ਅੰਮ੍ਰਿਤਸਰ: ਵੇਰਕਾ ਮਿਲਕ ਪਲਾਂਟ ਵਿਖੇ ਬੋਰਡ ਆਫ ਡਾਇਰੈਕਟਰ (Board of Directors) ਦੀ ਚੋਣ ਹੋਣ ਜਾ ਰਹੀ ਹੈ। ਜਿਸ ਨੂੰ ਲੈ ਕੇ ਨੁਮਾਇੰਦਿਆਂ ਨੇ ਕਾਗਜ਼ ਦਾਖਿਲ ਕਰਵਾਉਣੇ ਸਨ ਪਰ ਇਥੋਂ ਦੇ ਪ੍ਰਸ਼ਾਸਨ ਤੇ ਪੰਜਾਬ ਸਰਕਾਰ (Government of Punjab) ਦੇ ਮੰਤਰੀਆਂ ਦੀ ਮਿਲੀ ਭੁਗਤ ਦੇ ਚਲਦੇ ਕੁੱਝ ਨੁਮਾਇੰਦਿਆਂ ਨੂੰ ਕਾਗਜ਼ ਭਰਨ ਲਈ ਵੇਰਕਾ ਪਲਾਂਟ ਦੇ ਅੰਦਰ ਨਹੀਂ ਜਾਣ ਦਿੱਤਾ।
ਕਾਗਜ਼ ਦਾਖਿਲ ਕਰਨ ਤੋਂ ਰੋਕਿਆਂ
ਕਾਗਜ਼ ਦਾਖਲ ਕਰਵਾਉਣ ਆਏ ਨੁਮਾਇੰਦਿਆਂ ਦਾ ਕਹਿਣਾ ਸੀ ਕਿ 11 ਨਵੰਬਰ ਨੂੰ ਵੇਰਕਾ ਮਿਲਕ ਪਲਾਂਟ ਦੇ ਅੰਦਰ ਬੋਰਡ ਆਫ ਡਾਇਰੈਕਟਰ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਨੂੰ ਲੈ ਕੇ ਨੁਮਾਇੰਦਗੀ ਦੇ ਕਾਗਜ਼ ਦਾਖਿਲ ਕਰਵਾਏ ਜਾਣੇ ਸੀ ਪਰ ਸਰਕਾਰ ਵੱਲੋਂ ਚੋਣਾਂ ਦੇ ਇੰਚਾਰਜ ਲਗਾਏ ਗਏ ਕਾਂਗਰਸੀ ਮੰਤਰੀ ਸੁੱਖ ਸਰਕਾਰੀਆ ਦੀ ਸ਼ਹਿ ਤੇ ਪਹਿਲਾਂ ਹੀ 13 ਨੁਮਾਇੰਦੇ ਅੰਦਰ ਕਾਗਜ਼ ਦਾਖਿਲ ਕਰ ਲਏ ਗਏ ਹਨ। ਜਦਕਿ ਅਸੀਂ ਜੋਨ ਨੰਬਰ 4 ਤੋਂ ਨੁਮਾਇੰਦਗੀ ਦੇ ਕਾਗਜ਼ ਭਰਨੇ ਸਨ ਪਰ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ।
ਲਿਸਟ ਵਿਚ ਨਾਮ ਹੀ ਨਹੀਂ ਕਿਹਾ ਗਿਆ
ਉਨ੍ਹਾਂ ਨੇ ਕਿਹਾ ਹੈ ਕਿ ਅੰਦਰ ਬੈਠੇ ਅਧਿਕਾਰੀਆਂ ਦਾ ਕਹਿਣਾ ਕਿ ਤੁਹਾਡਾ ਲਿਸਟ ਵਿਚ ਨਾਮ ਨਹੀਂ ਹੈ। ਇਸ ਲਈ ਤਹਾਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਜਦਕਿ ਅਸੀਂ ਕਾਗਜ਼ ਦਾਖਿਲ ਕਰਵਾਉਣ ਲਈ ਆਏ ਸੀ।
ਕਾਂਗਰਸ ਦੀ ਧੱਕੇਸ਼ਾਹੀ
ਉਥੇ ਹੀ ਅਕਾਲੀ ਦਲ ਵੱਲੋਂ ਆਏ ਆਗੂਆਂ ਨੇ ਕਿਹਾ ਅੰਦਰ ਕਾਂਗਰਸ (Congress) ਦੇ ਮੰਤਰੀਆਂ ਦੇ ਖਾਸਮਖਾਸ ਲੋਕ ਬੈਠੇ ਹਨ। ਸਰਕਾਰ ਪਹਿਲਾਂ ਹੀ ਡਰ ਗਈ। ਉਹ ਬਿਨਾਂ ਚੋਣਾਂ ਲੜੇ ਚੋਣ ਜਿੱਤਣਾ ਚਾਹੁੰਦੇ ਹਨ। ਇਸ ਲਈ ਉਮੀਦਵਾਰਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਤੇ ਸਰਕਾਰ ਧੱਕੇਸ਼ਾਹੀ ਕਰ ਰਹੀ।
ਇਹ ਵੀ ਪੜੋ:ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਵੱਲੋਂ SGPC ਪ੍ਰਧਾਨ ਨਾਲ ਮੁਲਾਕਾਤ, ਕਹੀਆਂ ਇਹ ਗੱਲਾਂ