ਅੰਮ੍ਰਿਤਸਰ: ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਨਮ ਅਸਥਾਨ ਗੁਰੂ ਕੇ ਮਹਿਲ ਵਿੱਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਤਹਿਤ ਸੱਚਖੰਡ ਸ੍ਰੀ ਦਰਬਾਰ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਵੀ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਇਸ ਮੌਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੋ ਵੀ ਸ਼ਰਧਾਲੂ ਉੱਥੇ ਪਹੁੰਚ ਕੇ ਨਤਮਸਤਕ ਹੋਣਾ ਚਾਹੁੰਦੇ ਹਨ ਉਹ ਜ਼ਰੂਰ ਆਉਣ ਅਤੇ ਜ਼ਿਆਦਾਤਰ ਲੋਕ ਟੀਵੀ ਅਤੇ ਹੋਰ ਮਾਧਿਅਮ ਰਾਹੀਂ ਘਰ ਵਿੱਚ ਬੈਠ ਕੇ ਹੀ ਇਸ ਦਾ ਆਨੰਦ ਪ੍ਰਾਪਤ ਕਰ ਸਕਦੇ ਹਨ।
ਇਹ ਵੀ ਪੜੋ: 110 ਸਾਲਾ ਬਜ਼ੁਰਗ ਫੌਜਾ ਸਿੰਘ ਨੇ ਲਵਾਈ ਕੋਵਿਡ ਵੈਕਸੀਨ
ਦੂਸਰੇ ਪਾਸੇ ਉਨ੍ਹਾਂ ਨੇ ਕਿਹਾ ਕਿ ਆਕਸੀਜਨ ਸਿਲੰਡਰਾਂ ਦੀ ਕਮੀ ਹੋਣਾ ਪ੍ਰਸ਼ਾਸਨਿਕ ਅਧਿਕਾਰੀਆਂ ’ਤੇ ਜ਼ਰੂਰ ਸਵਾਲ ਖੜ੍ਹੇ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਇਸ ਲਈ ਪੂਰੀ ਜ਼ਿੰਮੇਵਾਰ ਹੈ। ਉਹਨਾਂ ਨੇ ਕਿਹਾ ਕਿ ਸ਼ਾਇਦ ਆਕਸੀਜਨ ਕਰਕੇ ਲੋਕਾਂ ਦੀ ਮੌਤ ਘੱਟ ਹੁੰਦੀ ਹੋਵੇ ਅਫਵਾਹਾਂ ਕਰਕੇ ਲੋਕਾਂ ਦੀ ਮੌਤ ਜ਼ਿਆਦਾ ਹੋ ਰਹੀ ਹੈ। ਉਥੇ ਹੀ ਉਹਨਾਂ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਅਪੀਲ ਕਰਾਂਗੇ ਕਿ ਸ਼ਨੀਵਾਰ ਦਾ ਲੌਕਡਾਊਨ ਨਾ ਲਗਾਇਆ ਜਾਵੇ ਤਾਂ ਜੋ ਲੋਕ ਪ੍ਰਕਾਸ਼ ਪੁਰਬ ਮਨਾ ਸਕਣ।
ਇਹ ਵੀ ਪੜੋ: ਸ਼ਰਮਸ਼ਾਰ! : ਸਾਈਕਲ 'ਤੇ ਪਤਨੀ ਦੀ ਲਾਸ਼ ਲੈ ਭਟਕਦਾ ਰਿਹਾ ਬਜ਼ੁਰਗ, ਨਹੀਂ ਕਰਨ ਦਿੱਤਾ ਸਸਕਾਰ