ਅੰਮ੍ਰਿਤਸਰ: ਨਵਜੋਤ ਸਿੰਘ ਸਿੱਧੂ ਹਲਕਾ ਵੇਰਕਾ ਵਿੱਚ ਕਾਂਗਰਸੀ ਵਰਕਰਾਂ ਨੂੰ ਮਿਲਣ ਲਈ ਪਹੁੰਚੇ।ਚੋਣ ਨਤੀਜਿਆਂ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਇਹ ਪਹਿਲਾ ਦੌਰਾ ਸੀ। ਆਪਣੇ ਵਰਕਰਾਂ ਨੂੰ ਮਿਲਣ ਲਈ ਸਿੱਧੂ ਹਰਪਾਲ ਸਿੰਘ ਵੇਰਕਾ ਦੇ ਘਰ ਪੁੱਜੇ ਤੇ ਕਾਂਗਰਸੀ ਵਰਕਰਾਂ ਨੂੰ ਮਿਲੇ।
ਉਨ੍ਹਾਂ ਪੱਤਰਕਾਰਾ ਨਾਲ ਗੱਲ ਕਰਦਿਆਂ ਕਿਹਾ ਕਿ ਮੇਰਾ ਮਕਸਦ ਪੰਜਾਬ ਦਾ ਉਥਾਨ ਹੈ। ਉਸ ਮਕਸਦ ਤੋਂ ਮੈਂ ਕਦੇ ਡੋਲਿਆ ਨਹੀਂ ਨਾ ਹੀ ਡੋਲਾਗਾ। ਜਦੋਂ ਵੀ ਕੋਈ ਧਰਮ ਯੁੱਧ ਲੜਦਾ ਹੈ ਸਾਰੇ ਬੰਧਨ ਕੱਟ ਕੇ ਹਰ ਬੰਧਨ ਤੋਂ ਆਜ਼ਾਦ ਹੋ ਕੇ ਲੜਦਾ ਹੈ। ਪੰਜਾਬ ਨਾਲ ਖੜ੍ਹੇ ਹਾਂ 'ਤੇ ਪੰਜਾਬ ਨਾਲ ਖੜ੍ਹੇ ਰਹਾਂਗੇ। ਜਦੋਂ ਇਨਸਾਨ ਖ਼ਾਲਸ ਨੀਅਤ ਦਿੱਲ ਵਿੱਚ ਰੱਖਦਾ ਹੈ। ਉਦੋਂ ਉਦੇਸ਼ ਵੱਡਾ ਹੁੰਦਾ ਹੈ। ਉਹ ਪੰਜਾਬ ਨਾਲ ਇਸ਼ਕ ਕਰ ਉਹ ਹਾਰਾਂ ਜਿੱਤਾਂ ਨਹੀਂ ਵੇਖਦਾ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਮੇਰੇ ਲਈ ਟੋਏ ਪੁੱਟੇ ਉਨ੍ਹਾਂ ਨੇ ਸਿੱਧੂ ਨੂੰ ਨੀਵਾਂ ਕਰਨ ਦੀ ਕੋਸ਼ਿਸ਼ ਕੀਤੀ ਇਹ ਉਨ੍ਹਾਂ ਦੇ ਕਰਮਾਂ ਦੇ ਨਤੀਜੇ ਹਨ। ਉਨ੍ਹਾਂ ਕਿਹਾ ਕਿ ਜਦ ਤੱਕ ਇਮਾਨਦਾਰੀ ਦੀ ਰੋਟੀ ਕਿਸੇ ਕੋਲ ਹੈ ਉਸ ਦਾ ਕੋਈ ਕੁਝ ਨਹੀਂ ਵਿਗਾੜ ਨਹੀਂ ਸਕਦਾ ਕਿਹਾ ਕਿ ਇਸ ਕਰਕੇ ਮੈਂ ਅੱਜ ਵੀ ਆਪਣੇ ਉਦੇਸ਼ ਦੇ ਨਾਲ ਖੜ੍ਹਾ ਹਾਂ ਅਤੇ ਜਦ ਤੱਕ ਸਮਾਂ ਹੈ ਤਾਂ ਖੜ੍ਹਾ ਰਹਾਂਗਾ।
ਉਨ੍ਹਾਂ ਕਿਹਾ ਕਿ ਇਹ ਰਾਜਨੀਤੀ ਬਦਲਾਵ ਦੀ ਸੀ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਇੰਨਾ ਵਧੀਆ ਨਿਰਣੇ ਲੈ ਕੇ ਪੰਜਾਬ ਦੇ ਰਿਵਾਇਤੀ ਸਿਸਟਮ ਨੂੰ ਬਦਲ ਕੇ ਇੱਕ ਨਵੀਂ ਨੀਂਹ ਰੱਖੀ।
ਬਦਲਾਅ ਲੋਕਾਂ ਨੇ ਕੀਤਾ ਤੇ ਲੋਕਾਂ ਦੀ ਅਵਾਜ਼ ਵਿੱਚ ਰੱਬ ਦੀ ਆਵਾਜ਼ ਹੈ। ਉਸ ਨੂੰ ਸਿਰ ਮੱਥੇ ਲਾਉਣਾ ਚਾਹੀਦਾ ਹੈ। ਇਨ੍ਹਾਂ ਲੋਕਾਂ ਨਾਲ ਮੇਰਾ ਸੰਬੰਧ ਹਾਰ ਜਿੱਤ ਨਾਲ ਨਹੀਂ ਪੰਜਾਬ ਦੇ ਲੋਕਾਂ ਦੇ ਵਿੱਚ ਰੱਬ ਵੇਖਦਾ ਹਾਂ। ਇਨ੍ਹਾਂ ਦੇ ਕਲਿਆਣ ਵਿੱਚ ਮੈਂ ਆਪਣਾ ਕਲਿਆਣ ਵੇਖਦਾ ਹਾਂ। ਇਸ 'ਚ ਕੋਈ ਨਫ਼ਾ ਨੁਕਸਾਨ ਨਹੀਂ ਹੈ।
ਉਨ੍ਹਾਂ ਕਿਹਾ ਇਸ ਗੱਲ ਦੀ ਸਮਝ ਨਹੀਂ ਆਈ ਕਿ ਕੌਣ ਕਹਿੰਦਾ ਹੈ ਕਿ ਬੇਅਦਬੀ ਦੀ ਸਜ਼ਾ ਨਹੀਂ ਮਿਲੀ। ਜਿਹੜੇ ਪੰਥ ਦੇ ਨਾਂ ਤੇ ਰਾਜ ਕਰਦੇ ਸੀ। ਉਹ ਕਿੱਥੇ ਗਏ ਕਿਹਾ ਕਿ ਮੈਂ ਕਾਂਗਰਸ ਵਿੱਚ ਰਹਿ ਕੇ ਚੀਕਾਂ ਮਾਰੀਆਂ ਰੌਲਾ ਪਾਇਆ ਮਾਫੀਆ ਖ਼ਤਮ ਕਰੋ ਅੰਤ ਤੱਕ ਮੈਂ ਲੜਦਾ ਰਿਹਾ ਅਤੇ ਹੁਣ ਵੀ ਲੜ ਰਿਹਾ ਹਾਂ।
ਲੋਕਾਂ ਨੇ ਆਪ ਨੂੰ ਲੋਕਾਂ ਨੇ ਪੰਜ ਸਾਲ ਲਈ ਚੁਣਿਆ ਹੈ। ਜਿਸ ਤਰ੍ਹਾਂ ਕਾਂਗਰਸ ਨੂੰ ਚੁਣਿਆ ਸੀ। ਕਾਂਗਰਸ ਉਸ ਮੌਕੇ ਦਾ ਫ਼ਾਇਦਾ ਨਹੀਂ ਉਠਾ ਸਕੀ। ਜਿਹੜੇ ਮੁੱਖ ਮੰਤਰੀ ਦੀ ਬਾਦਲਾਂ ਨਾਲ ਸੈਟਿੰਗ ਹੋਈ ਉਹਨਾ 'ਚ ਬਹੁਤ ਹੰਕਾਰ ਸੀ। ਉਨ੍ਹਾਂ ਵਿਚ ਨਿੱਜੀ ਸਵਾਰਥਾਂ ਜੁੜੇ ਹੋਏ ਸਨ। ਆਪ ਨੂੰ ਅਸੀਂ ਮੌਕਾ ਨਹੀਂ ਦਿੱਤਾ। ਇਹ ਮੌਕਾ ਲੋਕਾਂ ਨੇ ਦਿੱਤਾ ਹੈ।
ਪੰਜਾਬ ਦੀ ਜਨਤਾ ਨੇ ਮੌਕਾ ਦਿੱਤਾ ਹੈ। ਕਿ ਹਾਰ ਜਿੱਤ ਲਈ ਉਂਗਲ ਚੁੱਕਣੀ ਇਹ ਛੋਟੀ ਸੋਚ ਦੀ ਨਿਸ਼ਾਨੀ ਹੈ। ਸਾਡਾ ਇਰਾਦਾ ਵੱਡਾ ਹੈ ਸਾਡੀ ਸੋਚ ਵੱਡੀ ਹੈ ਕਿਹਾ ਕਿ ਹਾਰਾਂ ਜਿੱਤਾਂ ਵਲ ਨਹੀਂ ਵੇਖੀ ਦਾ ਜ਼ਿੰਦਗੀ ਵਿੱਚ ਹਾਰ ਜਿਸ ਦਾ ਕੋਈ ਮਾਇਨਾ ਨਹੀਂ।
ਇਹ ਵੀ ਪੜ੍ਹੋ:- 16 ਮਾਰਚ ਨੂੰ ਭਗਵੰਤ ਮਾਨ ਚੁੱਕਣਗੇ ਸਹੁੰ