ਅੰਮ੍ਰਿਤਸਰ: ਹਲਕਾ ਮਜੀਠਾ ਦੇ ਪਿੰਡ ਜਲਾਲਪੁਰਾ ਵਿੱਚ ਇਕੋ ਪਿੰਡ ਦੀਆਂ ਦੋ ਧਿਰਾ ਵਿਚਾਲੇ ਕਾਫੀ ਦਿਨਾਂ ਤੋਂ ਜਮੀਨ ਨੂੰ ਲੈ ਝਗੜਾ (Land Disputes) ਚੱਲ ਰਿਹਾ ਹੈ ਜੋ ਇਲਾਕੇ ਵਿੱਚ ਚਰਚਾ ਦਾ ਕੇਂਦਰ ਬਣਿਆ ਹੋਇਆ ਸੀ। ਬੀਤੇ ਦਿਨ ਇੱਕ ਧਿਰ ਦਾ ਸਾਥ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ (Bhartiya Kisan Union Ekta Ugrahan) ਜਥੇਬੰਦੀ ਦੇ ਕੁਝ ਮੈਂਬਰਾਂ ਵੱਲੋਂ ਦੂਜੀ ਧਿਰ ਵੱਲੋਂ ਡੱਕੀ ਹੋਈ ਕਣਕ ਵਢਾ ਦਿੱਤੀ ਗਈ। ਪਰ ਉਧਰ ਅੱਜ ਦੂਜੇ ਧਿਰ ਦਾ ਸਾਥ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ (Kirti Kisan Union) ਦੇ ਆਗੂਆਂ ਵੱਲੋਂ ਤਹਸੀਲ ਕੰਪਲੈਕਸ ਮਜੀਠਾ ਵਿੱਚ ਐਸ.ਡੀ.ਐਮ. ਮਜੀਠਾ ਦੇ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਗਿਆ।
ਇਹ ਵੀ ਪੜੋ: ਚੰਡੀਗੜ੍ਹ 'ਚ ਤੂਫਾਨ ਨੇ ਮਚਾਈ ਤਬਾਹੀ, ਕਿਤੇ ਡਿੱਗ ਦਰੱਖਤ, ਕਿਤੇ ਕਾਰਾਂ ਚਕਨਾਚੂਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ (Bhartiya Kisan Union Ekta Ugrahan) ਦੇ ਆਗੂਆਂ ਨੇ ਦੱਸਿਆ ਕੀ ਪਿੰਡ ਜਲਾਲਪੁਰਾ ਵਿਖੇ ਨਾਬਾਲਕ ਚੰਦਨਪ੍ਰੀਤ ਸਿੰਘ ਦੇ ਪਿਤਾ ਦੀ ਬੀਤੇ ਦਿਨੀਂ ਮੌਤ ਹੋ ਗਈ ਸੀ ਉਸ ਦਾ ਹੋਰ ਕੋਈ ਵਾਲੀਵਾਰਸ ਨਹੀਂ ਸੀ। ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਉਸ ਦੇ ਸ਼ਰੀਕੇ ’ਚ ਲੱਗਦੇ ਚਾਚਿਆਂ ਵੱਲੋਂ ਉਸ ਨੂੰ ਕਣਕ ਦੀ ਕਟਾਈ ਨਹੀਂ ਕਰਨ ਦਿੱਤੀ ਗਈ ਸੀ। ਇਸ ਸਬੰਧੀ ਚੰਦਨਪ੍ਰੀਤ ਸਿੰਘ ਨੇ ਪਿੰਡ ਦੇ ਮੋਹਤਬਰਾਂ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਇਹ ਸਾਰਾ ਮਾਮਲਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ (Bhartiya Kisan Union Ekta Ugrahan) ਦੇ ਆਗੂਆਂ ਦੇ ਧਿਆਨ ਵਿੱਚ ਲਿਆਂਦਾ ਤਾਂ ਉਹਨਾਂ ਵੱਲੋਂ ਪਿੰਡ ਦੇ ਲੋਕ ਤੋਂ ਪੁੱਛ ਪੜਤਾਲ ਕਰਕੇ ਲੜਕੇ ਦੇ ਸਹੀ ਪਾਏ ਜਾਣ ਤੇ ਉਸਦਾ ਸਾਥ ਦਿੱਤਾ ਹੈ ਅਤੇ ਦਿੰਦੇ ਰਹਿਣਗੇੇ।
ਇਸ ਸੰਬੰਧੀ ਜਦੋਂ ਨਾਇਬ ਤਹਿਸੀਲਦਾਰ ਮਜੀਠਾ ਜਸਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਧਰਨਾ-145 ਦੇ ਬਾਵਜੂਦ ਇੱਕ ਧਿਰ ਵੱਲੋਂ ਕਣਕ ਵੱਢੇ ਜਾਣ ਕਰਕੇ ਦੂਜੀ ਧਿਰ ਵੱਲੋਂ ਲਗਾਇਆ ਗਿਆ ਹੈ। ਇਸ ਜਮੀਨ ਦਾ ਕੋਰਟ ਕੇਸ ਚੱਲ ਰਿਹਾ ਹੈ ਤੇ ਅੱਜ ਡੀਐਸਪੀ ਮਜੀਠਾ ਵੱਲੋਂ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰਨ ਦਾ ਭਰੋਸਾ ਦੁਆ ਕੇ ਧਰਨਾ ਚੁਕਵਾਇਆ ਗਿਆ ਹੈ। ਦੱਸ ਦਈਏ ਕਿ ਕਿਸਾਨ ਜੱਥੇਬੰਦੀ ਕਿਰਤੀ ਕਿਸਾਨ ਯੂਨੀਅਨ (Kirti Kisan Union) ਵੱਲੋਂ ਇੱਕ ਧਿਰ ਦੇ ਹੱਕ ਵਿੱਚ ਮਜੀਠਾ ਤਹਿਸੀਲ ਕੰਪਲੈਕਸ ਵਿੱਚ ਧਰਨਾ ਲਗਾਇਆ ਗਿਆ ਅਤੇ ਇਸੇ ਹੀ ਮਾਮਲੇ ਵਿੱਚ ਦੂਜੀ ਧਿਰ ਦੇ ਹੱਕ ਵਿੱਚ ਦੂਸਰੀ ਕਿਸਾਨ ਜੱਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ (Bhartiya Kisan Union Ekta Ugrahan) ਵੱਲੋਂ ਵੀ ਕੁਝ ਦਿਨ ਪਹਿਲਾ ਥਾਣਾ ਮਜੀਠਾ ਦੇ ਮੂਹਰੇ 2 ਦਿਨ ਧਰਨਾ ਲਗਾ ਕੇ ਇਨਸਾਫ਼ ਦੀ ਮੰਗ ਕੀਤੀ ਗਈ ਸੀ।
ਇਹ ਵੀ ਪੜੋ: ਸਤਲੁਜ ਦਰਿਆ 'ਚ ਨਹਾਉਂਦੇ ਹੋਏ ਡੁੱਬੇ 4 ਨੌਜਵਾਨ, 3 ਲਾਸ਼ਾਂ ਹੋਈਆਂ ਬਰਾਮਦ