ਅੰਮ੍ਰਿਤਸਰ: 26 ਜਨਵਰੀ ਨੂੰ ਕਿਸਾਨਾਂ ਦੀ ਪਰੇਡ 'ਚ ਹੋਈ ਹਿੰਸਾ 'ਚ 400 ਤੋਂ ਵੱਧ ਨੌਜਵਾਨਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਤੇ ਹੁਣ ਉਨ੍ਹਾਂ ਦੇ ਹੱਕਾਂ ਦੀ ਲੜਾਈ ਖਾਲੜਾ ਮਿਸ਼ਨ ਲੜੇਗਾ।
ਅੰਦੋਲਨ ਆਪਣਾ ਫਾਇਦਾ ਤੇ ਨੁਕਸਾਨ ਦੇਖ ਨਹੀਂ ਲੜ੍ਹਿਆ ਜਾਂਦੇ : ਖਾਲੜਾ
ਇਸ ਬਾਬਤ ਗੱਲ ਕਰਦੇ ਹੋਏ ਪਰਮਜੀਤ ਖਾਲੜਾ ਨੇ ਕਿਹਾ ਕਿ ਜੋ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਉਨ੍ਹਾਂ ਦੇ ਹੱਕ 'ਚ ਖਾਲੜਾ ਮਿਸ਼ਨ ਲੜ੍ਹੇਗਾ। ਉਨ੍ਹਾਂ ਨੇ ਕਿਹਾ ਕਿ ਜੋ ਕਿਸਾਨ ਜੱਥੇਬੰਦੀਆਂ ਫੈਸਲਾ ਲੈਣਗੀਆਂ, ਉਸ ਹਿਸਾਬ ਨਾਲ ਕੰਮ ਕੀਤਾ ਜਾਵੇਗਾ। ਜੇ ਉਹ ਚਾਹਣਗੇ ਕਿ ਤਾਂ ਉਹ ਆਪਣਾ ਲੀਗਲ ਸੈਲ ਉੱਥੇ ਭੇਜ ਦੇਣਗੇ ਨਹੀਂ ਤਾਂ ਉਹ ਲੋਕਾਂ ਦੀ ਨਿਜੀ ਤੌਰ 'ਤੇ ਮਦਦ ਕਰਨਗੇ।
ਉਨ੍ਹਾਂ ਨੇ ਕਿਹਾ ਕਿ ਆਪਣੇ ਹੱਕ ਸੱਚ ਦੀ ਲੜਾਈ ਲੜ੍ਹਣ ਲੱਗੇ ਵਿਅਕਤੀ ਆਪਣਾ ਫਾਇਦਾ ਨੁਕਸਾਨ ਨਹੀਂ ਸੋਚਦਾ ਹੈ।
ਗੈਰ ਕਾਨੂੰਨੀ ਢੰਗ ਨਾਲ ਰੱਖਿਆ ਹਿਰਾਸਤ 'ਚ
ਇਸ ਬਾਰੇ ਗੱਲ ਕਰਦੇ ਹੋਏ ਵਕੀਲ ਸਰਬਜੀਤ ਸਿੰਘ ਨੇ ਕਿਹਾ ਕਿ ਮਿਲੀ ਜਾਣਕਾਰੀ ਦੇ ਮੁਤਾਬਕ, 400 ਤੋਂ ਵੱਧ ਨੌਜਵਾਨਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਹਿਰਾਸਤ 'ਚ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹਿਰਾਸਤ ਤੋਂ ਲੈਣ ਤੋਂ ਬਾਅਦ 24 ਘੰਟਿਆਂ ਦੇ ਅੰਦਲ ਅਦਾਲਤ 'ਚ ਪੇਸ਼ ਕਰਨਾ ਪੈਂਦਾ ਹੈ ਜਾਂ ਰਿਹਾਈ ਹੋਣੀ ਚਾਹੀਦੀ ਹੈ। ਪਰ ਨਾ ਤਾਂ ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਨ ਹੀ ਉਨ੍ਹਾਂ ਦੀ ਰਿਹਾਈ ਹੋਈ।
ਭਾਰਤ ਦੇ ਝੰਡੇ ਦਾ ਨਹੀਂ ਹੋਇਆ ਅਨਾਦਰ
ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ 'ਤੇ ਭੰਨ ਤੋੜ ਦੇ ਇਲਜ਼ਾਮ ਲੱਗੇ ਹਨ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੇ ਭਾਰਤ ਦੇ ਝੰਡੇ ਦਾ ਅਪਮਾਨ ਨਹੀਂ ਕੀਤਾ ਹੈ ਕਿਉਂਕਿ ਨਾ ਤਾਂ ਉਨ੍ਹਾਂ ਨੇ ਝੰਡਾ ਉਤਾਰ ਉੱਥੇ ਲਗਾਇਆ ਹੈ ਤੇ ਨਾ ਹੀ ਉਨ੍ਹਾਂ ਨੇ ਭਾਰਤੀ ਝੰਡੇ ਦੇ ਬਾਰਬਰ ਨਿਸ਼ਾਨ ਸ਼ਾਹਿਬ ਦਾ ਝੰਡਾ ਲਗਾਇਆ ਹੈ।