ਅੰਮ੍ਰਿਤਸਰ: ਪੰਜਾਬ ਵਿਧਾਨਸਭਾ ਚੋਣਾਂ ਦੇ ਐਲਾਨ (2022 Punjab Assembly Election Announcement ) ਤੋਂ ਬਾਅਦ ਚੋਣ ਅਖਾੜਾ ਭਖ ਚੁੱਕਿਆ ਹੈ। ਇਸੇ ਦੇ ਚੱਲਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੇ ਹਲਕੇ ਚ ਸਮਰਥਕਾਂ ਦੇ ਘਰਾਂ ਚ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਦੇ ਨਾਲ ਮੁਲਾਕਾਤ ਕੀਤੀ।
ਠੇਕੇਦਾਰੀ ਸਿਸਟਮ ਹੋਵੇ ਖਤਮ- ਸਿੱਧੂ
ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਦੋ ਤੱਕ ਠੇਕੇਦਾਰੀ ਸਿਸਮਟ ਹੈ ਉਸ ਸਮੇਂ ਤੱਕ ਪੰਜਾਬ ਦਾ ਭਲਾ ਨਹੀਂ ਹੋ ਸਕਦਾ। ਠੇਕੇਦਾਰੀ ਸਿਸਟਮ ਨੂੰ ਜੜੋਂ ਪੁੱਟਣਾ ਪੈਣਾ ਹੈ। ਰੇਤਾਂ ਪੰਜਾਬ ਦੇ ਲੋਕਾਂ ਨੂੰ ਉਸ ਸਮੇਂ ਆਰਾਮ ਨਾਲ ਮਿਲੇਗਾ ਜਦੋਂ ਪੰਜਾਬ ’ਚ ਠੇਕੇਦਾਰੀ ਸਿਸਟਮ ਖ਼ਤਮ ਕੀਤਾ ਜਾਵੇਗਾ। ਪੰਜਾਬ ਚ ਟਰਾਂਸਪੋਰਟ ਮਾਫੀਆ ਕਾਫੀ ਭਾਰੀ ਹੈ। 25 ਹਜ਼ਾਰ ਦਾ ਟਰੱਕ ਲਿਆ ਕੇ 5 ਹਜ਼ਾਰ ਗੁੰਡਾ ਟੈਕਸ ਦਿੰਦਾ ਹੈ ਅਤੇ 20 ਹਜ਼ਾਰ ਦਾ ਰੇਤੇ ਚੋਂ ਕਮਾਈ ਕੀਤੀ ਜਾਂਦੀ ਹੈ। ਕੀਮਤਾਂ ਨੂੰ ਤੈਅ ਕੀਤਾ ਜਾਂਣਾ ਚਾਹੀਦਾ ਹੈ ਤਾਂ ਹੀ ਪੰਜਾਬ ਦਾ ਭਲਾ ਹੋ ਸਕਦਾ ਹੈ।
ਤੱਥ ਲਿਆਉਣੇ ਚਾਹੀਦੇ ਹਨ ਸਾਹਮਣੇ- ਸਿੱਧੂ
ਨਵਜੋਤ ਸਿੰਘ ਸਿੱਧੂ ਨੇ ਸੀਐੱਮ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਦੇ ਘਰ ਹੋਈ ਛਾਪੇਮਾਰੀ ’ਤੇ ਕਿਹਾ ਕਿ ਮਾਮਲੇ ਸਬੰਧੀ ਸਾਹਮਣੇ ਆ ਕੇ ਤੱਥ ਸਾਹਮਣੇ ਲਿਆਉਣੇ ਚਾਹੀਦੇ ਹਨ।
ਭਗਵੰਤ ਮਾਨ ਨੂੰ ਸੀਐੱਮ ਉਮੀਦਵਾਰ ਐਲਾਣੇ ਜਾਣ ਤੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਲਾੜਾ ਮਿਲ ਗਿਆ ਹੈ ਵਿਆਹ ਕਰਵਾਉਣਾ ਹੈ ਜਾਂ ਨਹੀਂ ਇਹ ਪੰਜਾਬ ਦੀ ਜਨਤਾ ਤੈਅ ਕਰੇਗੀ। ਨਾਲ ਹੀ ਉਨ੍ਹਾਂ ਨੇ ਭਗਵੰਤ ਮਾਨ ਨੂੰ ਵਧਾਈ ਵੀ ਦਿੱਤੀ।
ਇਹ ਵੀ ਪੜੋ: ਕੇਜਰੀਵਾਲ ਕਰ ਗਏ 'ਖੇਲਾ' ! ਸਿੱਧੂ ਨੂੰ ਵੀ ਦੱਸਿਆ 'ਆਪ' ਤੋਂ ਸੀਐਮ ਦੀ ਪਸੰਦ