ਅੰਮ੍ਰਿਤਸਰ: ਉੱਤਰ ਭਾਰਤ 'ਚ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ ਤੇ ਇਸ ਭੂਚਾਲ ਦੀ ਗਤਿ 6.3 ਸੀ। ਬੀਤੀ ਰਾਤ 10:31 ਨੂੰ ਇਹ ਭੂਚਾਲ ਆਇਆ। ਇਸ ਦਾ ਅਸਰ ਹਰਿਆਣਾ, ਰਾਜਸਥਾਨ, ਜੰਮੂ ਕਸ਼ਮੀਰ ਸਣੇ ਪੰਜਾਬ 'ਚ ਸੀ।
ਮਿਲੀ ਜਾਣਕਾਰੀ ਦੇ ਮੁਤਾਬਕ, ਇਸ ਦਾ ਕੇਂਦਰ ਤਾਜ਼ਿਕਿਸਤਾਨ ਦੱਸਿਆ ਜਾ ਰਿਹਾ ਹੈ , ਇੱਥੇ ਭੂਚਾਲ ਦੀ ਗਤਿ 6.3 ਸੀ। ਪਹਿਲਾਂ ਇਸ ਦਾ ਕੇਂਦਰ ਅੰਮ੍ਰਿਤਸਰ ਦੇ ਨੇੜੇ ਦੱਸਿਆ ਜਾ ਰਿਹਾ ਸੀ। ਬਾਅਦ ਨੈਸ਼ਨਲ ਸੈਂਟਰ ਫਾਰਸੇਸਮੋਲੋਜੀ ਨੇ ਜਾਣਕਾਰੀ ਦਿੱਤੀ ਕਿ ਅੰਮ੍ਰਿਤਸਰ 'ਚ 6.1 ਦੀ ਤੀਵਰਤਾ ਨਾਲ ਭੂਚਾਲ ਆਇਆ ਹੈ।
ਭੂਚਾਲ ਨੇ ਸਹਿਮ ਦਾ ਮਾਹੌਲ ਬਣਾਇਆ
ਭੂਚਾਲ ਤੋਂ ਬਾਅਦ ਉਤਰ ਭਾਰਤ 'ਚ ਸਹਿਮ ਦਾ ਮਾਹੌਲ ਬਣ ਗਿਆ। ਜ਼ਿਕਰਯੋਗ ਹੈ ਕਿ ਭੂਚਾਲ ਦੀ ਗਤਿ ਬੇਹਦ ਤੇਜ਼ ਸੀ ਪਰ ਇਸ ਦੇ ਨਾਲ ਰਾਹਤ ਵਾਲੀ ਗੱਲ ਇਹ ਹੈ ਕਿ ਇਸ 'ਚ ਕੋਈ ਜਾਨੀ- ਮਾਲੀ ਨੁਕਸਾਨ ਦੀ ਖ਼ਬਰ ਸਾਹਮਣੇ ਨਹੀਂ ਆਈ ਹੈ। ਵੱਗੇ ਬੂਚਾਲ ਤੋਂ ਬਾਅਦ ਆਫਟਰ ਸ਼ਾਕ ਦੀ ਸਥਿਤੀ ਬਣੀ ਰਹਿੰਦੀ ਹੈ ਪਰ ਉਸਦੀ ਤੀਵਰਤਾ ਘੱਟ ਸੀ।
ਕੈਪਟਨ ਨੇ ਕੀਤਾ ਟਵੀਟ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਇਹ ਜਾਣਕਾਰੀ ਦਿੱਤੀ ਕਿ ਭੂਚਾਲ ਤੋਂ ਬਾਅਦ ਅੰਮ੍ਰਿਤਸਰ ਤੇ ਉਸਦੇ ਨੇੜੇ ਦੇ ਇਲਾਕਿਆਂ ਤੋਂ ਕੋਈ ਨੁਕਸਾਨ ਦੀ ਖ਼ਬਰ ਨਹੀਂ ਆਈ ਹੈ। ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਤੇ ਸਥਾਨਕ ਪ੍ਰਸ਼ਾਸਨ ਨੇ ਸਥਿਤੀ 'ਤੇ ਨਜ਼ਰ ਬਣਾਈ ਹੋਈ ਹੈ।