ਅੰਮ੍ਰਿਤਸਰ: ਲੁੱਟ ਦੇ ਦੋਸ਼ ਹੇਠ ਫਸੇ ਅੰਮ੍ਰਿਤਸਰ ਦੇ ਬਜੁਰਗ ਅਤੇ ਉਸ ਦੇ ਬੇਟੇ ਨੇ ਮੀਡੀਆ ਸਾਹਮਣੇ ਆ ਕੇ ਆਪਣੇ ਆਪ ਨੂੰ ਬੇਕਸੂਰ ਦੱਸਦਿਆਂ ਸੰਸਦ ਮੈਂਬਰ ਗੁਰਜੀਤ ਔਜਲਾ (Gurjit Aujla news) ਦੇ ਪੀਏ ਅਤੇ ਗੰਨਮੈਨ ਨੇ ਨਿੱਜੀ ਰੰਜਸ਼ ਰੱਖਣ ਦਾ ਦੋਸ਼ ਲਗਾਇਆ (Old man alleged Aujla's gunman of assault)ਹੈ ਤੇ ਕਿਹਾ ਹੈ ਕਿ ਇਸੇ ਕਾਰਨ ਬਜੁਰਗ ਦੀ ਕੁੱਟਮਾਰ ਕੀਤੀ ਗਈ।
ਪੀੜਤ ਜੋਗਿੰਦਰ ਸਿੰਘ ਤੇ ਉਸ ਦੇ ਬੇਟੇ ਲਵ ਨੇ ਦੱਸਿਆ ਕਿ ਉਨ੍ਹਾਂ ਨੇੜਲੇ ਪੁਲਿਸ ਚੌਂਕੀ ’ਚ ਜਾ ਕੇ ਦਰਖ਼ਾਸ਼ਤ ਦਿੱਤੀ ਸੀ, ਜਿਸ ਤੋਂ ਖਫਾ ਹੋ ਉਸ ਦੇ ਅਤੇ ਬੇਟੇ ਵਿਰੁੱਧ ਪਿਸਤੌਲ ਦੀ ਨੋਕ ਤੇ ਲੁੱਟ ਦਾ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਹ ਇਨਸਾਫ਼ ਲਈ ਦਰ ਦਰ ਧੱਕੇ ਖਾ ਰਿਹਾ ਹੈ ਪਰ ਕਿਤੇ ਸੁਣਵਾਈ ਨਹੀਂ ਹੋ ਰਹੀ (Police paying no heed) । ਉਨ੍ਹਾਂ ਕਿਹਾ ਕਿ ਔਜਲਾ ਦੇ ਦਫ਼ਤਰ ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾਵੇ ਸੱਚਾਈ ਸਭ ਦੇ ਸਾਹਮਣੇ ਆ ਜਾਵੇਗੀ।
ਜੋਗਿੰਦਰ ਸਿੰਘ ਨੇ ਕਿਹਾ ਕਿ ਉਸ ਦਿਨ ਉਹ ਇਕੱਲਾ ਸੀ ਪਰ ਉਸ ਦੇ ਬੇਟੇ ਦਾ ਨਾਮ ਵੀ ਪਰਚੇ ਵਿਚ ਝੂਠਾ ਪਾ ਦਿੱਤਾ। ਜੋਗਿੰਦਰ ਸਿੰਘ ਨੇ ਕਿਹਾ ਕਿ ਉਸ ਦੀ ਔਜਲਾ ਦੇ ਗੰਨਮੈਨਾਂ ਨਾਲ ਬਹਿਸ ਹੋਈ ਸੀ, ਜਿਸ ’ਤੇ ਔਜਲਾ ਦਾ ਗੰਨਮੈਨ ਸੌਰਭ ਨੇ ਮੈਨੂੰ ਖਿੱਚ ਕੇ ਦਫਤਰ ਦੇ ਅੰਦਰ ਸੁੱਟ ਲਿਆ ਤੇ ਔਜਲਾ ਦੇ ਭਰਾ ਸੁੱਖ ਅਤੇ ਉਸ ਦੇ ਗੰਨਮੈਨ ਨੇ ਕੁੱਟਮਾਰ ਕੀਤੀ। ਬਜੁਰਗ ਨੇ ਕਿਹਾ ਕਿ ਉਸ ਦੀ ਬੁਰੀ ਤਰ੍ਹਾਂ ਖਿੱਚ ਧਰੂਹ ਕੀਤੀ ਗਈ ਤੇ ਉਸ ਦਾ ਸਿਰ ਤੱਕ ਫਾੜ ਦਿੱਤਾ ਗਿਆ। ਜਦੋਂ ਉਹ ਪੁਲਿਸ ਚੌਂਕੀ ਰਿਪੋਰਟ ਦਾਖ਼ਲ ਕਰਵਾਉਣ ਗਿਆ ਤਾਂ ਉਸ ਦੀ ਸੁਣਵਾਈ ਨਹੀਂ ਹੋਈ, ਸਗੋਂ ਉਸ ਵਿਰੁੱਧ ਚੋਰੀ ਦਾ ਮਾਮਲਾ ਬਣਾ ਦਿੱਤਾ ਗਿਆ। ਲਵ ਕੁਮਾਰ ਨੇ ਕਿਹਾ ਕਿ ਉਹ ਮਕੈਨਿਕ ਹੈ ਤੇ ਇਮਾਨਦਾਰੀ ਦੀ ਰੋਟੀ ਖਾਂਦੇ ਹਨ ਤੇ ਉਨ੍ਹਾਂ ਵਿਰੁੱਧ ਚੋਰੀ ਦਾ ਝੂਠਾ ਪਰਚਾ ਪਾਇਆ ਗਿਆ ਹੈ।
ਇਹ ਵੀ ਪੜ੍ਹੋ:ਦਲਜੀਤ ਚੀਮਾ ਵੱਲੋਂ ਰਾਜਪਾਲ ਤੋਂ ਚੰਨੀ ਖਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ