। ਉਥੇ ਹੀ ਜੇਬ੍ਹ ਕਤਰੇ ਸੈਲਾਨੀਆਂ ਨੂੰ ਵੀ ਆਪਣਾ ਨਿਸ਼ਾਨਾ ਬਣਾਉਂਦੇ ਹਨ।
ਬੱਸ ਸਟੈਂਡ 'ਤੇ ਲੱਗੇ ਸੀ.ਸੀ.ਟੀ.ਵੀ ਕੈਮਰੇ ਵੀ ਇਕਾ ਦੁੱਕਾ ਹੀ ਚੱਲਦੇ ਹਨ। ਜਿਸ 'ਤੇ ਬੱਸ ਸਟੈਂਡ ਦੇ ਮੁੱਖ ਅਫਸਰ ਨੇ ਕਿਹਾ ਕਿ ਹੁਣੇ ਹੀ ਇਸ ਬੱਸ ਸਟੈਂਡ ਦਾ ਚਾਰਜ ਉਨ੍ਹਾਂ ਵੱਲੋਂ ਆਪਣੇ ਹੱਥਾਂ 'ਚ ਲਿਆ ਗਿਆ ਹੈ। ਪਿਛਲੇ ਰਿਕਾਰਡ ਦੇਖਣ 'ਤੇ ਪਤਾ ਲੱਗਾ ਹੈ। ਕਿ ਬੱਸ ਸਟੈਂਡ ਦੇ ਕੁਝ ਕੈਮਰੇ ਕੰਮ ਨਹੀਂ ਕਰਦੇ। ਜਿਸ ਲਈ ਮੁੱਖ ਦਫ਼ਤਰ ਨੂੰ ਪੱਤਰ ਲਿਖ ਕੇ ਇਨ੍ਹਾਂ ਦੀ ਮੁਰੰਮਤ ਦੀ ਮੰਗ ਕੀਤੀ ਗਈ ਹੈ। ਜਿਸ 'ਤੇ ਘੱਟੋ-ਘੱਟ ਤਿੰਨ ਲੱਖ ਦਾ ਖਰਚਾ ਆਵੇਗਾ। ਜੋ ਮਿਲਣ ਤੋਂ ਬਾਅਦ ਹੀ ਇਹ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਇਸ ਦੇ ਨਾਲ ਹੀ ਬੱਸ ਸਟੈਂਡ ’ਤੇ ਸਥਿਤ ਚੌਂਕੀ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਵਿੱਚ ਬੱਸ ਸਟੈਂਡ ਦੇ ਅਧਿਕਾਰੀਆਂ ਨਾਲ ਸੀਸੀਟੀਵੀ ਕੈਮਰੇ ਲਗਵਾਉਣ ਲਈ ਕਈ ਵਾਰ ਗੱਲ ਕੀਤੀ ਜਾ ਚੁੱਕੀ ਹੈ। ਬੱਸ ਸਟੈਂਡ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਸਵਾਰੀਆਂ ਨੂੰ ਚੋਰੀ ਹੋਣ ਤੋਂ ਬਚਾਇਆ ਜਾ ਸਕੇ। ਜਿਸ ਕਾਰਨ ਯਾਤਰੀਆਂ ਨੂੰ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੁਲਿਸ ਆਪਣਾ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ:- ਸੇਵਾ ਨਿਯਮ ਲਾਗੂ ਹੋਣ ਨਾਲ ਚੰਡੀਗੜ੍ਹ ’ਤੇ ਪੰਜਾਬ ਦਾ ਹੱਕ ਘੱਟ ਨਹੀਂ ਹੁੰਦਾ:ਅਸ਼ਵਨੀ ਸ਼ਰਮਾ