ETV Bharat / city

‘ਸ੍ਰੀ ਦਰਬਾਰ ਸਾਹਿਬ ਅੰਦਰ ਅਜੇ ਨਹੀਂ ਬੰਦ ਹੋਵੇਗਾ ਹਾਰਮੋਨੀਅਮ‘ - media secretary of SGPC

ਐੱਸਜੀਪੀਸੀ ਮੀਡੀਆ ਸਕੱਤਰ ਕੁਲਵਿੰਦਰ ਸਿੰਘ ਰਮਦਾਸ ਨੇ ਕਿਹਾ ਇਸ ਪ੍ਰਕਿਰਿਆ ਨੂੰ ਪੂਰਾ ਕਰਨ ਵਿੱਚ 3 ਸਾਲ ਦਾ ਸਮਾਂ ਅਜੇ ਦਿੱਤਾ ਹੋਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 3 ਸਾਲਾਂ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਤਾਂਤੀ ਸਾਜ਼ਾਂ ਨਾਲ ਕੀਰਤਨ ਕਰਵਾਉਣ ਲਈ ਵਚਨਬੱਧ ਹੈ। ਸੋਸ਼ਲ ਮੀਡੀਆ ਤੇ ਚੱਲ ਰਹੀਆਂ ਖ਼ਬਰਾਂ ਸਿਰਫ ਅਫ਼ਵਾਹਾਂ ਹਨ।

There will be kirtan with harmonium in Sri Darbar Sahib yet said by Kulwinder Singh Ramdas
ਸ੍ਰੀ ਦਰਬਾਰ ਸਾਹਿਬ ਅੰਦਰ ਅਜੇ ਨਹੀਂ ਬੰਦ ਹੋਵੇਗਾ ਹਾਰਮੋਨੀਅਮ
author img

By

Published : May 26, 2022, 7:32 AM IST

ਅੰਮ੍ਰਿਤਸਰ: ਐੱਸਜੀਪੀਸੀ ਦੇ ਅਧਿਕਾਰੀ ਤੇ ਮੀਡੀਆ ਸਕੱਤਰ ਕੁਲਵਿੰਦਰ ਸਿੰਘ ਰਮਦਾਸ ਨੇ ਹਾਰਮੋਨੀਅਮ ਨਾਲ ਕੀਰਤਨ ਬੰਦ ਕਰਨ 'ਤੇ ਬੋਲਦਿਆ ਕਿਹਾ ਹੈ ਕਿ ਅਜੇ ਹਾਰਮੋਨੀਅਮ ਨਾਲ ਕੀਰਤਨ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਕੁਝ ਅਫ਼ਵਾਹਾ ਚੱਲ ਰਹਿਆ ਹਨ ਕਿ ਹਾਰਮੋਨੀਅਮ ਨਾਲ ਕੀਰਤਨ ਬੰਦ ਹੋਵੇਗਾ। ਇਸ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਬਿਆਨ ਵੀ ਜਾਰੀ ਕੀਤਾ ਗਿਆ ਸੀ।

ਕੁਲਵਿੰਦਰ ਸਿੰਘ ਰਮਦਾਸ ਨੇ ਕਿਹਾ ਕਿ ਅਸੀਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਪਾਲਣਾ ਕਰਦੇ ਹਾਂ। ਐੱਸਜੀਪੀਸੀ ਵੱਲੋਂ ਚਲਾਏ ਜਾ ਰਹੇ ਮਿਸ਼ਨਰੀ ਕਾਲਜਾਂ ਤੇ ਵਿੱਚ ਵੀ ਵਿਦਿਆਰਥੀਆਂ ਨੂੰ ਤਾਂਤੀ ਤੇ ਪੁਰਾਤਨ ਸਾਜਾਂ ਨਾਲ ਕੀਰਤਨ ਸਿਖਾਇਆ ਜਾ ਰਿਹਾ ਹੈ। ਐਸਜੀਪੀਸੀ ਕੋਲ ਵੀ ਕੁਝ ਕੀਰਤਨੀਆਂ ਜਥੇ ਅਜਿਹੇ ਹਨ ਜੋ ਕਿ ਤਾਂਤੀ ਤੇ ਪੁਰਾਤਨ ਸਾਜਾਂ ਨਾਲ ਕੀਰਤਨ ਕਰਦੇ ਹਨ। ਉਨ੍ਹਾਂ ਦੱਸਿਆ ਕਿ ਬਹੁਤ ਜਲਦ ਹੀ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਪੁਰਾਤਨ ਸਾਜਾਂ ਨਾਲ ਕੀਰਤਨ ਕੀਤਾ ਜਾਵੇਗਾ।

ਸ੍ਰੀ ਦਰਬਾਰ ਸਾਹਿਬ ਅੰਦਰ ਅਜੇ ਨਹੀਂ ਬੰਦ ਹੋਵੇਗਾ ਹਾਰਮੋਨੀਅਮ

ਕੁਲਵਿੰਦਰ ਸਿੰਘ ਰਮਦਾਸ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਇਸ ਪ੍ਰਕਿਰਿਆ ਨੂੰ ਪੂਰਾ ਕਰਨ ਵਿੱਚ 3 ਸਾਲ ਦਾ ਸਮਾਂ ਅਜੇ ਦਿੱਤਾ ਹੋਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 3 ਸਾਲਾਂ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਤਾਂਤੀ ਸਾਜ਼ਾਂ ਨਾਲ ਕੀਰਤਨ ਕਰਵਾਉਣ ਲਈ ਵਚਨਬੱਧ ਹੈ। ਸੋਸ਼ਲ ਮੀਡੀਆ ਤੇ ਖ਼ਬਰਾਂ ਚੱਲ ਰਹੀਆਂ ਹਨ ਕਿ ਹਾਰਮੋਨੀਅਮ ਨਾਲ ਕੀਰਤਨ ਨਹੀਂ ਹੋਵੇਗਾ ਉਹ ਸਿਰਫ ਅਫ਼ਵਾਹਾਂ ਹਨ।

ਦੱਸ ਦਈਏ ਕੁਝ ਦਿਨ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ ਗਈ ਸੀ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਕੀਰਤਨ ਸਮੇਂ ਹਾਰਮੋਨੀਅਮ ਦੀ ਵਰਤੋਂ ਨਾ ਕੀਤੀ। ਨਾਲ ਹੀ ਉਨ੍ਹਾਂ ਕਿਹਾ ਕਿ ਪੁਰਾਤਨ ਤੇ ਤੰਤੀ ਸਾਜਾਂ ਨਾਲ ਕੀਰਤਨ ਕੀਤਾ ਜਾਵੇ। ਇਸ ਤੋਂ ਬਾਅਦ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਕਿਹਾ ਸੀ ਕਿ ਜਲਦ ਹੀ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਪੁਰਾਤਨ ਸਾਜ਼ਾਂ ਨਾਲ ਕੀਰਤਨ ਕੀਤਾ ਜਾਇਆ ਕਰੇਗਾ, ਪਰ ਸੋਸ਼ਲ ਮੀਡੀਆ ਦੇ ਉੱਤੇ ਇਕ ਪੋਸਟ ਕੱਲ੍ਹ ਦੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਹੁਣ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਹਾਰਮੋਨੀਅਮ ਨਾਲ ਕੀਰਤਨ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ: J-K : ਟੀਵੀ ਅਦਾਕਾਰਾ ਅਮਰੀਨ ਭੱਟ ਦਾ ਗੋਲੀ ਮਾਰ ਕੇ ਕਤਲ, 10 ਸਾਲਾ ਭਤੀਜਾ ਜ਼ਖ਼ਮੀ

ETV Bharat Logo

Copyright © 2024 Ushodaya Enterprises Pvt. Ltd., All Rights Reserved.