ਅੰਮ੍ਰਿਤਸਰ: ਅਜ਼ਾਦੀ ਦੇ 75ਵੇਂ ਮਹਾਉਤਸਵ ਨੂੰ ਸਮਰਪਿਤ ਇਕ ਬਾਇਕ ਰੈਲੀ ਜੋ ਕਿ ਦੇਸ਼ ਦੀ ਅਖੰਡਤਾ, ਭਾਈਚਾਰਕ ਸਾਂਝ ਅਤੇ ਨਸ਼ਾ ਮੁਕਤ ਭਾਰਤ ਦਾ ਸੰਦੇਸ਼ ਦੇਣ ਦੇ ਮਕਸਦ ਨਾਲ ਅੱਜ 2 ਅਕਤੂਬਰ ਗਾਂਧੀ ਜੈਯੰਤੀ ਵਾਲੇ ਦਿਨ ਅਟਾਰੀ ਵਾਹਗਾ ਸਰਹੱਦ ਤੋਂ ਰਵਾਨਾ ਹੋਈ। ਇਹ ਰੈਲੀ 1260 ਕਿਲੋਮੀਟਰ ਦਾ ਸਫ਼ਰ ਤੈਅ ਕਰ ਗੁਜਰਾਤ ਦੇ ਕਾਵੜੀਆ ਜਿਥੇ ਵਲਬ ਭਾਈ ਪਟੇਲ ਦੀ ਮੂਰਤੀ ਜਿੱਥੇ ਸਥਾਪਿਤ ਹੈ, ਉੱਥੇ ਤੱਕ ਜਾਵੇਗੀ।
ਇਸ ਬਾਇਕ ਰੈਲੀ ਵਿਚ 16 ਬੀਐਸਐਫ ਦੇ ਜਾਂਬਾਜ ਬਾਇਕ ਰਾਇਡਰ ਜਵਾਨ ਅਤੇ 16 ਸੀਮਾ ਭਵਾਨੀ ਮਹਿਲਾ ਬੀਐਸਐਫ ਬਾਇਕ ਰਾਇਡਰ ਹਿਸਾ ਲੈ ਰਹੇ ਹਨ ਅਤੇ ਇਕ ਅੰਮ੍ਰਿਤਸਰ ਤੋਂ ਜਲੰਧਰ ਅਬੋਹਰ ਬੀਕਾਨੇਰ ਤੋ ਗੁਜਰਾਤ ਕਾਵੜੀਆ ਤੱਕ ਲੋਕਾਂ ਨੂੰ ਦੇਸ਼ ਦੀ ਅਖੰਡਤਾ, ਭਾਈਚਾਰਕ ਸਾਂਝ ਅਤੇ ਨਸ਼ਾ ਮੁਕਤ ਭਾਰਤ ਬਣਾਉਣ ਦਾ ਸੰਦੇਸ਼ ਦੇਣਗੇ ਅਤੇ 11 ਅਕਤੂਬਰ ਨੂੰ ਗੁਜਰਾਤ ਦੇ ਕਾਵੜੀਆ ਵਿੱਚ ਜਿੱਥੇ ਸਰਦਾਰ ਵਲਬ ਭਾਈ ਪਟੇਲ ਦੀ ਮੁਰਤੀ ਸਥਾਪਿਤ ਹੈ, ਉੱਥੇ ਇਸ ਸਮਾਪਨ ਕਰਣਗੇ।
ਬੀਐਸਐਫ ਜੋ ਕਿ ਸੀਮਾ ਤੇ ਦੇਸ਼ ਦੀ ਸੁਰਖਿਆ ਦਾ ਜਿੰਮਾ ਚੁੱਕ ਰਹੀ ਹੈ। ਉਥੇ ਹੀ, ਦੇਸ਼ ਨੂੰ ਅੰਦਰੂਨੀ ਤੌਰ 'ਤੇ ਮਜਬੂਤ ਕਰਨ ਦਾ ਜੋ ਸੁਭਾਗ ਮਿਲਿਆ ਉਸ ਨਾਲ ਅਸੀਂ ਬਹੁਤ ਮਾਨ ਮਹਿਸੂਸ ਕਰ ਰਹੇ ਹਾਂ। ਇਸ ਮੌਕੇ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਕਿਹਾ ਕਿ ਇਹ ਉਨ੍ਹਾਂ ਲਈ ਵੱਡੀ ਖੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਨੂੰ ਬੀਐਸਐਫ ਦੇ ਜਵਾਨਾਂ ਨੂੰ ਬਾਈਕ ਰੈਲੀ ਲਈ ਹਰੀ ਝੰਡੀ ਦਿੱਤੀ ਹੈ। ਨੌਜਵਾਨਾਂ ਲਈ ਚੰਗਾ ਸੰਦੇਸ਼ ਦੇਣਾ ਹੀ ਉਨ੍ਹਾਂ ਦਾ ਅਹਿਮ ਟੀਚਾ ਹੈ।
ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਨਹੀਂ ਭਾਬੀ ਜੀ ਚਲਾ ਰਹੇ ਹਨ ਸਰਕਾਰ: ਸੁਖਬੀਰ ਬਾਦਲ