ETV Bharat / city

ਲੋਪੋਕੇ ਪੁਲਿਸ ਨੇ ਅਫ਼ੀਮ ਸਣੇ ਇੱਕ ਮੁਲਜ਼ਮ ਨੂੰ ਕੀਤਾ ਕਾਬੂ, ਦੂਜਾ ਫਰਾਰ - ਅਫ਼ੀਮ ਬਰਾਮਦ

ਪਿੰਡ ਭੰਗਵਾਂ ਤਰਫੋਂ 2 ਮੋਟਰਸਾਈਕਲ ਸਵਾਰ ਨੌਜਵਾਨ ਆਉਂਦੇ ਦਿਖਾਈ ਦਿੱਤੇ, ਜਿੰਨ੍ਹਾਂ ਨੂੰ ਸ਼ੱਕ ਦੇ ਅਧਾਰ ’ਤੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮੋਟਰਸਾਈਕਲ ਪਿੱਛੇ ਬੈਠਾ ਨੌਜਵਾਨ ਭੱਜ ਗਿਆ ਜਦਕਿ ਚਾਲਕ ਨੂੰ ਕਾਬੂ ਕਰ ਲਿਆ ਗਿਆ। ਤਲਾਸ਼ੀ ਦੌਰਾਨ ਇਸ ਤੋਂ ਇੱਕ ਕਿਲੋ ਅਫ਼ੀਮ ਬਰਾਮਦ ਕੀਤੀ ਗਈ।

ਲੋਪੋਕੇ ਪੁਲਿਸ ਨੇ ਅਫ਼ੀਮ ਸਣੇ ਇੱਕ ਮੁਲਜ਼ਮ ਨੂੰ ਕੀਤਾ ਕਾਬੂ, ਦੂਜਾ ਫਰਾਰ

author img

By

Published : May 8, 2021, 1:29 PM IST

ਅੰਮ੍ਰਿਤਸਰ: ਦਿਹਾਤੀ ਦੇ ਥਾਣਾ ਲੋਪੋਕੇ ਦੀ ਪੁਲਿਸ ਨੇ ਨਾਕੇਬੰਦੀ ਦੌਰਾਨ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਭਾਰੀ ਮਾਤਰਾ ਅਫੀਮ ਸਣੇ ਕਾਬੂ ਕੀਤਾ ਹੈ। ਜਦਕਿ ਦੂਜਾ ਕਥਿਤ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਨੇ ਦੱਸਿਆ ਕਿ ਥਾਣਾ ਲੋਪੋਕੇ ਦੇ ਐਸ.ਐਚ.ਓ. ਕਪਿਲ ਕੋਸ਼ਲ ਦੀ ਅਗਵਾਈ ਹੇਠ ਪਿੰਡ ਭੰਗਵਾਂ ਤੋਂ ਅੱਧਾ ਕਿਲੋਮੀਟਰ ਦੂਰ ਪੁਲ ਸੂਆ ’ਤੇ ਨਾਕੇਬੰਦੀ ਕਰ ਚੈਕਿੰਗ ਕੀਤੀ ਜਾ ਰਹੀ ਸੀ ਕਿ ਇਸ ਦੌਰਾਨ ਪਿੰਡ ਭੰਗਵਾਂ ਤਰਫੋਂ 2 ਮੋਟਰਸਾਈਕਲ ਸਵਾਰ ਨੌਜਵਾਨ ਆਉਂਦੇ ਦਿਖਾਈ ਦਿੱਤੇ, ਜਿੰਨ੍ਹਾਂ ਨੂੰ ਸ਼ੱਕ ਦੇ ਅਧਾਰ ’ਤੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮੋਟਰਸਾਈਕਲ ਪਿੱਛੇ ਬੈਠਾ ਨੌਜਵਾਨ ਭੱਜ ਗਿਆ ਜਦਕਿ ਚਾਲਕ ਨੂੰ ਕਾਬੂ ਕਰ ਲਿਆ ਗਿਆ।

ਇਹ ਵੀ ਪੜੋ: ਕੋਰੋਨਾ ਦੇ ਕਹਿਰ ਦੌਰਾਨ ਚੰਡੀਗੜ੍ਹ ’ਚ ਕਿੰਨੇ ਬੈੱਡ ਹਨ ਖਾਲੀ? ਦੇਖੋ ਪੂਰੀ ਲਿਸਟ

ਉਹਨਾਂ ਦੱਸਿਆ ਕਿ ਜਦੋਂ ਇਸ ਦੀ ਤਲਾਸ਼ੀ ਲਈ ਗਈ ਤਾਂ ਇਸ ਤੋਂ ਇੱਕ ਕਿਲੋ ਅਫ਼ੀਮ ਬਰਾਮਦ ਕੀਤੀ ਗਈ। ਮੁਲਜ਼ਮ ਦੀ ਪਛਾਣ ਹਰਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਝੰਜੀਆ ਖੁਰਦ, ਥਾਣਾ ਫਤਿਹਗੜ੍ਹ ਚੂੜੀਆਂ ਜ਼ਿਲ੍ਹਾ ਗੁਰਦਾਸਪੁਰ ਵੱਜੋਂ ਹਈ ਹੈ ਜਦਕਿ ਭੱਜਣ ’ਚ ਕਾਮਯਾਬ ਹੋਏ ਕਥਿਤ ਮੁਲਜ਼ਮ ਦਾ ਨਾਮ ਹਰਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਹਰੜ ਨੇੜੇ ਭੂਰੇਗਿਲ ਚਮਿਆਰੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਦੂਜੇ ਮੁਲਜ਼ਮ ਦੀ ਵੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜੋ: ਜਲੰਧਰ ‘ਚ ਪੁਲਿਸ ਪ੍ਰਸ਼ਾਸਨ ਸਖਤ , ਕੱਟੇ ਚਲਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.